Loading Now

PM ਮੋਦੀ ਨੇ ਪ੍ਰਧਾਨ ਮੰਤਰੀ ਅਹੁਦੇ ‘ਤੇ ਪੂਰੇ ਕੀਤੇ 4399 ਦਿਨ

PM ਮੋਦੀ ਨੇ ਪ੍ਰਧਾਨ ਮੰਤਰੀ ਅਹੁਦੇ ‘ਤੇ ਪੂਰੇ ਕੀਤੇ 4399 ਦਿਨ

ਨਵੀਂ ਦਿੱਲੀ, 10 ਜੂਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਗਾਤਾਰ ਕਾਰਜਕਾਲ ਦੇ ਆਧਾਰ ‘ਤੇ ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ‘ਤੇ ਕੇਂਦਰੀ ਮੰਤਰੀ ਮੰਡਲ ਨੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਪ੍ਰਸਤਾਵ ਪਾਸ ਕੀਤਾ। ਕੇਂਦਰੀ ਕੈਬਨਿਟ ਬੈਠਕ ਦੌਰਾਨ ਸਾਰੇ ਮੰਤਰੀਆਂ ਨੇ ਇਸ ਉਪਲਬਧੀ ਦੀ ਸ਼ਲਾਘਾ ਕੀਤੀ ਅਤੇ ਖੜ੍ਹੇ ਹੋ ਕੇ ਤਾੜੀਆਂ ਵਜਾ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਸਨਮਾਨ ਦਿੱਤਾ।

ਪੰਡਿਤ ਜਵਾਹਰ ਲਾਲ ਨਹਿਰੂ ਦੇ ਰਿਕਾਰਡ ਨੂੰ ਛੱਡਿਆ ਪਿੱਛੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਪੰਡਿਤ ਜਵਾਹਰ ਲਾਲ ਨਹਿਰੂ  ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ।  ਜਵਾਹਰ ਲਾਲ ਨਹਿਰੂ ਚੋਣਾਂ ਜਿੱਤਣ ਤੋਂ ਬਾਅਦ 4,398 ਦਿਨਾਂ ਤੱਕ ਪ੍ਰਧਾਨ ਮੰਤਰੀ ਰਹੇ ਸਨ, ਜਦਕਿ ਮੋਦੀ ਦਾ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਹੁਣ 4,399 ਦਿਨਾਂ ਤੱਕ ਪਹੁੰਚ ਗਿਆ ਹੈ।

ਕੁੱਲ ਕਾਰਜਕਾਲ ਵਿੱਚ ਜਵਾਹਰ ਲਾਲ ਨਹਿਰੂ ਅਜੇ ਵੀ ਅੱਗੇ

ਹਾਲਾਂਕਿ ਜੇਕਰ 1947 ਤੋਂ 1952 ਤੱਕ ਦਾ ਉਹ ਸਮਾਂ ਵੀ ਜੋੜਿਆ ਜਾਵੇ, ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਬਿਨਾਂ ਆਮ ਚੋਣਾਂ ਦੇ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਦਾ ਕੁੱਲ ਕਾਰਜਕਾਲ 6,131 ਦਿਨ ਬਣਦਾ ਹੈ। ਇਸ ਲਈ ਕੁੱਲ ਕਾਰਜਕਾਲ ਦੇ ਮਾਮਲੇ ਵਿੱਚ ਨੇਹਰੂ ਅਜੇ ਵੀ ਅੱਗੇ ਹਨ ਪਰ ਲਗਾਤਾਰ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਮੋਦੀ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ।

9000 ਤੋਂ ਵੱਧ ਦਿਨ ਸੱਤਾ ਦੇ ਸਿਖਰਲੇ ਅਹੁਦੇ ‘ਤੇ

ਨਰਿੰਦਰ ਮੋਦੀ ਦੇ ਨਾਂ ਦੇਸ਼ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਸੱਤਾ ਦੇ ਸਿਖਰਲੇ ਅਹੁਦੇ ‘ਤੇ ਰਹਿਣ ਦਾ ਰਿਕਾਰਡ ਵੀ ਦਰਜ ਹੋ ਗਿਆ ਹੈ। ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਅਤੇ ਬਾਅਦ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਉਹ 9,000 ਤੋਂ ਵੱਧ ਦਿਨਾਂ ਤੱਕ ਲਗਾਤਾਰ ਸਿਖਰਲੇ ਅਹੁਦੇ ‘ਤੇ ਰਹਿ ਚੁੱਕੇ ਹਨ।

Share this content:

Post Comment