Loading Now

ਗਿੱਪੀ ਗਰੇਵਾਲ ਦੀ ‘ਵਾਰਨਿੰਗ 3’ ਦਾ ਹਿੱਸਾ ਬਣਿਆ ਸਾਊਥ ਸਿਨੇਮਾ ਦਾ ਚਰਚਿਤ ਅਦਾਕਾਰ

ਗਿੱਪੀ ਗਰੇਵਾਲ ਦੀ ‘ਵਾਰਨਿੰਗ 3’ ਦਾ ਹਿੱਸਾ ਬਣਿਆ ਸਾਊਥ ਸਿਨੇਮਾ ਦਾ ਚਰਚਿਤ ਅਦਾਕਾਰ

ਚੰਡੀਗੜ੍ਹ, 28 ਅਗਸਤ – ਸਾਊਥ ਸਿਨੇਮਾ ਉਦਯੋਗ ਵਿੱਚ ਇੱਕ ਚਰਚਿਤ ਚਿਹਰੇ ਅਤੇ ਮੋਹਰੀ ਨਾਂਅ ਵਜੋਂ ਜਾਣੇ ਜਾਂਦੇ ਹਨ ਅਦਾਕਾਰ ਕਬੀਰ ਸਿੰਘ ਦੁਹਨ, ਜਿੰਨਾਂ ਨੂੰ ਮੁਕੰਮਲਤਾ ਪੜ੍ਹਾਅ ਵੱਲ ਵੱਧ ਰਹੀ ਪੰਜਾਬੀ ਸੀਕਵਲ ਫਿਲਮ ‘ਵਾਰਨਿੰਗ 3’ ਦਾ ਉਚੇਚਾ ਹਿੱਸਾ ਬਣਾਇਆ ਗਿਆ ਹੈ, ਜੋ ਇਸ ਪ੍ਰਭਾਵਪੂਰਨ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਰੋਲ ਨੂੰ ਅੰਜ਼ਾਮ ਦਿੰਦੇ ਨਜ਼ਰੀ ਪੈਣਗੇ। ‘ਹੰਬਲ ਮੋਸ਼ਨ ਪਿਕਚਰਸ’ ਅਤੇ ‘ਪ੍ਰਭ ਸਟੂਡਿਓਜ਼ ਦੇ ਬੈਨਰ’ ਅਤੇ ਸੁਯੰਕਤ ਨਿਰਮਾਣ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਹੈ ਉਕਤ ਐਕਸ਼ਨ ਪੈਕੇਡ ਫਿਲਮ, ਜਿਸ ਦੇ ਅੰਤਿਮ ਫੇਜ਼ ਦੀ ਸ਼ੂਟਿੰਗ ਇੰਨੀ ਦਿਨੀਂ ਰਾਜਸਥਾਨ ਦੇ ਵੱਖ-ਵੱਖ ਹਿੱਸਿਆ ਵਿੱਚ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ।

ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਸ਼ਾਨਦਾਰ ਫਿਲਮ ਦੀ ਕਾਸਟ ਵਿੱਚ ਗਿੱਪੀ ਗਰੇਵਾਲ, ਰਾਹੁਲ ਦੇਵ, ਪ੍ਰਿੰਸ ਕੰਵਲਜੀਤ ਸਿੰਘ, ਧੀਰਜ ਕੁਮਾਰ ਲੀਡਿੰਗ ਕਿਰਦਾਰ ਪਲੇਅ ਕਰ ਰਹੇ ਹਨ, ਜਿੰਨਾਂ ਤੋਂ ਇਲਾਵਾ ਕਬੀਰ ਦੁਹਨ ਸਿੰਘ ਵੀ ਇਸ ਬਹੁ-ਚਰਚਿਤ ਫਿਲਮ ਦਾ ਖਾਸ ਆਕਰਸ਼ਨ ਹੋਣਗੇ, ਜੋ ਇਸ ਫਿਲਮ ਅਤੇ ਅਪਣੀ ਭੂਮਿਕਾ ਨੂੰ ਲੈ ਕੇ ਖਾਸੇ ਉਤਸ਼ਾਹਿਤ ਵਿਖਾਈ ਦੇ ਰਹੇ ਹਨ। ਹਾਲ ਹੀ ਦੇ ਸਮੇਂ ਵਿੱਚ ਸਾਹਮਣੇ ਆਈ ਪੰਜਾਬੀ ਸੀਕਵਲ ਫਿਲਮ ‘ਡਾਕੂਆਂ ਦਾ ਮੁੰਡਾ 3’ ‘ਚ ਵੀ ਬਹੁ-ਪ੍ਰਭਾਵੀ ਭੂਮਿਕਾ ਅਦਾ ਕਰ ਚੁੱਕੇ ਹਨ ਇਹ ਵਰਸਟਾਈਲ ਅਦਾਕਾਰ, ਜਿੰਨਾਂ ਦੀ ਉਕਤ ਦੂਜੀ ਅਜਿਹੀ ਪੰਜਾਬੀ ਫਿਲਮ ਹੈ, ਜਿਸ ਦੇ ਵੀ ਉਹ ਅਪਣੀ ਸਿਨੇਮਾ ਮੌਜ਼ੂਦਗੀ ਦਰਜ ਕਰਵਾਉਂਦੇ ਨਜ਼ਰੀ ਪੈਣਗੇ। ਮੂਲ ਰੂਪ ਵਿੱਚ ਸੋਨੀਪਤ ਦੇ ਪਿੰਡ ਕਟਵਾਲ ਨਾਲ ਸੰਬੰਧਿਤ ਅਦਾਕਾਰ ਕਬੀਰ ਦੁਹਨ ਸਿੰਘ ਵੱਲੋਂ ਤੈਲਗੁ, ਤਾਮਿਲ, ਕੰਨੜ ਅਤੇ ਮਾਲਿਆਲਮ ਫਿਲਮਾਂ ਵਿੱਚ ਕੰਮ ਕਰ ਵੱਖਰੀ ਪਛਾਣ ਬਣਾਈ ਗਈ ਹੈ। ਸਾਲ 2015 ਵਿੱਚ ਤੇਲਗੂ ਫਿਲਮ ‘ਜਿਲ’ ਤੋਂ ਉਨਾਂ ਐਕਟਿੰਗ ਡੈਬਿਊ ਕੀਤਾ।

ਜਿੰਨਾਂ ਨੂੰ ਸਫ਼ਲਤਮ ਪਹਿਚਾਣ ਦਾ ਹੱਕਦਾਰ ਬਣਾਉਣ ਵਿੱਚ 2024 ਵਿਚ ਰਿਲੀਜ਼ ਹੋਈ ‘ਮਾਰਕੋ’ ਨੇ ਅਹਿਮ ਭੂਮਿਕਾ ਨਿਭਾਈ, ਜਿਸ ਵਿੱਚ ਉਨਾਂ ਸਾਇਰਸ ਦਾ ਕਿਰਦਾਰ ਨਿਭਾਇਆ। ਦੱਖਣ ਭਾਰਤ ਦੇ ਵੱਡੇ ਨਾਂਅ ਵਜੋਂ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਰਹੇ ਇਸ ਹੋਣਹਾਰ ਅਦਾਕਾਰ, ਜਿੰਨਾਂ ਦੁਆਰਾ ਕੀਤੀਆਂ ਹੋਰਨਾਂ ਫਿਲਮਾਂ ਦੀ ਗੱਲ ਕਰੀਏ ਤਾਂ ਇੰਨਾਂ ਵਿੱਚ ‘ਸਰਦਾਰ ਗੱਬਰ ਸਿੰਘ’, ‘ਵੇਦਲਮ’, ‘ਸ਼ਾਕੁੰਤਲਮ’ ਵੀ ਸ਼ੁਮਾਰ ਰਹੀਆਂ ਹਨ, ਜਿੰਨਾਂ ਵਿੱਚ ਉਨ੍ਹਾਂ ਵੱਖੋਂ-ਵੱਖਰੇ ਸ਼ੇਡਜ਼ ਦੀਆਂ ਨਕਾਰਾਤਮਕ ਭੂਮਿਕਾਵਾਂ ਨਿਭਾ ਅਪਣੀ ਅਨੂੰਠੀ ਕਾਬਲੀਅਤ ਦਾ ਲੋਹਾ ਮੰਨਵਾਇਆ ਹੈ।

Share this content:

Post Comment