Loading Now

ਅਜੈ ਦੇਵਗਨ ਦੀ ‘ਧਮਾਲ 4’ 10 ਜੁਲਾਈ ਨੂੰ ਰਿਲੀਜ਼ ਹੋਵੇਗੀ

ਅਜੈ ਦੇਵਗਨ ਦੀ ‘ਧਮਾਲ 4’ 10 ਜੁਲਾਈ ਨੂੰ ਰਿਲੀਜ਼ ਹੋਵੇਗੀ

ਮੁੰਬਈ, 11 ਜੂਨ – ਅਜੈ ਦੇਵਗਨ, ਰਿਤੇਸ਼ ਦੇਸ਼ਮੁਖ ਅਤੇ ਅਰਸ਼ਦ ਵਾਰਸੀ ਦੀ ਮੁੱਖ ਭੂਮਿਕਾਵਾਂ ਵਾਲੀ ਫਿਲਮ ‘ਧਮਾਲ 4’ ਹੁਣ 10 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਫਿਲਮ ’ਚ ਸੰਜੈ ਮਿਸ਼ਰਾ, ਜਾਵੇਦ ਜਾਫ਼ਰੀ, ਸੰਜੀਦਾ ਸ਼ੇਖ, ਅੰਜਲੀ ਆਨੰਦ, ਉਪੇਂਦਰ ਲਿਮੇ, ਵਿਜੈ ਪਾਟਕਰ ਅਤੇ ਰਵੀ ਕਿਸ਼ਨ ਵੀ ਨਜ਼ਰ ਆਉਣਗੇ। ਪਹਿਲਾਂ ਇਹ ਫਿਲਮ 12 ਜੂਨ ਨੂੰ ਰਿਲੀਜ਼ ਹੋਣ ਦੀ ਗੱਲ ਸਾਹਮਣੇ ਆਈ ਸੀ ਪਰ ਦੇਵਗਨ ਨੇ ਅੱਜ ਆਪਣੇ ਇੰਸਟਾਗ੍ਰਾਮ ’ਤੇ ਪੋਸਟ ਜ਼ਰੀਏ ਨਵੀਂ ਤਾਰੀਖ ਦਾ ਐਲਾਨ ਕੀਤਾ, ਜਿਸ ’ਚ ਫਿਲਮ ਦੇ ਪੋਸਟਰ ’ਤੇ 10 ਜੁਲਾਈ ਲਿਖਿਆ ਹੋਇਆ ਹੈ। ਇਸ ਲੜੀ ਦੀ ਸ਼ੁਰੂਆਤ ਸਾਲ 2007 ’ਚ ਆਈ ਫਿਲਮ ‘ਧਮਾਲ’ ਨਾਲ ਹੋਈ ਸੀ, ਜਿਸ ਤੋਂ ਬਾਅਦ ਡਬਲ ਧਮਾਲ 2009 ਅਤੇ ਟੋਟਲ ਧਮਾਲ 2019 ਆਈਆਂ। ਇਨ੍ਹਾਂ ਤਿੰਨਾਂ ਦਾ ਨਿਰਦੇਸ਼ਨ ਵੀ ਕੁਮਾਰ ਨੇ ਹੀ ਕੀਤਾ ਸੀ। ‘ਧਮਾਲ 4’ ਦਾ ਨਿਰਮਾਣ ਅਜੈ ਦੇਵਗਨ ਦੇ ਨਾਲ ਭੂਸ਼ਣ ਕੁਮਾਰ, ਕਿ੍ਸ਼ਣ ਕੁਮਾਰ, ਅਸ਼ੋਕ ਠਾਕੇਰੀਆ, ਇੰਦਰ ਕੁਮਾਰ, ਆਨੰਦ ਪੰਡਿਤ ਅਤੇ ਕੁਮਾਰ ਮੰਗਤ ਪਾਠਕ ਨੇ ਮਿਲ ਕੇ ਕੀਤਾ ਹੈ। ਇਸ ਨੂੰ ਗੁਲਸ਼ਨ ਕੁਮਾਰ ਅਤੇ ਟੀ ਸੀਰੀਜ਼ ਵੱਲੋਂ ਦੇਵਗਨ ਫਿਲਮਜ਼ ਨਾਲ ਪੇਸ਼ ਕੀਤਾ ਜਾ ਰਿਹਾ ਹੈ।

Share this content:

Post Comment