ਸੰਪਾਦਕੀ/ਇਲਾਜ ਖੁਣੋਂ ਮੌਤਾਂ/ਗੁਰਮੀਤ ਸਿੰਘ ਪਲਾਹੀ
ਸੈਂਪਲ ਰਜਿਸਟ੍ਰੇਸ਼ਨ ਸਿਸਟਮ (ਐੱਸ.ਆਰ.ਐੱਸ.) ਦੀ ਤਾਜਾ ਰਿਪੋਰਟ 2020 ਤੋਂ ਬਾਅਦ ਦੇ ਅੰਕੜੇ ਪੇਸ਼ ਕਰਦੀ ਹੈ, ਜਿਸ ਅਨੁਸਾਰ ਦੇਸ਼ ਵਿੱਚ ਹਰ ਦੂਜੇ ਵਿਅਕਤੀ ਦੀ ਮੌਤ ਸਿੱਖਿਅਤ ਡਾਕਟਰ ਦੇ ਇਲਾਜ ਖੁਣੋਂ ਹੋਈ ਹੈ। 2020 ਤੱਕ ਲਗਭਗ ਹਰ ਛੇ ਵਿੱਚੋਂ ਕੇਵਲ ਇੱਕ (18%) ਨੂੰ ਇਲਾਜ ਸੁਵਿਧਾਵਾਂ ਨਹੀਂ ਸਨ, ਲੇਕਿਨ ਅਚਾਨਕ ਚਾਰ ਸਾਲਾਂ ਵਿੱਚ ਸਥਿਤੀ ਅਸਾਧਾਰਨ ਰੂਪ ਵਿੱਚ ਬਦਲੀ ਹੈ ਅਤੇ 2024 ਤੱਕ 45.5 ਫ਼ੀਸਦੀ ਮਰਨ ਵਾਲੇ ਉਹ ਲੋਕ ਸਨ, ਜਿਹਨਾਂ ਦਾ ਮੌਤ ਤੋਂ ਪਹਿਲਾਂ ਨਾ ਤਾਂ ਹਸਪਤਾਲ ਵਿੱਚ ਇਲਾਜ ਹੋਇਆ ਨਾ ਕਿਸੇ ਸਿਖਿਅਤ ਡਾਕਟਰ ਦੀ ਨਿਗਰਾਨੀ ਹੇਠ। ਵਿਸ਼ਲੇਸ਼ਣ ਹੀ ਨਹੀਂ ਸਰਕਾਰ ਵੀ ਇਹਨਾਂ ਅੰਕੜਿਆਂ ਤੋਂ ਚਿੰਤਤ ਹੈ।
ਬਦਲਾਅ ਦੇ ਤਿੰਨ ਕਾਰਨ ਹੋ ਸਕਦੇ ਹਨ, ਡਾਕਟਰਾਂ ਅਤੇ ਹਸਪਤਾਲਾਂ ਤੱਕ ਪਹੁੰਚ ਨਾ ਹੋਣਾ, ਇਲਾਜ ਦੀ ਵਧਦੀ ਕੀਮਤ ਅਤੇ ਮੌਤ ਦੀ ਸਥਿਤੀ ਵਿੱਚ ਸਹੀ ਰਿਪੋਰਟਿੰਗ। ਲੇਕਿਨ ਅੰਕੜਿਆਂ ਵਿੱਚ ਭਰੋਸਾ ਇਸ ਲਈ ਹੈ, ਕਿਉਂਕਿ ਬਿਹਾਰ ਵਿੱਚ 2020 ਤੋਂ 2024 ਦੇ ਦੌਰਾਨ ਵੇਖਿਆ ਗਿਆ ਕਿ ਔਸਤਨ ਹਰ ਤਿੰਨ ਵਿੱਚੋਂ ਦੋ ਅਜਿਹੇ ਸਨ, ਜਿਹਨਾਂ ਦੀ ਬਿਨਾਂ ਕਿਸੇ ਡਾਕਟਰ ਜਾਂ ਹਸਪਤਾਲ (ਸਰਕਾਰੀ ਜਾਂ ਨਿੱਜੀ) ਵਿੱਚ ਬਿਨ੍ਹਾਂ ਇਲਾਜ ਦੇ ਮੌਤ ਹੋਈ, ਜਦਕਿ ਕੇਰਲ ਵਿੱਚ ਹਰ ਚਾਰ ਵਿੱਚੋਂ ਕੇਵਲ ਇੱਕ ਵਿਅਕਤੀ ਇਲਾਜ ਬਿਨਾਂ ਮੌਤ ਦੇ ਮੂੰਹ ’ਚ ਪਿਆ।
ਬਿਹਾਰ ਦੇ ਬਾਅਦ ਝਾਰਖੰਡ, ਛੱਤੀਸਗੜ੍ਹ, ਰਾਜਸਥਾਨ, ਤਿਲੰਗਾਨਾ ਅਤੇ ਉੜੀਸਾ ਵਿੱਚ ਇਲਾਜ ਖੁਣੋਂ ਮੌਤਾਂ ਦਾ ਪ੍ਰਤੀਸ਼ਤ 61.8, 60.1, 54.2, 52.6 ਅਤੇ 52.0 ਰਿਹਾ। ਇਸਦੇ ਉਲਟ ਕੇਰਲ ਤੋਂ ਬਾਅਦ ਇਹੋ ਜਿਹੀਆਂ ਮੌਤਾਂ ਦੀ ਪ੍ਰਤੀਸ਼ਤ ਜੰਮੂ-ਕਸ਼ਮੀਰ, ਕਰਨਾਟਕ ਪੱਛਮੀ ਬੰਗਾਲ ,ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਦਿੱਲੀ ਅਤੇ ਐੱਮ.ਪੀ. ਵਿੱਚ ਸਭ ਤੋਂ ਘੱਟ ਰਹੀ।

-ਗੁਰਮੀਤ ਸਿੰਘ ਪਲਾਹੀ
-9815802070
Share this content:



Post Comment