ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਮੇਜਰ ਸਿੰਘ ਖੱਖ ਨੂੰ ਚੁਣਿਆ ਗਿਆ ਪ੍ਰਧਾਨ
ਜ. ਸਕੱਤਰ ਸਿੱਕੀ ਝੱਜੀ ਪਿੰਡ ਵਾਲਾ, ਖਜ਼ਾਨਚੀ ਨਰਿੰਦਰ ਸਿੰਘ ਪੰਨੂ ਅਤੇ ਮੁੱਖ ਸਲਾਹਕਾਰ ਵਜੋਂ ਦਲਜਿੰਦਰ ਰਹਿਲ ਦੀ ਚੋਣ
ਇਟਲੀ(ਏ. ਡੀ.ਪੀ.ਨਿਊਜ਼)ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਆਨ ਲਾਈਨ ਮੀਟਿੰਗ ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਸਭਾ ਦੇ ਮੈਬਰਾਂ ਅਤੇ ਪ੍ਰਬੰਧਕਾਂ ਨੇ ਭਾਗ ਲਿਆ ਤੇ ਨਵੀਂ ਪ੍ਰਬੰਧਕੀ ਕਮੇਟੀ ਦੀ ਚੋਣ ਕੀਤੀ ਗਈ। ਸਰਬਸੰਮਤੀ ਨਾਲ ਹੋਈ ਇਸ ਚੋਣ ਵਿੱਚ ਮੇਜਰ ਸਿੰਘ ਖੱਖ ਨੂੰ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਵਜੋਂ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਮੇਜਰ ਸਿੰਘ ਖੱਖ ਪਿਛਲੇ ਲੰਮੇ ਸਮੇਂ ਤੋਂ ਸਭਾ ਨਾਲ ਜੁੜੇ ਹੋਏ ਹਨ ਅਤੇ ਸਭਾ ਦੀਆਂ ਕਾਰਗੁਜ਼ਾਰੀਆਂ ਵਿੱਚ ਆਪਣੀਆਂ ਅਹਿਮ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਸਭਾ ਦੇ ਹੋਰ ਅਹੁਦੇਦਾਰਾਂ ਵਿੱਚ ਜਨਰਲ ਸਕੱਤਰ ਨੌਜਵਾਨ ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ, ਮੁੱਖ ਸਲਾਹਕਾਰ ਦਲਜਿੰਦਰ ਸਿੰਘ ਰਹਿਲ ਅਤੇ ਖਜ਼ਾਨਚੀ ਵਜੋਂ ਨਰਿੰਦਰ ਸਿੰਘ ਪੰਨੂ ਨੂੰ ਚੁਣਿਆ ਗਿਆ। ਇਸ ਮੀਟਿੰਗ ਵਿੱਚ ਸਾਹਿਤ ਸੁਰ ਸੰਗਮ ਸਭਾ ਦੇ ਮੈਂਬਰ ਸਾਹਿਬਾਨ ਰਾਣਾ ਅਠੌਲਾ, ਪ੍ਰੋ ਜਸਪਾਲ ਸਿੰਘ, ਜਸਵਿੰਦਰ ਕੌਰ ਮਿੰਟੂ, ਪ੍ਰੇਮ ਪਾਲ ਸਿੰਘ ,ਬਲਵਿੰਦਰ ਸਿੰਘ ਚਾਹਲ ਅਤੇ ਰਾਜੂ ਹਠੂਰੀਆ ਆਦਿ ਹਾਜ਼ਰ ਸਨ। ਮੇਜਰ ਸਿੰਘ ਖੱਖ ਨੇ ਸਮੁੱਚੀ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਸਭ ਰਲ ਮਿਲ ਕੇ ਇੱਕ ਪਰਿਵਾਰ ਦੀ ਤਰ੍ਹਾਂ ਇਸ ਸੰਸਥਾ ਨੂੰ ਚਲਾਵਾਂਗੇ ਅਤੇ ਇਟਲੀ ਭਰ ਵਿੱਚ ਮਾਂ ਬੋਲੀ ਪੰਜਾਬੀ ਅਤੇ ਗੁਰਮੁੱਖੀ ਲਿੱਪੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਦਿਆਂ ਸਾਹਿਤ, ਕਲਾ ਤੇ ਸੱਭਿਆਚਾਰ ਨੂੰ ਹਰ ਪੱਖ ਤੋਂ ਪ੍ਰਫੁੱਲਤ ਕਰਨ ਲਈ ਕੰਮ ਕਰਾਂਗੇ।
Share this content:



Post Comment