ਮੋਗਾ ਵਿਖੇ 3 ਰੋਜਾ ਪੈਨਸ਼ਨ ਸੇਵਾ ਮੇਲਾ ਸਮਾਪਤ
ਮੋਗਾ, 15 ਨਵੰਬਰ (ਏ.ਡੀ.ਪੀ ਨਿਊਜ਼) – ਪੰਜਾਬ ਸਰਕਾਰ ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪੈਨਸ਼ਨ ਸੇਵਾ ਪੋਰਟਲ ਤੇ ਪੈਨਸ਼ਨਰ ਦੀ ਰਜਿਸਟ੍ਰੇਸ਼ਨ ਕਰਨ ਲਈ ਤਿੰਨ ਰੋਜਾ ਪੈਨਸ਼ਨ ਸੇਵਾ ਮੇਲਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਜਿਲ੍ਹਾ ਖਜਾਨਾ ਦਫਤਰ ਮੋਗਾ ਵਿਖੇ ਲਗਾਇਆ ਗਿਆ । ਇਹ ਜਾਣਕਾਰੀ ਦਿੰਦਿਆ ਸ਼੍ਰੀ ਵਰਿਆਮ ਸਿੰਘ, ਜਿਲ੍ਹਾ ਖਜਾਨਾ ਅਫਸਰ, ਮੋਗਾ ਨੇ ਦਸਿਆ।
ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਪੈਨਸ਼ਨਰਾਂ ਦੀ ਸਹੂਲਤ ਲਈ ਪੈਨਸ਼ਨ ਸੇਵਾ ਪੋਰਟਲ (ਪੀ.ਐਸ.ਪੀ) ਬਣਾਇਆ ਗਿਆ ਹੈ । ਇਸ ਸੇਵਾ ਪੋਰਟਲ ਤੇ ਹਰੇਕ ਪੈਨਸ਼ਨਰ ਦੀ ਰਜਿਸਟ੍ਰੇਸ਼ਨ ਹੋਣੀ ਜਰੂਰੀ ਹੈ । ਇਹ ਰਜਿਸਟ੍ਰੇਸ਼ਨ ਪੀ.ਐਸ.ਪੀ. ਤੇ ਈ-ਕੇ.ਵਾਈ.ਸੀ. ਕਰਵਾ ਕੇ ਪੈਨਸ਼ਨਰ ਵੱਲੋਂ ਆਪਣੀ ਆਈ.ਡੀ. ਬਣਾਈ ਜਾਣੀ ਹੈ। ਪੈਨਸ਼ਨਰ ਦੀ ਰਜਿਸਟ੍ਰੇਸ਼ਨ ਹੋਣ ਉਪਰੰਤ ਉਹ ਆਪਣੀ ਆਈ.ਡੀ. ਰਾਹੀਂ ਪੈਨਸ਼ਨ ਸੇਵਾ ਪੋਰਟਲ ਨਾਲ ਜੁੜ ਜਾਂਦਾ ਹੈ ਅਤੇ ਘਰ ਬੈਠੇ ਹੀ ਹਰੇਕ ਪ੍ਰਕਾਰ ਦੀ ਪੈਨਸ਼ਨ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ । ਇਸ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 13 ਨਵੰਬਰ 2025 ਤੋਂ 15 ਨਵੰਬਰ 2025 ਤੱਕ ਤਿੰਨ ਰੋਜ਼ਾ ਪੈਨਸ਼ਨ ਸੇਵਾ ਮੇਲਾ ਜਿਲ੍ਹਾ ਖਜਾਨਾ ਦਫਤਰ ਮੋਗਾ ਵਿਖੇ ਲਗਾਇਆ ਗਿਆ । ਇਸ ਪੈਨਸ਼ਨ ਮੇਲੇ ਵਿੱਚ ਪੈਨਸ਼ਨਰਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਈ-ਕੇ.ਵਾਈ.ਸੀ. ਕਰਵਾਈ ਗਈ ਅਤੇ ਡਿਜ਼ੀਟਲ ਲਾਈਵ ਸਰਟੀਫਿਕੇਟ ਦਿੱਤੇ ਗਏ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਸ ਮੇਲੇ ਵਿੱਚ ਪੈਨਸ਼ਨਰਾਂ ਦੇ ਬੈਠਣ ਲਈ ਅਤੇ ਚਾਹ ਵਗੈਰਾ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ।
ਇਸ ਮੇਲੇ ਵਿੱਚ ਜਿਲ੍ਹੇ ਦੀੰਆਂ ਸਮੂਹ ਬੈਂਕਾ ਵੱਲੋਂ ਆਪਣੇ ਨੁਮਾਇੰਦੇ ਭੇਜੇ ਗਏ ਮੇਲੇ ਵਿੱਚ ਸਮੂਹ ਬੈਂਕਾਂ ਦੇ ਵੱਖ-ਵੱਖ ਕਾਊਂਟਰ ਲਗਾਏ ਗਏ । ਹਰੇਕ ਬੈਂਕ ਵੱਲੋਂ ਆਪਣੀ ਬੈਂਕ ਨਾਲ ਸਬੰਧਿਤ ਪੈਨਸ਼ਨਰਾਂ ਤੋਂ ਮੌਕੇ ਤੇ ਹੀ ਡਿਜ਼ੀਟਲ ਲਾਈਵ ਸਰਟੀਫਿਕੇਟ ਪ੍ਰਾਪਤ ਕੀਤੇ ਗਏ । ਭਾਂਵੇ ਕੇ ਤਿੰਨ ਰੋਜਾ ਪੈਨਸ਼ਨਰ ਮੇਲਾ ਸਮਾਪਤ ਹੋ ਗਿਆ ਹੈ ਪ੍ਰੰਤੂ ਪੈਨਸ਼ਨਰਾਂ ਦੀ ਰਜਿਸਟ੍ਰੇਸ਼ਨ (ਈ-ਕੇ.ਵਾਈ.ਸੀ. ) ਦਾ ਕੰਮ ਜਿਲ੍ਹਾ ਖਜਾਨਾ ਦਫਤਰ ਮੋਗਾ ਅਤੇ ਉਪ ਖਜਾਨਾ ਦਫਤਰ, ਧਰਮਕੋਟ ਅਤੇ ਨਿਹਾਲ ਸਿੰਘ ਵਾਲਾ ਵਿਖੇ ਜਾਰੀ ਰਹੇਗਾ। ਇਸ ਪੈਨਸ਼ਨਰ ਮੇਲੇ ਵਿੱਚ ਸਮੂਹ ਪੈਨਸ਼ਨਰ ਜੱਥੇਬੰਦੀਆਂ ਦੇ ਆਗੂ ਸ਼੍ਰੀ ਭਜਨ ਸਿੰਘ ਗਿੱਲ, ਸ਼੍ਰੀ ਸੁਰਿੰਦਰ ਰਾਮ ਕੁੱਸਾ, ਸ਼੍ਰੀ ਦਲਜੀਤ ਸਿੰਘ ਭੁੱਲਰ, ਸ਼੍ਰੀ ਕ੍ਰਿਸ਼ਨ ਕੁਮਾਰ, ਸ਼੍ਰੀ ਗਿਆਨ ਸਿੰਘ ਰਿਟਾਇਰਡ ਡੀ.ਪੀ.ਆਰ.ਓ. ਸ਼੍ਰੀ ਭੁਪਿੰਦਰ ਸਿੰਘ ਸੇਖੋਂ, ਸ਼੍ਰੀ ਪੂਹਲਾ ਸਿੰਘ ਬਰਾੜ, ਸ਼੍ਰੀ ਅਸ਼ੋਕ ਕੁਮਾਰ ਵਰਮਾ, ਸ਼੍ਰੀ ਦਰਸ਼ਨ ਸਿੰਘ, ਸ਼੍ਰੀ ਬਲਵਿੰਦਰ ਸਿੰਘ ਬਰਾੜ ਅਤੇ ਸ਼੍ਰੀ ਸੁਖਦੇਵ ਸਿੰਘ ਖੋਸਾ ਆਦਿ ਵਿਸ਼ੇਸ ਤੌਰ ਤੇ ਸ਼ਾਮਲ ਹੋਏ ਅਤੇ ਸਹਿਯੋਗ ਦਿੱਤਾ ਗਿਆ ।
Share this content:



Post Comment