ਸੰਨੀ ਗਿੱਲ ਦੀ ਅਗਵਾਈ ਵਿੱਚ ਰਣਬੀਰ ਸਿੰਘ ਢਿੱਲੋਂ ਵੱਲੋਂ ਐਸ ਓ ਆਈ ਵਿੱਚ ਨਿਯੁਕਤੀਆਂ

*ਐਸ ਓ ਆਈ ਦੇ ਗਠਨ ਨਾਲ਼ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ – ਸੰਨੀ ਗਿੱਲ
ਮੋਗਾ, 15 ਨਵੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਐਸ ਓ ਆਈ ਦੇ ਸੂਬਾ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪੂਰੇ ਸੂਬੇ ਵਿੱਚ ਐਸ ਓ ਆਈ ਦਾ ਗਠਨ ਕੀਤਾ ਜਾ ਰਿਹਾ ਹੈ ਉਸੇ ਕੜੀ ਤਹਿਤ ਮੋਗਾ ਦੇ ਗੁਰੂ ਨਾਨਕ ਕਾਲਜ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਦੀ ਅਗਵਾਈ ਵਿੱਚ ਰਣਬੀਰ ਸਿੰਘ ਢਿੱਲੋਂ ਵੱਲੋਂ ਐਸ ਓ ਆਈ ਯੂਥ ਨੌਜਵਾਨਾਂ ਦਾ ਇੱਕ ਮਜ਼ਬੂਤ ਗਠਨ ਕੀਤਾ ਗਿਆ। ਇਸ ਮੌਕੇ ਤੇ ਸੰਜੀਤ ਸਿੰਘ ਸੰਨੀ ਗਿੱਲ ਨੇ ਬੋਲਦਿਆਂ ਕਿਹਾ ਕਿ ਐਸ ਓ ਆਈ ਦੇ ਗਠਨ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ ਅਤੇ ਸਾਲ 2027 ਦੀਆਂ ਚੋਣਾਂ ਵਿੱਚ ਯੂਥ ਅਕਾਲੀ ਦਲ ਅਤੇ ਐਸ ਓ ਆਈ ਦੀ ਅਹਿਮ ਭੂਮਿਕਾ ਹੋਵੇਗੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਤੇ ਹਲਕਾ ਮੋਗਾ ਵਿੱਚ ਐਸ ਓ ਆਈ ਦੇ ਗਠਨ ਵਿੱਚ ਵੱਡਾ ਵਾਧਾ ਕੀਤਾ ਜਾਵੇਗਾ।
ਤਰਨਤਾਰਨ ਦੀ ਜ਼ਿਮਨੀ ਚੋਣ ਤੇ ਬੋਲਦਿਆਂ ਸੰਨੀ ਗਿੱਲ ਨੇ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਲੋਕਤੰਤਰ ਦੀ ਜਿੱਤ ਨਹੀਂ ਸਗੋ ਸਰਕਾਰੀ ਤੰਤਰ ਦੀ ਜਿੱਤ ਹੈ ਪਰ ਆਪ ਸਰਕਾਰ ਆਪਣੀ ਅੰਦਰੋਂ ਹਾਰ ਕਬੂਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਜਬਰ ਤੇ ਧੱਕੇ ਨਾਲ ਚੋਣ ਜਿੱਤੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਦਾ ਦੂਸਰੇ ਸਥਾਨ ਅਤੇ ਤੀਹ ਹਜ਼ਾਰ ਤੋਂ ਵੱਧ ਵੋਟਾਂ ਨੇ ਦਰਸਾ ਦਿੱਤਾ ਕਿ ਸਾਲ 2 027 ਦੀਆਂ ਚੋਣਾਂ ਵਿੱਚ ਪਾਰਟੀ ਇੱਕ ਨੰਬਰ ਤੇ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਜੀਤ ਸਿੰਘ ਮਾਹਲਾ, ਦੇਬਸੀਸ ਮਲਿਕ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਹਰਜੋਤ ਸਿੰਘ ਡੇਮਰੂ ਜ਼ਿਲ੍ਹਾ ਪ੍ਰਧਾਨ ਦਿਹਾਤੀ, ਨੁਰਇੰਦਰ ਸਿੰਘ ਗਿੱਲ, ਸੁਖਬੀਰ ਸਿੰਘ ਗਿੱਲ ਯੂਥ ਪ੍ਰਧਾਨ ਹਲਕਾ ਮੋਗਾ, ਜਸਪ੍ਰੀਤ ਸਿੰਘ ਮਾਹਲਾ, ਜੋਏਦੀਪ ਸ਼ਰਮਾ, ਜਸਨੂਰ ਸਿੰਘ ਗਿੱਲ, ਇੰਦਰਜੀਤ ਸਿੰਘ ਬਰਾੜ ਲੰਡੇ, ਜਗਰਾਜ ਸਿੰਘ, ਵਿਸਾਲਦੀਪ ਸਿੰਘ, ਸੁਖਪ੍ਰੀਤ ਸਿੰਘ ਸਿੱਧੂ, ਵਿਕਰਮਜੀਤ ਸਿੰਘ, ਰੋਹਿਤ ਭਾਟੀਆ, ਦਿਸਾਂਤ ਸਿੰਘ, ਪ੍ਰਭਨੂਰ ਸਿੰਘ, ਅਜੇ, ਕਰਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐਸ ਓ ਆਈ ਦੇ ਨੌਜਵਾਨ ਹਾਜ਼ਰ ਸਨ।
Share this content:



Post Comment