ਮਾਰੂਤੀ ਕਾਰ ਖਰੀਦਣ ਦਾ ਸੁਨਹਿਰੀ ਮੌਕਾ, ਇਹਨਾਂ ਸੈਗਮੈਂਟਾਂ ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ
ਨਵੀਂ ਦਿੱਲੀ, 10 ਅਗਸਤ – ਭਾਰਤੀ ਬਾਜ਼ਾਰ ਵਿੱਚ ਕਈ ਨਿਰਮਾਤਾਵਾਂ ਵੱਲੋਂ ਕਾਰਾਂ ਦੀ ਵਿਕਰੀ ਕੀਤੀ ਜਾਂਦੀ ਹੈ। Maruti Suzuki ਵੱਲੋਂ ਵੀ ਕਈ ਸੈਗਮੈਂਟਾਂ ਵਿੱਚ ਕਾਰਾਂ ਵੇਚੀਆਂ ਜਾਂਦੀਆਂ ਹਨ। ਨਿਰਮਾਤਾ ਵੱਲੋਂ ਐਰੀਨਾ ਡੀਲਰਸ਼ਿਪ ਰਾਹੀਂ ਆਫ਼ਰ ਕੀਤੀਆਂ ਜਾਣ ਵਾਲੀਆਂ ਕਾਰਾਂ ਵਿੱਚੋਂ ਕਿਸ ਗੱਡੀ ‘ਤੇ ਇਸ ਮਹੀਨੇ ਕਿੰਨਾ Discount Offer ਦਿੱਤਾ ਜਾ ਰਹਾ ਹੈ, ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਦੱਸ ਰਹੇ ਹਾਂ।
Alto K10 ‘ਤੇ ਕਿੰਨੀ ਹੋਵੇਗੀ ਬੱਚਤ
ਮਾਰੂਤੀ ਵੱਲੋਂ ਆਲਟੋ ਕੇ10 (Alto K10) ਨੂੰ ਹੈਚਬੈਕ ਸੈਗਮੈਂਟ ਵਿੱਚ ਆਫ਼ਰ ਕੀਤਾ ਜਾਂਦਾ ਹੈ। ਇਸ ਮਹੀਨੇ ਗੱਡੀ ਖਰੀਦਣ ‘ਤੇ ਵੱਧ ਤੋਂ ਵੱਧ 52,500 ਰੁਪਏ ਦੇ ਆਫ਼ਰ ਦਿੱਤੇ ਜਾ ਰਹੇ ਹਨ। ਇਹ ਆਫ਼ਰ ਇਸਦੇ ਬੇਸ ਵੇਰੀਐਂਟ ਪੈਟਰੋਲ ‘ਤੇ ਮਿਲ ਰਿਹਾ ਹੈ। ਹੋਰਾਂ ‘ਤੇ 42,500 ਅਤੇ ਸੀ.ਐਨ.ਜੀ. (CNG) ‘ਤੇ 37,500 ਰੁਪਏ ਦਾ ਆਫ਼ਰ ਹੈ।
Maruti S Presso ‘ਤੇ ਹੋਵੇਗੀ ਬੱਚਤ
ਮਾਰੂਤੀ ਦੀ ਐਸ ਪ੍ਰੈਸੋ (S Presso) ਕਾਰ ‘ਤੇ ਵੀ ਇਸ ਮਹੀਨੇ ਵਿੱਚ ਵੱਧ ਤੋਂ ਵੱਧ 37,500 ਰੁਪਏ ਦੇ ਆਫ਼ਰ ਦਿੱਤੇ ਜਾ ਰਹੇ ਹਨ। ਜੂਨ, ਜੁਲਾਈ 2026 ਵਿੱਚ ਵੀ ਇਸਦੇ ਸਾਰੇ ਪੈਟਰੋਲ ਵੇਰੀਐਂਟਸ ‘ਤੇ ਇਹ ਆਫ਼ਰ ਮਿਲ ਰਿਹਾ ਸੀ। ਇਸ ਮਹੀਨੇ ਸੀ.ਐਨ.ਜੀ. ‘ਤੇ 27,500 ਰੁਪਏ ਦੀ ਬੱਚਤ ਹੋ ਸਕਦੀ ਹੈ।
Maruti Celerio ‘ਤੇ ਕੀ ਹੈ ਆਫ਼ਰ
ਮਾਰੂਤੀ ਆਪਣੀ ਇੱਕ ਹੋਰ ਹੈਚਬੈਕ ਕਾਰ ਸਿਲੇਰੀਓ (Celerio) ‘ਤੇ ਵੀ ਇਸ ਮਹੀਨੇ ਵਿੱਚ ਵੱਧ ਤੋਂ ਵੱਧ 37,500 ਰੁਪਏ ਤੱਕ ਦੇ ਆਫ਼ਰ ਦੇ ਰਹੀ ਹੈ। ਇਹ ਆਫ਼ਰ ਇਸਦੇ ਜ਼ਿਆਦਾਤਰ ਵੇਰੀਐਂਟਸ ‘ਤੇ ਦਿੱਤਾ ਜਾ ਰਿਹਾ ਹੈ।
Maruti Swift ‘ਤੇ ਕਿੰਨੀ ਹੋਵੇਗੀ ਬੱਚਤ
ਨਿਰਮਾਤਾ ਦੀ ਸਵਿਫ਼ਟ (Swift) ਕਾਰ ਨੂੰ ਨੌਜਵਾਨਾਂ ਵਿੱਚ ਕਾਫ਼ੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਇਸ ਕਾਰ ਨੂੰ ਖਰੀਦਣ ‘ਤੇ ਇਸ ਮਹੀਨੇ ਵਿੱਚ 40 ਹਜ਼ਾਰ ਰੁਪਏ ਤੱਕ ਦੀ ਬੱਚਤ ਕੀਤੀ ਜਾ ਸਕਦੀ ਹੈ। ਇਹ ਬੱਚਤ ਇਸਦੇ ਪੈਟਰੋਲ ਵੇਰੀਐਂਟਸ ‘ਤੇ ਹੋਵੇਗੀ। ਸੀ.ਐਨ.ਜੀ. ‘ਤੇ ਇਹ ਬੱਚਤ 30 ਹਜ਼ਾਰ ਰੁਪਏ ਹੈ।
Maruti Wagon R ‘ਤੇ ਕਿੰਨੀ ਹੋਵੇਗੀ ਬੱਚਤ
ਮਾਰੂਤੀ ਦੀ ਵੈਗਨ ਆਰ (Wagon R) ਦੇ ਵੀ ਸਾਰੇ ਵੇਰੀਐਂਟਸ ‘ਤੇ ਇਸ ਮਹੀਨੇ ਵਿੱਚ ਵੱਧ ਤੋਂ ਵੱਧ 52,500 ਰੁਪਏ ਤੱਕ ਦੀ ਬੱਚਤ ਦਾ ਮੌਕਾ ਦਿੱਤਾ ਜਾ ਰਿਹਾ ਹੈ।
Maruti Victoris ‘ਤੇ ਕਿੰਨੀ ਹੋਵੇਗੀ ਬੱਚਤ
ਮਾਰੂਤੀ ਵੱਲੋਂ ਵਿਕਟੋਰਿਸ (Victoris) ਐਸ.ਯੂ.ਵੀ. ਨੂੰ ਵੀ ਆਫ਼ਰ ਕੀਤਾ ਜਾਂਦਾ ਹੈ।
Share this content:



Post Comment