Loading Now

ਮਾਰਕਸਵਾਦ 21ਵੀਂ ਸਦੀ ਦਾ ਸਦਾ ਰਾਹ ਦਸੇਰਾ ਹੈ:ਕਾਮਰੇਡ ਜਗਰੂਪ

ਮਾਰਕਸਵਾਦ 21ਵੀਂ ਸਦੀ ਦਾ ਸਦਾ ਰਾਹ ਦਸੇਰਾ ਹੈ:ਕਾਮਰੇਡ ਜਗਰੂਪ

ਮੋਗਾ, 7ਮਈ (ਗਿਆਨ ਸਿੰਘ/ ਏ.ਡੀ.ਪੀ ਨਿਊਜ਼) – ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਸਿਧਾਂਤਕ ਪੰਦਰਵਾੜੇ ਤਹਿਤ ਕਾਰਲ ਮਾਰਕਸ ਦਾ 209ਵਾਂ ਜਨਮ ਦਿਨ ਸੈਮੀਨਾਰ ਕਰਕੇ ਮਨਾਇਆ ਗਿਆ। ਇਸ ਸਿਧਾਂਤਕ ਸੈਮੀਨਾਰ ਨੂੰ ਸੰਬੋਧਨ ਕਰਨ ਦੇ ਲਈ ਕਾਮਰੇਡ ਜਗਰੂਪ ਤੇ ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਮਾਰਕਸਵਾਦੀ ਚਿੰਤਕ ਅਤੇ ਅਧਿਆਪਕ ਕਾਮਰੇਡ ਜਗਰੂਪ ਨੇ ਸੈਮੀਨਾਰ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਮਾਰਕਸਵਾਦ ਅੱਜ ਦੇ ਪ੍ਰਬੰਧ ਵਿੱਚ ਸਦਾ ਰਾਹ ਦਸੇਰਾ ਹੈ। ਮਾਰਕਸਵਾਦ ਦੀ ਸ਼ਕਤੀਮਾਨਤਾ ਤੇ ਸਮਰੱਥਾ ਤੋਂ ਭੈ ਖਾਂਦੀ ਸਰਮਾਏਦਾਰੀ ਜਦੋਂ ਜਾਣਬੁੱਝ ਕੇ ਇਸ ਨੂੰ “ਨਿਰਾਰਥਕ” ਪ੍ਰਚਾਰਨ ਦੀਆਂ ਅਸਫ਼ਲ ਕੋਸ਼ਿਸ਼ਾਂ ਕਰ ਰਹੀ ਹੁੰਦੀ ਹੈ ਉਦੋਂ ਗਿਆਨ ‘ਚ ਊਣੇ “ਬੁੱਧੀਜੀਵੀ” ਇਸ ਪ੍ਰਚਾਰ ਨੂੰ ਸੱਚ ਮੰਨ ਵਿਗਿਆਨਕ ਸਿਧਾਂਤ ਤੋਂ ਕੰਨੀ ਕਤਰਾ ਲੈਂਦੇ ਹਨ। ਉਹਨਾਂ ਕਿਹਾ ਕਿ ਅੱਜ ਸਾਨੂੰ ਮਾਰਕਸਵਾਦ ਨੂੰ ਵੱਧ ਤੋਂ ਵੱਧ ਪੜ੍ਨ ਤੇ ਉਸ ਤੋਂ ਸੇਧ ਲੈਣ ਦੀ ਜਰੂਰਤ ਹੈ। ਕਿਉਂਕਿ ਮਾਰਕਸਵਾਦ ਸਾਨੂੰ ਦੱਸਦਾ ਹੈ ਕਿ ਇਸ ਪ੍ਰਬੰਧ ਨੂੰ ਬਦਲਿਆ ਕਿਵੇਂ ਜਾ ਸਕਦਾ ਹੈ। ਅੱਜ ਏ ਆਈ ਦੇ ਜੁੱਗ ਵਿੱਚ ਮਨੁੱਖਤਾ ਲਈ ਏਨਾ ਕੁੱਝ ਪੈਦਾ ਹੋ ਰਿਹਾ ਹੈ ਕੇ ਇਥੇ ਮਾਰਕਸ ਦੇ ਦਰਸਾਏ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਕਰਕੇ ਸਭ ਮਨੁੱਖਾ ਦੀਆਂ ਸਮਾਜਕ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਅਤੇ ਜਵਾਨੀ ਨੂੰ ਮਾਰਕਸ ਦੇ ਸਿਧਾਂਤਾਂ ਅਨੁਸਾਰ ਰੁਜ਼ਗਾਰ ਵਿੱਚ ਲਿਜਾ ਕੇ ਸਮਾਜ ਨੂੰ ਤਰੱਕੀ ਦੀਆਂ ਬੁਲੰਦੀਆਂ ਉੱਤੇ ਲਿਜਾਇਆ ਜਾ ਸਕਦਾ|

ਇਸ ਮੌਕੇ ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਨੇ ਬੋਲਦਿਆਂ ਕਿਹਾ ਕਿ ਅੱਜ ਦਾ ਸਰਮਾਏਦਾਰੀ ਪ੍ਰਬੰਧ ਸਾਰੇ ਲੋਕਾਂ ਲਈ ਵਿਨਾਸ਼ਕਾਰੀ ਹੈ। ਇਸ ਪ੍ਰਬੰਧ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਰਾਹ ਹੈ ਕਿ ਅਸੀਂ ਮਾਰਕਸਵਾਦ ਦਾ ਡੂੰਘਾ ਅਧਿਐਨ ਕਰੀਏ। ਉਹਨਾਂ ਕਿਹਾ ਕੇ ਲੇਖਕਾਂ ਨੂੰ ਵਿਗਿਆਨਕ ਦ੍ਰਿਸ਼ਟੀ ਨਾਲ ਲੋਕਾਂ ਨੂੰ ਦਿਸ਼ਾ ਦੇਣ ਲਈ ਅੱਜ ਵਧੇਰੇ ਭੂਮਿਕਾ ਨਿਭਾਉਣ ਦੀ ਲੋੜ ਹੈ! ਅੱਜ ਹਾਕਮ ਜਮਾਤੀ ਪਾਰਟੀਆਂ ਲੋਕਾਂ ਖਾਸ ਕਰਕੇ ਜਵਾਨ ਪੀੜ੍ਹੀ ਦੇ ਦਿਮਾਗਾਂ ਨੂੰ ਖੁੰਢਾ ਕਰਨ ਲਈ ਆਪਣੇ ਸਭ ਸਾਧਨ ਵਰਤ ਰਹੀਆਂ! ਇਸ ਸੈਮੀਨਾਰ ਵਿੱਚ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਰੌਸ਼ਨ ਕੁਮਾਰ ਸਿਨਹਾ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਕੌਮ ਸਕੱਤਰ ਦਿਨੇਸ਼ ਸ਼ਰੀ ਰੰਗਰਾਜਣ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਹਨਾਂ ਬੋਲਦਿਆਂ ਕਿਹਾ ਕਿ ਅੱਜ ਸਿੱਖਿਆ ਦਾ ਹੋ ਰਿਹਾ ਨਿੱਜੀ ਕਰਨ ਸਾਨੂੰ ਅਸਲੀ ਸਿੱਖਿਆ ਤੋਂ ਵਾਂਝਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਡਿਗਰੀਆਂ ਪ੍ਰਾਪਤ ਨੌਜਵਾਨ ਦੇਸ਼ ਵਿੱਚ ਬੇਰੁਜ਼ਗਾਰੀ ਦਾ ਸੰਤਾਪ ਹੰਡਾ ਰਿਹਾ ਹੈ। ਅੱਜ ਵਾਪਰ ਰਹੀਆਂ ਘਟਨਾਵਾਂ ਤੇ ਸਮੱਸਿਆਵਾਂ ਦਾ ਮਾਰਕਸਵਾਦੀ ਤਰੀਕੇ ਨਾਲ ਹੀ ਹੱਲ ਹੋ ਸਕਦਾ ਹੈ।

ਉਨਾਂ ਕਿਹਾ ਕਿ ਮਾਰਕਸਵਾਦ ਸਾਨੂੰ ਸਿਖਾਉਂਦਾ ਹੈ ਕਿ ਵਿਗਿਆਨਕ ਸਮਾਜਵਾਦ ਬਣਾਉਣ ਲਈ ਅੱਜ ਲੋੜ ਹੈ ਕਿ ਭਗਤ ਸਿੰਘ ਦੇ ਨਾਂ ਤੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਬਣਾਇਆ ਜਾਵੇ ਤਾਂ ਜੋ ਇਹਨਾਂ ਸਭ ਸਮੱਸਿਆਵਾਂ ਦਾ ਮਾਰਕਸਵਾਦੀ ਤਰੀਕੇ ਨਾਲ ਹੱਲ ਹੋ ਸਕੇ। ਉਹਨਾਂ ਕਿਹਾ ਕਿ ਮਾਰਕਸਵਾਦ ਸਾਨੂੰ ਸਿਖਾਉਂਦਾ ਹੈ ਕਿ “ਜਿਹੜਾ ਜਵਾਨ ਹੈ ਉਹ ਫਲਸਫੇ ਦਾ ਅਧਿਐਨ ਕਰਨ ਵਿੱਚ ਢਿਲ ਨਾ ਕਰੇ” ਸੋ ਸਾਨੂੰ ਦੇਸ਼ ਦੇ ਨੌਜਵਾਨਾਂ ਨੂੰ ਮਾਰਕਸਵਾਦ ਤੋਂ ਸੇਧ ਲੈ ਕੇ ਵੱਧ ਤੋਂ ਵੱਧ ਕੰਮ ਕਰਨ ਦੀ ਜਰੂਰਤ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਆਏ ਹੋਏ ਸਾਥੀਆਂ ਤੇ ਬੁਲਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਡਾਕਟਰ ਇੰਦਰਵੀਰ ਗਿੱਲ ਨੇ ਬਾਖੂਬੀ ਨਿਭਾਈ।

ਸਮਾਗਮ ਵਿੱਚ ਕਾਮਰੇਡ ਜਗਦੀਸ਼ ਚਾਹਲ, ਹੰਸਰਾਜ ਗੋਲਡਨ, ਹਰਲਾਭ ਮੁਕਤਸਰ, ਗੋਰਾ ਪਿਪਲੀ ਫਰੀਦਕੋਟ, ਬਲਕਾਰ ਦੁਧਾਲਾ ਅੰਮ੍ਰਿਤਸਰ, ਗੁਰਦਿਆਲ ਖਡੂਰ ਸਾਹਿਬ, ਬਲਕਾਰ ਵਲਟੋਹਾ,ਸੁਖਜਿੰਦਰ ਮਹੇਸਰੀ, ਜਗਜੀਤ ਧੂੜਕੋਟ, ਸਵਰਾਜ ਢੁੱਡੀਕੇ ਜਗਸੀਰ ਖੋਸਾ, ਸ਼ੇਰ ਸਿੰਘ ਦੌਲਤਪੁਰਾ, ਸਵਰਨ ਖੋਸਾ, ਚਰਨਜੀਤ ਸ਼ੰਗਾ ਰਾਏ,ਵਿਸ਼ਾਲ ਵਲਟੋਹਾ, ਸੁਖਵਿੰਦਰ ਮਲੋਟ, ਚਰਨਜੀਤ ਚਮੇਲੀ, ਸੁਬੇਗ ਝੰਗੜ ਭੈਣੀ,ਮਹਿੰਦਰ ਸਿੰਘ ਧੂਰਕੋਟ ਸੁਖਦੇਵ ਸਿੰਘ ਭੋਲਾ, ਇਕਬਾਲ ਤਖਾਣਵੱਧ, ਗੁਰਦਿੱਤ ਦੀਨਾ, ਇੰਦਰਜੀਤ ਦੀਨਾ,ਜਗਵਿੰਦਰ ਕਾਕਾ,ਬੋਹੜ ਬੁੱਟਰ, ਸਰਬਜੀਤ ਖੋਸਾ, ਸਵਰਾਜ ਖੋਸਾ ਆਦਿ ਨੇ ਹਿੱਸਾ ਲਿਆ।

Share this content:

Post Comment