Loading Now

ਬਾਘਾ ਪੁਰਾਣਾ ਤੋਂ ਆਪ ਨੇ ਬਲਾਕ ਸੰਮਤੀ ਚੇਅਰਮੈਨ ਦੀ ਸੀਟ ‘ਤੇ ਮਾਰੀ ਬਾਜ਼ੀ

ਬਾਘਾ ਪੁਰਾਣਾ ਤੋਂ ਆਪ ਨੇ ਬਲਾਕ ਸੰਮਤੀ ਚੇਅਰਮੈਨ ਦੀ ਸੀਟ ‘ਤੇ ਮਾਰੀ ਬਾਜ਼ੀ

ਮੋਗਾ, 28 ਮਾਰਚ – ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਸਾਏ ਹੇਠ ਬਲਾਕ ਸੰਮਤੀ ਬਾਘਾਪੁਰਾਣਾ ਦੀ ਚੇਅਰਪਰਸਨ ਅਤੇ ਉਪ-ਚੇਅਰਮੈਨ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਈ। ਇਸ ਚੋਣ ਦੌਰਾਨ ਸਿਆਸੀ ਮੁਕਾਬਲਾ ਕਾਫੀ ਦਿਲਚਸਪ ਰਿਹਾ, ਜਿੱਥੇ ਚੇਅਰਪਰਸਨ ਦੀ ਸੀਟ ’ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਬਰਕਰਾਰ ਰੱਖਿਆ, ਉੱਥੇ ਹੀ ਉਪ-ਚੇਅਰਮੈਨ ਦੀ ਚੋਣ ਵਿੱਚ ਕਾਂਗਰਸ ਨੇ ਹਾਕਮ ਧਿਰ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ।

ਚੇਅਰਪਰਸਨ ਦੀ ਚੋਣ ਵਿੱਚ ‘ਆਪ’ ਉਮੀਦਵਾਰ ਸਰਬਜੀਤ ਕੌਰ 14 ਵੋਟਾਂ ਹਾਸਲ ਕਰਕੇ ਮੁੜ ਚੇਅਰਪਰਸਨ ਬਣਨ ਵਿੱਚ ਸਫ਼ਲ ਰਹੀ। ਦੂਜੇ ਪਾਸੇ, ਉਪ-ਚੇਅਰਮੈਨ ਦੀ ਚੋਣ ਵਿੱਚ ਸਿਆਸੀ ਉਲਟਫੇਰ ਦੇਖਣ ਨੂੰ ਮਿਲਿਆ। ਕਾਂਗਰਸ ਦੀ ਉਮੀਦਵਾਰ ਚਰਨਜੀਤ ਕੌਰ ਨੇ 15 ਵੋਟਾਂ ਹਾਸਲ ਕਰਕੇ ਹਾਕਮ ਧਿਰ ਦੀ ਉਮੀਦਵਾਰ ਵੀਰਪਾਲ ਕੌਰ ਨੂੰ ਕਰਾਰੀ ਮਾਤ ਦਿੱਤੀ।

Share this content:

Post Comment