Loading Now

ਭਾਰਤੀ ਦੀ 8ਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ ‘ਧੁਰੰਧਰ 2’

ਭਾਰਤੀ ਦੀ 8ਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ ‘ਧੁਰੰਧਰ 2’

28, ਮਾਰਚ – ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ 2’ 1,067 ਕਰੋੜ ਦੇ ਵਿਸ਼ਵਵਿਆਪੀ ਕੁਲੈਕਸ਼ਨ ਦੇ ਨਾਲ 8ਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ। ਇਸ ਨੇ ‘ਪਠਾਨ’ (1,055 ਕਰੋੜ) ਅਤੇ ‘ਕਲਕੀ 2898 AD’ (1,042 ਕਰੋੜ) ਨੂੰ ਪਛਾੜ ਦਿੱਤਾ ਹੈ। ਵਪਾਰ ਵੈੱਬਸਾਈਟ ਸੈਕਨਿਲਕ ਅਨੁਸਾਰ ਰਿਲੀਜ਼ਿੰਗ ਦੇ ਅੱਠਵੇਂ ਦਿਨ ਫਿਲਮ ਨੇ ਭਾਰਤ ਵਿੱਚ 49.70 ਕਰੋੜ ਦਾ ਕਲੈਸ਼ਨ ਕੀਤਾ। ਭਾਰਤ ਵਿੱਚ ‘ਧੁਰੰਧਰ 2’ ਦੀ ਕੁੱਲ ਕੁਲੈਕਸ਼ਨ ਹੁਣ ਤੱਕ 674.17 ਕਰੋੜ ਰੁਪਏ ਅਤੇ ਗ੍ਰਾਸ ਕੁਲੈਕਸ਼ਨ 805.32 ਕਰੋੜ ਤੱਕ ਪਹੁੰਚ ਗਿਆ ਹੈ। ਗ੍ਰਾਸ ਕੁੱਲ ਕੁਲੈਕਸ਼ਨ ਟਿਕਟਾਂ ਤੋਂ ਹੋਈ ਕੁੱਲ ਕਮਾਈ ਅਤੇ ਨੈਟ ਕਲੈਕਸ਼ਨ ਤੋਂ ਬਾਅਦ ਦੀ ਕਮਾਈ ਹੁੰਦੀ ਹੈ।

Share this content:

Post Comment