ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪੁੰਗਰਦੇ ਹਰਫ਼ ਵਿਸ਼ਵ ਸਾਹਿਤਿਕ ਮੰਚ ਦਾ ਪਲੇਠਾ ਤ੍ਰੈ ਮਾਸਿਕ ਅੰਕ ਪੁੰਗਰਦੇ ਹਰਫ਼ ਇਟਲੀ ਵਿੱਚ ਲੋਕ ਅਰਪਣ
ਨੋਵੇਲਾਰਾ ਇਟਲੀ, 28 ਮਾਰਚ – ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਮੈਂਬਰ ਅਤੇ ਅਹੁਦੇਦਾਰ ਸਿੱਖੀ ਸੇਵਾ ਸੋਸਾਇਟੀ ਦੀ ਪੰਦਰਵੀਂ ਵਰੇਗੰਢ ਦੇ ਸੱਦੇ ਤੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਇਟਲੀ ਵਿੱਖੇ ਇਕੱਤਰ ਹੋਏ। ਸਭਾ ਵਲੋਂ ਸਿੱਖੀ ਸੇਵਾ ਸੋਸਾਇਟੀ ਨੂੰ ਵਰੇਗੰਢ ਦੀ ਵਧਾਈ ਦਿੰਦਿਆ ਉਸਦੇ ਕਾਰਜਾਂ ਦੀ ਸਰਾਹਨਾ ਕੀਤੀ ਗਈ ਅਤੇ ਇਸ ਮੌਕੇ ਸਭਾ ਵਲੋਂ ਪੁੰਗਰਦੇ ਹਰਫ਼ ਵਿਸ਼ਵ ਸਾਹਿਤਿਕ ਮੰਚ ਵਲੋਂ ਸੰਪਾਦਿਤ ਤ੍ਰੈ ਮਾਸਿਕ ਪਰਚੇ “ਪੁੰਗਰਦੇ ਹਰਫ਼”ਦੇ ਪਲੇਠੇ ਅੰਕ ਨੂੰ ਵੀ ਲੋਕ ਅਰਪਣ ਕੀਤਾ ਗਿਆ।

ਸਭਾ ਦੇ ਮੁੱਖ ਸਲਾਹਕਾਰ ਦਲਜਿੰਦਰ ਰਹਿਲ ਵਲੋਂ ਇਸ ਪਰਚੇ ਅਤੇ ਪੁੰਗਰਦੇ ਹਰਫ਼ ਵਿਸ਼ਵ ਸਾਹਿਤਿਕ ਮੰਚ ਦੇ ਕਾਰਜ਼ ਤੇ ਕਾਫ਼ਲੇ ਵਾਰੇ ਸੰਖੇਪ ਵਿੱਚ ਵਿਚਾਰ ਸਾਂਝੇ ਕੀਤੇ। ਸ਼ਾਮਿਲ ਬਾਕੀ ਮੈਂਬਰ ਅਤੇ ਅਹੁਦੇਦਾਰਾਂ ਵਿੱਚ ਮੇਜਰ ਸਿੰਘ ਖੱਖ ਪ੍ਰਧਾਨ ਸਾਹਿਤ ਸੁਰ ਸੰਗਮ ਸਭਾ ਇਟਲੀ, ਜਰਨਲ ਸਕੱਤਰ ਸਿੱਕੀ ਝੱਜੀ ਪਿੰਡ ਵਾਲਾ , ਭੁਪਿੰਦਰ ਸਿੰਘ ਕੰਗ , ਜਸਵੀਰ ਸਿੰਘ ਪੋਵੀਲੀਓ, ਸਤਨਾਮ ਸਿੰਘ , ਇਕਬਾਲ ਸਿੰਘ ਸੋਢੀ, ਭੁਪਿੰਦਰ ਸਿੰਘ ਸੋਨੀ, ਪ੍ਰੋ ਜਸਪਾਲ ਸਿੰਘ, ਜਸਵਿੰਦਰ ਕੌਰ ਮਿੰਟੂ , ਭਿੰਦਰਜੀਤ ਕੌਰ ਇਟਲੀ , ਇੰਦਰਜੀਤ ਸਿੰਘ ਗਰੇਵਾਲ , ਸੁੱਖਾ ਸਿੰਘ, ਬਿਕਰਮਜੀਤ ਸਿੰਘ ਖੱਖ ,ਹਰਜੀਤ ਸਿੰਘ ਸੰਧੂ , ਸਟੇਫਨੋ, ਅਤੇ ਥੀਆ ਤੀਰਾਮਾਨੀ(ਇਟਾਲੀਅਨ ਲੇਖਿਕਾ)ਆਦਿ ਹਾਜ਼ਰ ਸਨ ।ਜ਼ਿਕਰਯੋਗ ਹੈ ਇਸ ਸਮੇਂ ਇਤਾਲਵੀ ਲੇਖਕਾ ਤੀਰਾਮਾਨੀ ਨੇ ਨਗਰ ਕੀਰਤਨਾਂ ਵਾਰੇ ਇਤਾਲਵੀ ਭਾਸ਼ਾ ਵਿੱਚ ਲਿਖੀ ਆਪਣੀ ਕਿਤਾਬ “ਸਿਮਰਨ” ਵੀ ਸਭਾ ਦੇ ਮੈਂਬਰਾਂ ਨਾਲ ਸਾਂਝੀ ਕੀਤੀ।
Share this content:



Post Comment