ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ: ਰਾਜਾ ਵੜਿੰਗ
ਸ੍ਰੀ ਫਤਿਹਗੜ੍ਹ ਸਾਹਿਬ, 31 ਜੁਲਾਈ – ਸੂਬਾ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਅੱਜ ਨੌਂ ਦਿਨਾਂ ਦੇ ਦੌਰੇ ‘ਤੇ ਪੰਜਾਬ ਪਹੁੰਚੇ। ਉਹ ਬੂਥ ਪੱਧਰ ਤੋਂ ਫੀਡਬੈਕ ਇਕੱਠਾ ਕਰਨਗੇ ਅਤੇ ਜ਼ਮੀਨੀ ਹਕੀਕਤ ਦਾ ਮੁਲਾਂਕਣ ਕਰਨਗੇ। ਬਘੇਲ ਨੇ ਇਹ ਮੁਹਿੰਮ ਸਰਹਿੰਦ, ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਹੈ। ਇਸ ਦੌਰਾਨ, ਰਾਜਾ ਵੜਿੰਗ ਨੇ ਕਿਹਾ ਕਿ ਪ੍ਰਧਾਨਗੀ ਉਨ੍ਹਾਂ ਲਈ ਕੋਈ ਵੱਡੀ ਚੀਜ਼ ਨਹੀਂ ਹੈ, ਭਾਵੇਂ ਪਾਰਟੀ ਉਨ੍ਹਾਂ ਦੀ ਟਿਕਟ ਕੱਟ ਦੇਵੇ ਪਰ ਉਹ ਕਾਂਗਰਸ ਤੋਂ ਪਾਸੇ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਦੇ ਝੰਡੇ ਵਿੱਚ ਲਿਪਟਾਗਾ ਪਰ ਕਾਂਗਰਸ ਨਹੀਂ ਛੱਡਾਂਗਾ।
ਰਾਜਾ ਵੜਿੰਗ ਨੇ ਕਿਹਾ ਹੈ ਕਿ ਪਹਿਲਾਂ ਫ਼ੌਜ ਤੋਪਾਂ ਅਤੇ ਟੈਂਕਾਂ ਨਾਲ ਲੜਦੀ ਸੀ ਹੁਣ ਡਰੋਨ ਦਾ ਯੁੱਗ ਹੈ। ਜੇਕਰ ਅਸੀਂ ਸਮੇਂ ਦੇ ਨਾਲ ਨਹੀਂ ਬਦਲੇ, ਤਾਂ ਅਸੀਂ ਧੋਖਾ ਖਾਵਾਂਗੇ। ਚੋਣਾਂ ਫ਼ੋਨ ‘ਤੇ ਲੜੀਆਂ ਜਾਂਦੀਆਂ ਹਨ। ਝੂਠੀਆਂ ਖ਼ਬਰਾਂ ਵਿਆਪਕ ਤੌਰ ‘ਤੇ ਵੇਖੀਆਂ ਜਾਂਦੀਆਂ ਹਨ।ਰਾਜਾ ਵੜਿੰਗ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੇ ਡਾ. ਅਮਰ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ ਪਰ ਡਾ. ਅਮਰ ਸਿੰਘ ਨੇ ਸਪੱਸ਼ਟ ਇਨਕਾਰ ਕਰ ਦਿੱਤਾ ਸੀ।
Share this content:



Post Comment