Loading Now

ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਦਿੱਤਾ ਅਸਤੀਫ਼ਾ

ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ, 31 ਜੁਲਾਈ – ਟੀਵੀ ਬਹਿਸਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਪੱਖ ਦਮਦਾਰ ਤਰੀਕੇ ਨਾਲ ਰੱਖਣ ਵਾਲੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਅਸਤੀਫ਼ਾ ਦੇ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੂਨਾਵਾਲਾ ਨੇ ਲੰਘੀ ਸ਼ਾਮ ਹੀ ਆਪਣਾ ਅਸਤੀਫ਼ਾ ਪਾਰਟੀ ਹਾਈਕਮਾਨ ਨੂੰ ਭੇਜ ਦਿੱਤਾ ਸੀ। ਅਸਤੀਫ਼ੇ ਤੋਂ ਤੁਰੰਤ ਬਾਅਦ ਪੂਨਾਵਾਲਾ ਨੇ ਆਪਣੇ X ਅਤੇ ਹੋਰ ਸੋਸ਼ਲ ਮੀਡੀਆ ਦੇ ਪ੍ਰੋਫਾਈਲ ਬਾਇਓ (BIO) ਵਿੱਚੋਂ ‘ਭਾਜਪਾ’ ਸ਼ਬਦ ਹਟਾ ਦਿੱਤਾ ਹੈ। ਆਪਣੇ ਨਵੇਂ ਬਾਇਓ (BIO) ਵਿੱਚ ਉਨ੍ਹਾਂ ਨੇ ਖ਼ੁਦ ਨੂੰ ਇੱਕ ‘ਭਾਰਤੀ’ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਜੀਵਨ ਭਰ ਸਮਰਥਕ’ ਦਾ ਦੱਸਿਆ ਹੈ।ਜ਼ਿਕਰਯੋਗ ਹੈ ਕਿ ਸ਼ਹਿਜ਼ਾਦ ਪੂਨਾਵਾਲਾ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ ਅਤੇ ਉਹ ਪਾਰਟੀ ਦੇ ਸਭ ਤੋਂ ਬੁਲੰਦ ਤੇ ਤਰਕਸ਼ੀਲ ਬੁਲਾਰਿਆਂ ਵਜੋਂ ਜਾਣੇ ਜਾਂਦੇ ਹਨ।

Share this content:

Post Comment