Loading Now

ਪੁਣੇ ਵਿਚ ਡੂੰਘੀ ਖੱਡ ਵਿੱਚ ਡਿੱਗਣ ਨਾਲ ਨੌਜਵਾਨ ਦੀ ਮੌਤ

ਪੁਣੇ ਵਿਚ ਡੂੰਘੀ ਖੱਡ ਵਿੱਚ ਡਿੱਗਣ ਨਾਲ ਨੌਜਵਾਨ ਦੀ ਮੌਤ

ਮਹਾਰਾਸ਼ਟਰ, 20 ਜੂਨ – ਮਹਾਰਾਸ਼ਟਰ ਦੇ ਪੁਣੇ ਵਿੱਚ ਲੋਹਗੜ ਕਿਲ੍ਹਾ ਘੁੰਮਣ ਆਇਆ ਇੱਕ ਨੌਜਵਾਨ ਫੋਟੋਆਂ ਖਿੱਚਦਾ ਹੋਇਆ 400 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ। ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਦੇ ਅਨੁਸਾਰ, ਤੇਜ਼ ਹਵਾਵਾਂ ਕਾਰਨ ਉਹ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਫਿਸਲ ਗਿਆ। ਮ੍ਰਿਤਕ ਦੀ ਪਛਾਣ ਕੇਤਨ ਵਿਸ਼ਾਲ ਅਗਰਵਾਲ ਵਜੋਂ ਹੋਈ ਹੈ। ਉਹ ਪੁਣੇ ਦੇ ਨੇੜੇ ਗਹੁੰਜੇ ਦਾ ਰਹਿਣ ਵਾਲਾ ਸੀ ਅਤੇ ਇੱਕ ਰੀਅਲ ਅਸਟੇਟ ਕੰਪਨੀ ਦਾ ਡਾਇਰੈਕਟਰ ਸੀ।

ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਆਪਣੀ ਮੰਗੇਤਰ ਦਾ ਜਨਮ ਦਿਨ ਮਨਾਉਣ ਲਈ ਕਿਲ੍ਹੇ ‘ਤੇ ਗਿਆ ਸੀ ਜਿਥੇ ਉਸ ਦਾ ਪੈਰ ਫਿਸਲ ਗਿਆ ਤੇ ਉਹ ਡੂੰਘੀ ਖੱਡ ਵਿਚ ਡਿੱਗ ਗਿਆ। ਮ੍ਰਿਤਕ ਨੌਜਵਾਨ ਦਾ ਵਿਆਹ ਇਸ ਸਾਲ ਨਵੰਬਰ ਵਿੱਚ ਹੋਣਾ ਸੀ। ਲੋਨਾਵਾਲਾ ਪੇਂਡੂ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਦਿਨੇਸ਼ ਤਾਇਡੇ ਨੇ ਦੱਸਿਆ ਕਿ ਘਟਨਾ ਸਮੇਂ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਅਗਰਵਾਲ ਦਾ ਵਿਆਹ ਨਵੰਬਰ ਵਿੱਚ ਹੋਣਾ ਸੀ, ਅਤੇ ਪਤਾ ਲੱਗਾ ਹੈ ਕਿ ਪਰਿਵਾਰਾਂ ਨੇ ਵਿਆਹ ਲਈ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਪੈਲੇਸ ਬੁੱਕ ਵੀ ਕਰਵਾ ਲਿਆ ਸੀ। ਪੁਲਿਸ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Share this content:

Post Comment