Loading Now

ਮਨਦੀਪ ਸਿੰਘ ਜੋਸ਼ਨ ਨੂੰ ਕੰਬੋਜ ਭਲਾਈ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਦਾ ਨਿਯੁਕਤੀ ਪੱਤਰ ਸੌਂਪਿਆ

ਮਨਦੀਪ ਸਿੰਘ ਜੋਸ਼ਨ ਨੂੰ ਕੰਬੋਜ ਭਲਾਈ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਦਾ ਨਿਯੁਕਤੀ ਪੱਤਰ ਸੌਂਪਿਆ

4 ਨਵੰਬਰ-  ਪੰਜਾਬ ਸਰਕਾਰ ਵੱਲੋਂ ਅੱਜ ਮਨਦੀਪ ਸਿੰਘ ਜੋਸ਼ਨ ਨੂੰ ਕੰਬੋਜ ਭਲਾਈ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਦਾ ਨਿਯੁਕਤੀ ਪੱਤਰ ਸੌਂਪਿਆ ਗਿਆ। ਉਹਨਾਂ ਨੂੰ ਇਹ ਨਿਯੁਕਤੀ ਪੱਤਰ ਦੇਣ ਲਈ ਸ੍ਰ ਸੁਖਬੀਰ ਸਿੰਘ ਸੁੱਖੀ ਓਐਸਡੀ ਭਗਵੰਤ ਸਿੰਘ ਮਾਨ ਮੱਖ ਮੰਤਰੀ ਵੱਲੋਂ ਦਿੱਤਾ ਗਿਆ। ਨਿਯੁਕਤੀ ਪੱਤਰ ਮਿਲਣ ਉਪਰੰਤ ਜੋਸ਼ਨ ਨੇ ਆਪਣਾ ਕਾਰਜ ਭਾਰ ਸੰਭਾਲਿਆ।

ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਮੱਖ ਮੰਤਰੀ ਦੇ ਓਐਸਡੀ ਸੁਖਬੀਰ ਸਿੰਘ ਸੁੱਖੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਵਿੱਚ ਕੰਬੋਜ਼ ਭਾਈਚਾਰੇ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ।ਇਸ ਮੌਕੇ ਬਲਾਕ ਚੇਅਰਮੈਨ ਲਹਿਰਾ ਗਾਗਾ ਸੋਹਨ ਸਿੰਘ ਕੰਬੋਜ ਦਿੜਬਾ ਤੋਂ ਮਨਜੀਤ ਸਿੰਘ ਕੰਬੋਜ ਨੂੰ ਵੀ ਬਲਾਕ ਚੇਅਰਮੈਨ ਲਾਉਣ ਦੇ ਨਿਯੁਕਤੀ ਪੱਤਰ ਦਿੱਤੇ ਗਏ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿਕਰਮ ਸ਼ਰਮਾ ਮਾਸਟਰ ਕੇਹਰ ਸਿੰਘ ਜੋਸ਼ਨ ਅਤੇ ਸੋਨੂੰ ਵਰਮਾ ਹਾਜ਼ਰ ਸਨ।

Share this content:

Post Comment