ਕੰਗਨਾ ਰਣੌਤ ਨੇ CJP ਆਗੂ ਸੌਰਵ ਦਾਸ ਨੂੰ ਦੱਸਿਆ ‘ਬੇਰੁਜ਼ਗਾਰ ਅਤੇ ਨਿਕੰਮਾ
ਨਵੀਂ ਦਿੱਲੀ,29 ਜੁਲਾਈ – ਜਨਰੇਸ਼ਨ ਜ਼ੈੱਡ (Gen Z) ਬਾਰੇ ‘ਜਨਰੇਸ਼ਨ ਗੱਟਰ’ ਵਾਲੇ ਆਪਣੇ ਵਿਵਾਦਿਤ ਬਿਆਨ ਤੋਂ ਅਗਲੇ ਹੀ ਦਿਨ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਕੌਕਰੋਚ ਜਨਤਾ ਪਾਰਟੀ (CJP) ਦੇ ਆਗੂ ਸੌਰਵ ਦਾਸ ’ਤੇ ਨਿਸ਼ਾਨਾ ਸੇਧਿਆ ਹੈ। ਕੰਗਨਾ ਨੇ ਸੌਰਵ ਦਾਸ ਦੇ ਵਿਦਿਆਰਥੀ ਹੋਣ ਦੀ ਪਛਾਣ ’ਤੇ ਸਵਾਲ ਚੁੱਕਦਿਆਂ ਉਸ ਨੂੰ ‘ਨਿਕੰਮਾ’ ਅਤੇ ‘ਬੇਰੁਜ਼ਗਾਰ’ ਕਰਾਰ ਦਿੱਤਾ ਹੈ। ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਚ ਸੌਰਵ ਦਾਸ ਦੇ ਏਐੱਨਆਈ (ANI) ਇੰਟਰਵਿਊ ਦਾ ਸਕ੍ਰੀਨਸ਼ਾਟ ਸਾਂਝਾ ਕਰਦਿਆਂ ਕੰਗਨਾ ਨੇ ਲਿਖਿਆ, ‘‘ਮੈਂ ਇਸ ਵਿਅਕਤੀ ਬਾਰੇ ਗੂਗਲ ਕੀਤਾ ਤਾਂ ਪਤਾ ਲੱਗਾ ਕਿ ਇਹ 28 ਸਾਲ ਦਾ ਹੈ, ਇਹ ਖੁਦ ਨੂੰ ਵਿਦਿਆਰਥੀ ਕਿਵੇਂ ਦੱਸ ਰਿਹਾ ਹੈ, ਮੈਨੂੰ ਨਹੀਂ ਸਮਝ ਆ ਰਹੀ! ਮੈਂ ਪਿਛਲੇ 2 ਸਾਲਾਂ ਤੋਂ ਰਾਜਨੀਤੀ ਵਿੱਚ ਹਾਂ ਪਰ ਮੈਂ ਪਿਛਲੇ 20 ਸਾਲਾਂ ਤੋਂ ਜਨਤਕ ਜੀਵਨ ਵਿੱਚ ਹਾਂ। ਉਸ ਦੀ ਉਮਰ ’ਚ ਮੇਰੇ ਕੋਲ 2 ਨੈਸ਼ਨਲ ਅਵਾਰਡ ਸਨ।
ਆਪਣੇ ਫਿਲਮੀ ਅਤੇ ਸਿਆਸੀ ਕਰੀਅਰ ਦਾ ਬਚਾਅ ਕਰਦਿਆਂ ਕੰਗਨਾ ਨੇ ਅੱਗੇ ਕਿਹਾ, ‘‘ਇੱਕ ਨਵੀਂ ਸੰਸਦ ਮੈਂਬਰ ਵਜੋਂ ਮੈਂ ਕੰਮ ਦੇ ਬੋਝ ਕਾਰਨ ਪਰੇਸ਼ਾਨ ਸੀ ਕਿਉਂਕਿ ਮੈਂ ਇੱਕ ਫਿਲਮ ਨਿਰਮਾਤਾ, ਅਦਾਕਾਰਾ, ਪ੍ਰੋਡਿਊਸਰ, ਸਕ੍ਰੀਨ ਰਾਈਟਰ ਅਤੇ ਕਾਰੋਬਾਰੀ ਵੀ ਹਾਂ। ਪਰ ਉਸ ਵਰਗਾ ਵਿਅਕਤੀ, ਜੋ ਪੂਰੀ ਤਰ੍ਹਾਂ ਨਿਕੰਮਾ ਅਤੇ ਬੇਰੁਜ਼ਗਾਰ ਹੈ, ਉਹ ਕਦੇ ਨਹੀਂ ਸਮਝ ਸਕਦਾ ਕਿ ਹਰ ਉਮਰ ਵਿੱਚ ਮੰਗ ਵਿੱਚ ਹੋਣ ਦਾ ਕੀ ਮਤਲਬ ਹੁੰਦਾ ਹੈ। ਸੌਰਵ ਦਾਸ ਨੂੰ ਸਿੱਧੇ ਤੌਰ ‘ਤੇ ਸੰਬੋਧਨ ਕਰਦਿਆਂ ਉਸ ਨੇ ਲਿਖਿਆ, ‘‘ਸੌਰਵ, ਤੁਹਾਡੇ ਮੁੱਦੇ ਨਿੱਜੀ ਹਨ। ਤੁਸੀਂ ਵਿਦਿਆਰਥੀ ਨਹੀਂ ਹੋ, ਤੁਸੀਂ ਸਿਰਫ਼ ਨਿਕੰਮੇ ਹੋ, ਚੰਗਾ ਹੋਵੇਗਾ ਕਿ ਕੋਈ ਹੁਨਰ (Skill) ਸਿੱਖਣਾ ਸ਼ੁਰੂ ਕਰੋ।
Share this content:


Post Comment