Loading Now

ਉੱਤਰੀ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਦੇ ਕਲਾਕਾਰਾਂ ਨੇ ਬਖੇਰੇ ਵੱਖ-ਵੱਖ ਕਲਾਵਾਂ ਦੇ ਰੰਗ

ਉੱਤਰੀ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਦੇ ਕਲਾਕਾਰਾਂ ਨੇ ਬਖੇਰੇ ਵੱਖ-ਵੱਖ ਕਲਾਵਾਂ ਦੇ ਰੰਗ

WhatsApp-Image-2026-09-21-at-1.26.21-PM-2-300x123 ਉੱਤਰੀ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਦੇ ਕਲਾਕਾਰਾਂ ਨੇ ਬਖੇਰੇ ਵੱਖ-ਵੱਖ ਕਲਾਵਾਂ ਦੇ ਰੰਗ

ਫ਼ਰੀਦਕੋਟ 22 ਸਤੰਬਰ ( ਗਿਆਨ ਸਿੰਘ) ਬਾਬਾ ਸ਼ੇਖ ਫਰੀਦ ਆਗਮਨ ਪੁਰਬ 2026 ਦੇ ਸਬੰਧ ਵਿਚ ਨਵੀਂ ਦਾਣਾ ਮੰਡੀ ਵਿਖੇ ਬੀਤੀਂ ਸ਼ਾਮ ਕਰਵਾਏ ਗਏ ਕੌਮੀ ਲੋਕ ਨਾਚ ਪ੍ਰੋਗਰਾਮ ਦੌਰਾਨ ਵੱਖ ਵੱਖ ਰਾਜਾਂ ਦੇ ਕਲਾਕਾਰਾਂ ਵੱਲੋਂ ਸ਼ਮੂਲੀਅਤ ਕਰਕੇ ਆਪਣੀ ਕਲਾ ਦੇ ਖੂਬ ਜੌਹਰ ਦਿਖਾਏ ਗਏ। ਇਸ ਮੌਕੇ ਬੇਅੰਤ ਕੌਰ ਸੇਖੋਂ ਧਰਮਪਤਨੀ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਐਸ.ਡੀ.ਐਮ ਜੈਤੋ ਸ੍ਰੀ ਵਿਕਰਮਜੀਤ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ, ਪਟਿਆਲਾ ਦੇ ਸਹਾਇਕ ਡਾਇਰੈਕਟਰ ਸ. ਜਰਨੈਲ ਸਿੰਘ ਦੀ ਅਗਵਾਈ ਹੇਠ ਕਲਾਕਾਰਾਂ ਨੇ ਆਪਣੀਆਂ ਕਲਾ ਰਾਹੀਂ ਖੂਬ ਰੰਗ ਬੰਨ੍ਹਿਆ। ਇਸ ਮੌਕੇ ਇਲਾਕਾ ਵਾਸੀਆਂ ਨੂੰ ਸੱਭਿਆਚਾਰਕ ਸਮਾਗਮ ਰਾਹੀਂ ਦੇਸ਼ ਦੀਆਂ ਵਿਭਿੰਨ ਲੋਕ ਪਰੰਪਰਾਵਾਂ ਨੂੰ ਇੱਕ ਥਾਂ ‘ਤੇ ਦੇਖਣ ਅਤੇ ਅਨੁਭਵ ਕਰਨ ਦਾ ਮੌਕਾ ਮਿਲਿਆ। ਕਲਾਕਾਰਾਂ ਵੱਲੋਂ ਨਾ ਸਿਰਫ ਨਾਚ ਪੇਸ਼ ਕੀਤੇ ਗਏ ਸਗੋਂ ਆਪਣੇ ਨਾਲ ਆਪਣੇ ਖੇਤਰ ਦੀ ਭਾਸ਼ਾ, ਸੰਗੀਤ, ਲੋਕ ਧੁਨਾਂ, ਪਹਿਰਾਵੇ, ਪਰੰਪਰਾਵਾਂ ਅਤੇ ਜੀਵਨ ਸ਼ੈਲੀ ਦੀ ਝਲਕ ਵੀ ਬਾਖੂਬ ਦਿਖਾਈ ਗਈ।

WhatsApp-Image-2026-09-21-at-1.26.21-PM-1-300x160 ਉੱਤਰੀ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਦੇ ਕਲਾਕਾਰਾਂ ਨੇ ਬਖੇਰੇ ਵੱਖ-ਵੱਖ ਕਲਾਵਾਂ ਦੇ ਰੰਗ

ਇਸ ਮੌਕੇ ਉਤਰਾਖੰਡ ਤੋਂ ਛਪੇਲੀ, ਕਸ਼ਮੀਰ ਤੋਂ ਰਾਊਫ, ਪੱਛਮੀ ਬੰਗਾਲ ਤੋਂ ਪੁਰੂਲੀਆ ਛਾਓ, ਹਰਿਆਣਾ ਤੋਂ ਫੱਗ, ਪੰਜਾਬ ਤੋਂ ਗੱਤਕਾ, ਓਡੀਸ਼ਾ ਤੋਂ ਸੰਬਲਪੁਰੀ ਅਤੇ ਗੁਜਰਾਤ ਤੋਂ ਮੇਵਾਸੀ ਕੌਮੀ ਲੋਕ ਨਾਚਾਂ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

WhatsApp-Image-2026-09-21-at-1.26.20-PM-1-271x300 ਉੱਤਰੀ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਦੇ ਕਲਾਕਾਰਾਂ ਨੇ ਬਖੇਰੇ ਵੱਖ-ਵੱਖ ਕਲਾਵਾਂ ਦੇ ਰੰਗ

ਇਸ ਮੌਕੇ ਲੋਕ ਗਾਇਕ ਰਾਣਾ ਰਣਜੀਤ ਵੱਲੋਂ ਹਿੱਟ ਗੀਤ “ਮਾਂ ਤਾਂ ਅਖਿਰ ਮਾਂ ਹੁੰਦੀ ਆ”, “ਬਚਪਨ ਵਾਲੇ ਯਾਰ”, “47 ਦੇ ਵੰਡੇ”, “ਲੋਕ ਗਾਥਾ ਮਿਰਜਾ” ਆਦਿ ਰਾਹੀਂ ਸਰੋਤਿਆਂ ਦਾ ਧਿਆਨ ਆਪਣੇ ਖਿੱਚਿਆ। ਇਸ ਉਪਰੰਤ ਲਖਵੀਰ ਬਰਾੜ ਵੱਲੋਂ ਪੰਜਾਬੀ ਲੋਕ ਗੀਤਾਂ ਅਤੇ ਧੁਨਾਂ ਰਾਹੀਂ ਦਰਸ਼ਕਾਂ ਨੂੰ ਪੰਜਾਬ ਦੀ ਲੋਕ ਸੰਗੀਤ ਪਰੰਪਰਾ ਨਾਲ ਜੋੜਿਆ। ਉਨ੍ਹਾਂ ਦੀ ਪੇਸ਼ਕਾਰੀ ਦੌਰਾਨ, ਦਰਸ਼ਕ ਗੀਤਾਂ ਦੀ ਤਾਲ ਨਾਲ ਜੁੜਦੇ ਦੇਖੇ ਗਏ।

ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਸ੍ਰੀ ਭਵੇਸ਼ ਕੁਮਾਰ ਜੋਨੀ ਵੱਲੋਂ ਬਾਖੂਬੀ ਨਿਭਾਈ ਗਈ।

ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਸ. ਅਮਨਦੀਪ ਸਿੰਘ ਬਾਬਾ, ਸੈਕਟਰੀ ਰੈਡ ਕਰਾਸ ਸ੍ਰੀ ਮਨਦੀਪ ਮੌਂਗਾ, ਨਾਇਬ ਤਹਿਸੀਲਦਾਰ ਸ੍ਰੀ ਹਰਸ਼ਵੀਰ ਗੋਇਲ, ਗੁਰਸੇਵਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Share this content:

Post Comment