ਨੋਏਲ ਐੱਨ. ਟਾਟਾ ਵੋਲਟਾਸ ਦੇ ਚੇਅਰਮੈਨ ਅਹੁਦੇ ਤੋਂ ਹੋਣਗੇ ਰਿਟਾਇਰ
ਨਵੀਂ ਦਿੱਲੀ, 7 ਨਵੰਬਰ – ਟਾਟਾ ਗਰੁੱਪ ਦੀ ਕੂਲਿੰਗ ਉਤਪਾਦ ਬਣਾਉਣ ਵਾਲੀ ਕੰਪਨੀ ਵੋਲਟਾਸ ਦੇ ਚੇਅਰਮੈਨ ਅਤੇ ਡਾਇਰੈਕਟਰ ਨੋਏਲ ਐੱਨ. ਟਾਟਾ 11 ਨਵੰਬਰ 2026 ਨੂੰ ਰਿਟਾਇਰ ਹੋਣ ਜਾ ਰਹੇ ਹਨ। 70 ਸਾਲ ਦੀ ਉਮਰ ਪੂਰੀ ਹੋਣ ਕਾਰਨ ਟਾਟਾ ਗਰੁੱਪ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਨ੍ਹਾਂ ਦੀ ਇਹ ਸੇਵਾਮੁਕਤੀ ਹੋ ਰਹੀ ਹੈ। ਨੋਏਲ ਦੇ ਰਿਟਾਇਰਮੈਂਟ ਤੋਂ ਬਾਅਦ ਕੰਪਨੀ ਦੇ ਬੋਰਡ ਨੇ ਉਨ੍ਹਾਂ ਨੂੰ 12 ਨਵੰਬਰ 2026 ਤੋਂ ਚੇਅਰਮੈਨ ਐਮੇਰੀਟਸ (ਮਾਨਦ ਚੇਅਰਮੈਨ) ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਬੋਰਡ ਨੇ ਟਾਟਾ ਗਰੁੱਪ ਦੀ ਐੱਫ.ਐੱਮ.ਸੀ.ਜੀ. ਕੰਪਨੀ ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ ਦੇ ਮੌਜੂਦਾ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਸੁਨੀਲ ਡਿਸੂਜ਼ਾ ਨੂੰ ਵੋਲਟਾਸ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਡਿਸੂਜ਼ਾ 12 ਨਵੰਬਰ 2026 ਤੋਂ ਇਹ ਜ਼ਿੰਮੇਵਾਰੀ ਸੰਭਾਲਣਗੇ।
Share this content:



Post Comment