Loading Now

ITBP ਹੈੱਡ ਕਾਂਸਟੇਬਲ ਭਰਤੀ ਦਾ ਨੋਟੀਫਿਕੇਸ਼ਨ ਜਾਰੀ, ਇਸ ਤਰੀਕ ਤੋਂ ਕਰ ਸਕੋਗੇ ਅਪਲਾਈ

ITBP ਹੈੱਡ ਕਾਂਸਟੇਬਲ ਭਰਤੀ ਦਾ ਨੋਟੀਫਿਕੇਸ਼ਨ ਜਾਰੀ, ਇਸ ਤਰੀਕ ਤੋਂ ਕਰ ਸਕੋਗੇ ਅਪਲਾਈ

ਨਵੀਂ ਦਿੱਲੀ, 21 ਸਤੰਬਰ – ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਵੱਲੋਂ ਹੈੱਡ ਕਾਂਸਟੇਬਲ (ਮੋਟਰ ਮਕੈਨਿਕ) ਦੀਆਂ ਖਾਲੀ ਅਸਾਮੀਆਂ ‘ਤੇ ਭਰਤੀ ਦਾ ਐਲਾਨ ਕੀਤਾ ਗਿਆ ਹੈ। ਜਾਰੀ ਨੋਟੀਫਿਕੇਸ਼ਨ ਮੁਤਾਬਕ ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ 28 ਸਤੰਬਰ 2026 ਤੋਂ ਸ਼ੁਰੂ ਹੋਵੇਗੀ। ਜਿਹੜੇ ਵੀ ਨੌਜਵਾਨ ਇਸ ਭਰਤੀ ਲਈ ਯੋਗਤਾ ਪੂਰੀ ਕਰਦੇ ਹਨ, ਉਹ ਇਸ ‘ਚ ਸ਼ਾਮਲ ਹੋਣ ਲਈ ਸਿਰਫ਼ ਆਨਲਾਈਨ ਮੋਡ ਰਾਹੀਂ ਅਰਜ਼ੀ ਪ੍ਰਕਿਰਿਆ ਪੂਰੀ ਕਰ ਸਕਣਗੇ। ਫਾਰਮ ਭਰਨ ਦੀ ਆਖਰੀ ਤਰੀਕ 27 ਅਕਤੂਬਰ 2026 ਨਿਰਧਾਰਤ ਕੀਤੀ ਗਈ ਹੈ।

ਹੈੱਡ ਕਾਂਸਟੇਬਲ (ਮੋਟਰ ਮਕੈਨਿਕ) ਅਹੁਦਿਆਂ ਲਈ ਅਰਜ਼ੀ ਦੇਣ ਵਾਸਤੇ ਉਮੀਦਵਾਰ ਨੇ 12ਵੀਂ ਪਾਸ ਕਰਨ ਦੇ ਨਾਲ ਸਬੰਧਤ ਟ੍ਰੇਡ ‘ਚ ITI ਸਰਟੀਫਿਕੇਟ ਜਾਂ ਆਟੋਮੋਬਾਈਲ ਇੰਜੀਨੀਅਰਿੰਗ ‘ਚ 3 ਸਾਲ ਦਾ ਡਿਪਲੋਮਾ ਹਾਸਲ ਕੀਤਾ ਹੋਣਾ ਚਾਹੀਦਾ ਹੈ। ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 25 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਰਾਖਵੇਂ ਵਰਗ ਨਾਲ ਸਬੰਧਤ ਉਮੀਦਵਾਰਾਂ ਨੂੰ ਉਪਰਲੀ ਉਮਰ ਹੱਦ ‘ਚ ਨਿਯਮਾਂ ਮੁਤਾਬਕ ਛੋਟ ਦਿੱਤੀ ਜਾਵੇਗੀ।
ਕਿਵੇਂ ਭਰ ਸਕੋਗੇ ਫਾਰਮ?

ਇਸ ਭਰਤੀ ‘ਚ ਅਰਜ਼ੀ ਦੇਣ ਲਈ ਉਮੀਦਵਾਰ ਨੂੰ ਸਭ ਤੋਂ ਪਹਿਲਾਂ ITBP ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਣਾ ਹੋਵੇਗਾ। ਇੱਥੇ ਰਜਿਸਟ੍ਰੇਸ਼ਨ ਲਿੰਕ ‘ਤੇ ਕਲਿੱਕ ਕਰਕੇ ਪਹਿਲਾਂ ਰਜਿਸਟ੍ਰੇਸ਼ਨ ਕਰਨੀ ਹੋਵੇਗੀ। ਰਜਿਸਟ੍ਰੇਸ਼ਨ ਤੋਂ ਬਾਅਦ ਹੋਰ ਜਾਣਕਾਰੀ ਭਰ ਕੇ ਫਾਰਮ ਪੂਰਾ ਕਰਨਾ ਹੋਵੇਗਾ। ਅੰਤ ‘ਚ ਨਿਰਧਾਰਤ ਫੀਸ ਜਮ੍ਹਾਂ ਕਰਵਾਓ ਤੇ ਪੂਰੀ ਤਰ੍ਹਾਂ ਭਰੇ ਹੋਏ ਫਾਰਮ ਨੂੰ ਸਬਮਿਟ ਕਰ ਦਿਓ। ਫਾਰਮ ਦਾ ਇੱਕ ਪ੍ਰਿੰਟ ਕੱਢ ਕੇ ਭਵਿੱਖ ਦੇ ਸੰਦਰਭ ਲਈ ਸੁਰੱਖਿਅਤ ਰੱਖ ਲਓ।

ਕਿੰਨੀ ਲੱਗੇਗੀ ਫੀਸ?

ਇਸ ਭਰਤੀ ‘ਚ ਅਰਜ਼ੀ ਦੇਣ ਲਈ ਹੋਰ ਸਾਰੀਆਂ ਸ਼੍ਰੇਣੀਆਂ ਨਾਲ ਸਬੰਧਤ ਉਮੀਦਵਾਰਾਂ ਨੂੰ 100 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। SC/ST ਅਤੇ ਐਕਸ-ਸਰਵਿਸਮੈਨ ਉਮੀਦਵਾਰ ਇਸ ਭਰਤੀ ‘ਚ ਸ਼ਾਮਲ ਹੋਣ ਲਈ ਮੁਫ਼ਤ ਅਰਜ਼ੀ ਦੇ ਸਕਦੇ ਹਨ।

Share this content:

Post Comment