Loading Now

India ਪਹਿਲਗਾਮ ਹਮਲੇ ਸਬੰਧੀ ਠੋਸ ਸਬੂਤ ਦੇਣ ’ਚ ਨਾਕਾਮ: ਅਤਾਉੱਲ੍ਹਾ ਤਾਰੜ

India ਪਹਿਲਗਾਮ ਹਮਲੇ ਸਬੰਧੀ ਠੋਸ ਸਬੂਤ ਦੇਣ ’ਚ ਨਾਕਾਮ: ਅਤਾਉੱਲ੍ਹਾ ਤਾਰੜ

ਇਸਲਾਮਾਬਾਦ, 24 ਅਪ੍ਰੈਲ – ਪਾਕਿਸਤਾਨ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਪਹਿਲਗਾਮ ਦਹਿਸ਼ਤੀ ਹਮਲੇ ਵਿੱਚ ਇਸਲਾਮਾਬਾਦ ਦੀ ਭੂਮਿਕਾ ਸਬੰਧੀ ਕੋਈ ਠੋਸ ਸਬੂਤ ਦੇਣ ਵਿੱਚ ਨਾਕਾਮ ਰਿਹਾ ਹੈ। ਠੀਕ ਇਕ ਸਾਲ ਪਹਿਲਾਂ ਅੱਜ ਦੇ ਦਿਨ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਪਾਕਿਸਤਾਨ ਆਧਾਰਿਤ ਦਹਿਸ਼ਤੀ ਸਮੂਹ ਲਸ਼ਕਰ-ਏ-ਤਇਬਾ ਨਾਲ ਸਬੰਧਤ ਹਥਿਆਰਬੰਦ ਹਮਲਾਵਰਾਂ ਨੇ ਬੈਸਰਨ ਘਾਟੀ ਵਿੱਚ ਗੋਲੀਬਾਰੀ ਕਰ ਕੇ 22 ਵਿਅਕਤੀਆਂ ਦੀ ਹੱਤਿਆ ਕੀਤੀ ਸੀ। ਭਾਰਤ ਨੇ ਅਪਰੇਸ਼ਨ ਸਿੰਧੂਰ ਤਹਿਤ ਕੀਤੀ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।

ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲ੍ਹਾ ਤਾਰੜ ਨੇ ਹਮਲੇ ਦੀ ਪਹਿਲੀ ਬਰਸੀ ਮੌਕੇ ਟੈਲੀਵਿਜ਼ਨ ’ਤੇ ਪ੍ਰਸਾਰਤ ਬਿਆਨ ਵਿੱਚ ਕਿਹਾ, ‘‘ਭਾਰਤ ਪਹਿਲਗਾਮ ਘਟਨਾ ਬਾਰੇ ਅੱਜ ਦੇ ਦਿਨ ਤੱਕ ਵੀ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕਿਆ ਹੈ, ਤੇ ਨਾ ਹੀ ਕੋਈ ਤਸੱਲੀਬਖ਼ਸ਼ ਸਫ਼ਾਈ ਦਿੱਤੀ ਹੈ।’’ ਉਨ੍ਹਾਂ ਭਾਰਤ ਵੱਲੋਂ ਲਾਏ ਦੋਸ਼ਾਂ ਨੂੰ ‘ਬੇਬੁਨਿਆਦ ਤੇ ਮਨਘੜਤ ਕੂੜ ਪ੍ਰਚਾਰ’ ਕਰਾਰ ਦਿੰਦਿਆਂ ਕਿਹਾ, ‘‘ਬਿਨਾਂ ਕਿਸੇ ਸਬੂਤ, ਬਿਨਾਂ ਕਿਸੇ ਜਾਂਚ ਤੇ ਬਿਨਾਂ ਕਿਸੇ ਢੁੱਕਵੀਂ ਜਾਂਚ ਦੇ ਸਾਰਾ ਦੋਸ਼ ਫੌਰੀ ਪਾਕਿਸਤਾਨ ਸਿਰ ਮੜ ਦਿੱਤਾ ਗਿਆ।’’ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਕਿਸੇ ਵੀ ਹਿਮਾਕਤ ਦਾ ਜ਼ੋਰਦਾਰ ਢੰਗ ਨਾਲ ਜਵਾਬ ਦਿੱਤਾ ਜਾਵੇਗਾ।

Share this content:

Post Comment