EPFO ਨੇ ਸ਼ੁਰੂ ਕੀਤਾ ਨਵਾਂ ਈ-ਪੋਰਟਲ! ਹੁਣ Aadhaar ਦੀ ਮਦਦ ਨਾਲ ਹੋਵੇਗਾ PF ਦਾ ਪੈਸਾ ਟਰਾਂਸਫਰ
ਨਵੀਂ ਦਿੱਲੀ, 28 ਜੁਲਾਈ – ਕਈ ਮੁਲਾਜ਼ਮ ਨੌਕਰੀ ਬਦਲਣ ਤੋਂ ਬਾਅਦ ਆਪਣੇ ਪੁਰਾਣੇ PF ਖਾਤੇ ਦਾ ਪੈਸਾ ਨਵੇਂ ਖਾਤੇ ‘ਚ ਟਰਾਂਸਫਰ ਨਹੀਂ ਕਰਵਾ ਪਾਉਂਦੇ। ਕਈ ਵਾਰ ਵੱਖ-ਵੱਖ UAN ਬਣਨ, ਰਿਕਾਰਡ ‘ਚ ਗੜਬੜੀ ਜਾਂ ਪੁਰਾਣੇ ਖਾਤੇ ਦੀ ਜਾਣਕਾਰੀ ਨਾ ਹੋਣ ਕਾਰਨ ਕਰੋੜਾਂ ਰੁਪਏ ਇਨਐਕਟਿਵ ਖਾਤਿਆਂ (Inactive PF Account) ‘ਚ ਫਸੇ ਰਹਿ ਜਾਂਦੇ ਹਨ। ਹੁਣ EPFO ਨੇ ਅਜਿਹੀ ਸਮੱਸਿਆ ਨੂੰ ਦੂਰ ਕਰਨ ਲਈ ਆਧਾਰ (Aadhaar) ਆਧਾਰਤ ਨਵੀਂ ਸਹੂਲਤ ਸ਼ੁਰੂ ਕੀਤੀ ਹੈ ਜਿਸ ਨਾਲ ਪੁਰਾਣੇ Inactive PF ਖਾਤੇ ਦਾ ਪੈਸਾ Active UAN ‘ਚ ਟਰਾਂਸਫਰ ਕਰਨਾ ਆਸਾਨ ਹੋ ਜਾਵੇਗਾ।
ਕੀ ਹੈ ਇਹ ਨਵੀਂ ਸਹੂਲਤ?
ਇਸ ਨਵੀਂ ਵਿਵਸਥਾ ਤਹਿਤ ਜੇਕਰ ਕਿਸੇ ਮੁਲਾਜ਼ਮ ਦਾ ਪੁਰਾਣਾ PF ਖਾਤਾ ਇਨਐਕਟਿਵ ਹੋ ਗਿਆ ਹੈ ਅਤੇ ਉਸ ਦਾ ਆਧਾਰ ਤਸਦੀਕਸ਼ੁਦਾ (Aadhaar Verified) ਹੈ ਤਾਂ ਉਸ ਖਾਤੇ ਨੂੰ ਮੌਜੂਦਾ Active UAN ਨਾਲ ਜੋੜਨ ਅਤੇ ਬੈਲੇਂਸ ਟਰਾਂਸਫਰ ਕਰਨ ਦੀ ਪ੍ਰਕਿਰਿਆ ਪਹਿਲਾਂ ਦੇ ਮੁਕਾਬਲੇ ਕਾਫ਼ੀ ਸਰਲ ਹੋਵੇਗੀ। ਇਸ ਦਾ ਮਕਸਦ ਮੁਲਾਜ਼ਮਾਂ ਦੀ ਰਿਟਾਇਰਮੈਂਟ ਬਚਤ ਨੂੰ ਇੱਕ ਥਾਂ ’ਤੇ ਲਿਆਉਣਾ ਅਤੇ ਮਲਟੀਪਲ UAN ਦੀ ਸਮੱਸਿਆ ਨੂੰ ਘੱਟ ਕਰਨਾ ਹੈ।
ਲੋਕ ਸਭਾ ‘ਚ ਸੰਸਦ ਮੈਂਬਰ ਵੀਕੇ ਸ੍ਰੀਕੰਦਨ ਦੇ ਇਕ ਸਵਾਲ ਦੇ ਜਵਾਬ ‘ਚ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਪੁਰਾਣੇ PF ਖਾਤਿਆਂ ਨੂੰ ਨਵੇਂ (Active) UAN ਨਾਲ ਜੋੜਨ ਜਾਂ ਸੈਟਲਮੈਂਟ ਕਰਨ ਲਈ EPFO ਨੇ ਇਕ ਨਵਾਂ ਡਿਜੀਟਲ ਪਲੇਟਫਾਰਮ (EPFO E-Portal) ਤਿਆਰ ਕਰ ਲਿਆ ਹੈ।
ਇਸ ਨਵੇਂ ਪੋਰਟਲ ਦੀਆਂ ਮੁੱਖ ਗੱਲਾਂ ਤੇ ਕੰਮ ਕਰਨ ਦਾ ਤਰੀਕਾ:
1. ਆਧਾਰ ਨਾਲ ਤਸਦੀਕ (Authentication): ਇਸ ਪੋਰਟਲ ’ਤੇ ਮੁਲਾਜ਼ਮ ਆਪਣੇ ‘ਆਧਾਰ’ ਰਾਹੀਂ ਤਸਦੀਕ ਦੀ ਪ੍ਰਕਿਰਿਆ ਪੂਰੀ ਕਰਨਗੇ। ਅਜਿਹਾ ਕਰਦੇ ਹੀ ਉਨ੍ਹਾਂ ਨੂੰ ਆਪਣੇ ਪੁਰਾਣੇ PF ਖਾਤੇ ਤਕ ਪਹੁੰਚ (Access) ਮਿਲ ਜਾਵੇਗੀ।
2. ਤੁਰੰਤ ਟਰਾਂਸਫਰ ਜਾਂ ਸੈਟਲਮੈਂਟ: ਪੁਰਾਣੇ ਖਾਤੇ ਤਕ ਪਹੁੰਚ ਮਿਲਦੇ ਹੀ ਮੈਂਬਰ ਉਸ ਪੈਸੇ ਨੂੰ ਆਸਾਨੀ ਨਾਲ ਆਪਣੇ ਮੌਜੂਦਾ (Active) UAN ‘ਚ ਟਰਾਂਸਫਰ ਕਰ ਸਕਣਗੇ ਜਾਂ ਫਿਰ ਪੈਸਾ ਕਢਵਾਉਣ (Settlement) ਲਈ ਅਪਲਾਈ ਕਰ ਸਕਣਗੇ।
3. ਘਰ ਬੈਠੇ ਹੋਵੇਗਾ ਸਾਰਾ ਕੰਮ: ਸਰਕਾਰ ਦਾ ਮੰਨਣਾ ਹੈ ਕਿ ਇਸ ਡਿਜੀਟਲ ਸਹੂਲਤ ਦੇ ਆਉਣ ਨਾਲ ਮੁਲਾਜ਼ਮ ਨੂੰ PF ਦਫ਼ਤਰ ਜਾਂ ਪੁਰਾਣੀ ਕੰਪਨੀ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਪੁਰਾਣੇ ਖਾਤੇ ਤਕ ਪਹੁੰਚ ਹਾਸਲ ਕਰਨ ਤੋਂ ਲੈ ਕੇ ਪੈਸਾ ਟਰਾਂਸਫਰ ਕਰਨ ਤਕ ਦਾ ਸਾਰਾ ਕੰਮ ਘਰ ਬੈਠੇ ਆਨਲਾਈਨ ਕੀਤਾ ਜਾ ਸਕੇਗਾ। ਦੇਖਿਆ ਜਾਵੇ ਤਾਂ ਇਹ ਨਵਾਂ ਪੋਰਟਲ ਪੁਰਾਣੀਆਂ ਨੌਕਰੀਆਂ ‘ਚ ਫਸੇ PF ਦੇ ਪੈਸੇ ਨੂੰ ਕਢਵਾਉਣ ਜਾਂ ਟਰਾਂਸਫਰ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਆਨਲਾਈਨ, ਆਸਾਨ ਅਤੇ ਝੰਜਟ-ਮੁਕਤ ਬਣਾ ਦੇਵੇਗਾ।
Share this content:



Post Comment