ਯੂਨੀਵਰਸਿਟੀ ਕਾਲਜ ਜੰਡਿਆਲਾ ਵਿੱਚ ਬਣੇਗਾ ਨਵਾਂ ਰੀਡਿੰਗ ਹਾਲ

ਜਲੰਧਰ, 2 ਨਵੰਬਰ ( ਏ.ਡੀ.ਪੀ. ਨਿਊਜ਼): ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਜ਼ਿਲ੍ਹਾ ਜਲੰਧਰ ਵਿਖੇ ਨਵੇਂ ਰੀਡਿੰਗ ਹਾਲ ਦੀ ਉਸਾਰੀ ਸ਼ੁਰੂ ਕੀਤੀ ਗਈ।
ਕਾਲਜ ਦੇ ਵਿਦਿਆਰਥੀਆਂ ਲਈ ਇਹ ਹਾਲ ਲਗਭਗ 1350 ਵਰਗ ਫੁੱਟ ਖੇਤਰ ਦਾ ਬਣੇਗਾ। ਇਸ ਨੂੰ ਜੰਡਿਆਲਾ ਪਿੰਡ ਦੇ ਨਿਵਾਸੀ ਸੁਰਿੰਦਰ ਸਿੰਘ ਜੌਹਲ, ਜੋ ਹੁਣ ਐਡਮੰਟਨ (ਕੈਨੇਡਾ) ਵਿੱਚ ਹੈ, ਦੁਆਰਾ ਬਣਾਇਆ ਜਾ ਰਿਹਾ ਹੈ, ਜਿਸ ਵਲੋਂ ਆਪਣੇ ਦਾਦਾ ਸਰਦਾਰ ਮੰਗਲ ਸਿੰਘ ਲੰਬੜਦਾਰ ਦੀ ਯਾਦ ਵਿੱਚ ਇਸ ਹਾਲ ਲਈ ਲਗਭਗ 20 ਲੱਖ ਰੁਪਏ ਦੀ ਸਹਾਇਤਾ ਭੇਜੀ ਗਈ ਹੈ। ਇਸ ਹਾਲ ਦਾ ਨਾਮ ‘ਲੰਬੜਦਾਰ ਮੰਗਲ ਸਿੰਘ ਜੌਹਲ ਮੈਮੋਰੀਅਲ ਰੀਡਿੰਗ ਹਾਲ’ ਰੱਖਿਆ ਗਿਆ ਹੈ।ਇਸ ਕੰਮ ਦੀ ਸ਼ੁਰਆਤ ਵੇਲੇ ਪਿੰਡ ਜੰਡਿਆਲਾ ਦੇ ਸਰਪੰਚ ਕਮਲਜੀਤ ਸਿੰਘ, ਸਾਬਕਾ ਸਰਪੰਚ ਮੱਖਣ ਪੱਲਣ, ਜੰਡਿਆਲਾ ਲੋਕ ਭਲਾਈ ਮੰਚ ਦੇ ਸਕੱਤਰ ਤਰਸੇਮ ਸਿੰਘ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲਿਮਟਿਡ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਜਸਵਿੰਦਰ ਸਿੰਘ, ਰਣਜੀਤ ਸਿੰਘ ਸੰਧੂ, ਜਸਪਾਲ ਸੋਨਾ ਪੁਰੇਵਾਲ, ਬਲਕਾਰ ਸਿੰਘ, ਡਾ. ਉਮਿੰਦਰ ਜੌਹਲ, ਕਾਮਰੇਡ ਦਲਜੀਤ ਸਿੰਘ, ਮੱਖਣ ਸਿੰਘ, ਸਖਨਜੋਤ ਸਿੰਘ ਜੌਹਲ, ਜਸ਼ਨਜੋਤ ਸਿੰਘ ਜੌਹਲ ਇੰਚਾਰਜ ਜੀ. ਜੀ. ਐਸ. ਯੂਨੀਵਰਸਿਟੀ ਕਾਲਜ, ਖੁਸ਼ਵੰਤ ਸਿੰਘ ਦਫ਼ਤਰ ਸੂਪਰਡੈਂਟ, ਅਤੇ ਜੰਡਿਆਲੇ ਨੇੜਲੇ ਪਿੰਡਾਂ ਦੇ ਪਤਵੰਤੇ ਸੱਜਣ ਹਾਜ਼ਰ ਸਨ।
Share this content:



Post Comment