Loading Now

ਪਟਿਆਲਾ ‘ਚ ਵੱਜਿਆ ਚੋਣ ਬਿਗੁਲ, ਨਗਰ ਨਿਗਮ ਦੇ 28 ਵਾਰਡਾਂ ‘ਚ ਮੁੜ ਹੋਣਗੀਆਂ ਚੋਣਾਂ

ਪਟਿਆਲਾ ‘ਚ ਵੱਜਿਆ ਚੋਣ ਬਿਗੁਲ, ਨਗਰ ਨਿਗਮ ਦੇ 28 ਵਾਰਡਾਂ ‘ਚ ਮੁੜ ਹੋਣਗੀਆਂ ਚੋਣਾਂ

ਪਟਿਆਲਾ, 27 ਅਕਤੂਬਰ – ਸੁਪਰੀਮ ਕੋਰਟ ਦੇ ਫ਼ੈਸਲੇ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਗਰ ਨਿਗਮ ਪਟਿਆਲਾ ਦੇ 28 ਵਾਰਡਾਂ ਵਿੱਚ ਮੁੜ ਚੋਣ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਚੋਣਾਂ 18 ਨਵੰਬਰ ਤੱਕ ਮੁਕੰਮਲ ਕੀਤੀਆਂ ਜਾਣਗੀਆਂ। ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਸੁਪਰੀਮ ਕੋਰਟ ਵੱਲੋਂ ਸਪੈਸ਼ਲ ਲੀਵ ਪਟੀਸ਼ਨ (ਸਿਵਲ) ‘ਤੇ ਸੁਣਾਏ ਫ਼ੈਸਲੇ ਤਹਿਤ ਪਟਿਆਲਾ ਨਗਰ ਨਿਗਮ ਦੇ 28 ਵਾਰਡਾਂ ਦੀਆਂ ਪਿਛਲੀਆਂ ਚੋਣਾਂ ਰੱਦ ਕਰਕੇ ਇੱਥੇ ਮੁੜ ਚੋਣਾਂ ਕਰਵਾਉਣ ਦੀ ਸਿਫ਼ਾਰਸ਼ ਕੀਤੀ ਗਈ ਸੀ। ਇਸ ਦੇ ਮੱਦੇਨਜ਼ਰ ਰਾਜਪਾਲ ਪੰਜਾਬ ਵੱਲੋਂ ‘ਪੰਜਾਬ ਮਿਉਂਸਿਪਲ ਕਾਰਪੋਰੇਸ਼ਨ ਐਕਟ, 1976’ ਅਧੀਨ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਨ੍ਹਾਂ ਵਾਰਡਾਂ ਵਿੱਚ ਨਵੇਂ ਸਿਰੇ ਤੋਂ ਚੋਣ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਨੋਟੀਫਿਕੇਸ਼ਨ ਵਿੱਚ ਸ਼ਾਮਲ ਵਾਰਡਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਵਾਰਡ ਨੰਬਰ 4, 6, 12, 14, 16, 28, 32, 34, 36, 38, 40, 44, 46, 48 ਅਤੇ 50, 22, 33, 37, 41, 43, 51, 53, 55 ਅਤੇ 57, 26 ਅਤੇ 52, ਵਾਰਡ ਨੰਬਰ 1 ਅਤੇ 45 ਵਿਚ ਮੁੜ ਚੋਣ ਹੋਵੇਗੀ।ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਹੁੰਦੇ ਹੀ ਚੋਣ ਅਮਲ ਨੂੰ ਨਿਰਧਾਰਿਤ ਸਮੇਂ ਅੰਦਰ ਨੇਪਰੇ ਚਾੜ੍ਹਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Share this content:

Post Comment