ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਛਾਪੇਮਾਰੀ, 1200 ਕਿਲੋ ਪਨੀਰ ਬਰਾਮਦ
ਡੇਰਾ ਬੱਸੀ: ਸਿਹਤ ਵਿਭਾਗ ਦੀ ਟੀਮ ਵੱਲੋਂ ਡੇਰਾ ਬੱਸੀ ਦੇ ਪਿੰਡ ਸੁੰਡਰਾਂ ’ਚ ਸਥਿਤ ਪਨੀਰ ਤਿਆਰ ਕਰਨ ਵਾਲੀ ਫੈਕਟਰੀ ’ਤੇ ਛਾਪਾ ਮਾਰਿਆ ਗਿਆ ਹੈ। ਵਿਭਾਗ ਦੇ ਅਧਿਕਾਰੀਆਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫੈਕਟਰੀ ਦੇ ਵਿੱਚ ਘਟੀਆ ਹਾਲਤ ਦੇ ਵਿੱਚ ਪਨੀਰ ਤਿਆਰ ਕੀਤਾ ਜਾਂਦਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਾਰਵਾਈ ਕਰਦੇ ਹੋਏ ਫੈਕਟਰੀ ਦੇ ਵਿੱਚੋਂ 1200 ਕਿੱਲੋ ਪਨੀਰ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਰਡਰ ਅਤੇ ਦੁੱਧ ਵੀ ਵੱਡੇ ਪੱਧਰ ਦੇ ਉੱਪਰ ਫੈਕਟਰੀ ਦੇ ਵਿੱਚੋਂ ਮਿਲਿਆ ਹੈ। ਟੀਮ ਵੱਲੋਂ ਸੈਂਪਲ ਭਰੇ ਗਏ ਨੇ।
ਮੰਨਿਆ ਜਾ ਰਿਹਾ ਕਿ ਫੈਕਟਰੀ ਲੰਬੇ ਸਮੇਂ ਤੋਂ ਗੁਪ-ਚੁਪ ਤਰੀਕੇ ਨਾਲ ਪਨੀਰ ਤਿਆਰ ਕਰ ਰਹੀ ਸੀ ਅਤੇ ਫੈਕਟਰੀ ਦੇ ਵਿੱਚ ਗੰਦਗੀ ਦੇ ਹਾਲਾਤ ਦੇਖੇ ਗਏ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਬਰਾਮਦ ਪਨੀਰ ਦੇ ਸੈਂਪਲ ਕਲੈਕਟ ਕੀਤੇ ਗਏ ਹਨ ਅਤੇ ਸਾਫ ਸਫਾਈ ਦੇ ਮੱਦੇਨਜ਼ਰ ਫੈਕਟਰੀ ਦਾ ਚਲਾਨ ਵੀ ਕੱਟਿਆ ਜਾਵੇਗਾ। ਇਸ ਤੋਂ ਇਲਾਵਾ ਰਿਪੋਰਟ ਆਉਣ ’ਤੇ ਫੈਕਟਰੀ ਨੂੰ ਸੀਲ ਵੀ ਕੀਤਾ ਜਾ ਸਕਦਾ ਹੈ। ਤਿਉਹਾਰਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਮਿਲਾਵਟੀ ਚੀਜ਼ਾਂ ਦੀ ਵਿਕਰੀ ਉੱਤੇ ਸ਼ਿਕੰਜਾ ਕਸਿਆ ਜਾ ਰਿਹਾ ਹੈ।
Share this content:


Post Comment