Loading Now

72ਵੇਂ ਕੌਮੀ ਫਿਲਮ ਪੁਰਸਕਾਰ: ਯਾਮੀ ਗੌਤਮ, ਮਮੂਟੀ ਤੇ ਕਾਰਤਿਕ ਆਰੀਅਨ ਨੂੰ ਸਰਵੋਤਮ ਅਦਾਕਾਰਾਂ ਦਾੇ ਪੁਰਸਕਾਰ ਨਾਲ ਸਨਮਾਨਿਤ

72ਵੇਂ ਕੌਮੀ ਫਿਲਮ ਪੁਰਸਕਾਰ: ਯਾਮੀ ਗੌਤਮ, ਮਮੂਟੀ ਤੇ ਕਾਰਤਿਕ ਆਰੀਅਨ ਨੂੰ ਸਰਵੋਤਮ ਅਦਾਕਾਰਾਂ ਦਾੇ ਪੁਰਸਕਾਰ ਨਾਲ ਸਨਮਾਨਿਤ

 

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਭਾਰਤੀ ਸਿਨੇਮਾ ਦੀਆਂ ਚੋਟੀ ਦੀਆਂ ਹਸਤੀਆਂ ਨੂੰ ਸਾਲ 2024 ਲਈ 72ਵੇਂ ਕੌਮੀ ਫਿਲਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਉੱਘੇ ਕੰਨੜ ਅਭਿਨੇਤਾ ਅਨੰਤ ਨਾਗ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਗਿਆ, ਜਦਕਿ ਯਾਮੀ ਗੌਤਮ, ਮਮੂਟੀ ਤੇ ਕਾਰਤਿਕ ਆਰੀਅਨ ਨੂੰ ਸਰਵੋਤਮ ਅਦਾਕਾਰਾਂ ਦਾ ਪੁਰਸਕਾਰ ਮਿਲਿਆ। ਆਦਿੱਤਿਆ ਸੁਹਾਸ ਜਾਂਭਲੇ ਵੱਲੋਂ ਨਿਰਦੇਸ਼ਤ ਫਿਲਮ ‘ਆਰਟੀਕਲ 370’ ਨੂੰ ਸਰਵੋਤਮ ਫੀਚਰ ਫਿਲਮ ਦਾ ਪੁਰਸਕਾਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ 72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ ਤੇ ਅੱਜ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਏਕਤਾ ਨਗਰ ਵਿੱਚ ਕਰਵਾਏ ਗਏ ਸ਼ਾਨਦਾਰ ਸਮਾਰੋਹ ’ਚ ਰਾਸ਼ਟਰਪਤੀ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ। ਇਹ ਸਮਾਰੋਹ ‘ਸਟੈਚੂ ਆਫ਼ ਯੂਨਿਟੀ’ ਦੇ ਬਿਲਕੁਲ ਨਾਲ ਕਰਵਾਇਆ ਗਿਆ। ਅਭਿਨੇਤਾ ਤੋਂ ਨਿਰਦੇਸ਼ਕ ਬਣੇ ਰਣਦੀਪ ਹੁੱਡਾ ਨੂੰ ‘ਸਵਾਤੰਤਰਿਆ ਵੀਰ ਸਾਵਰਕਰ’ ਲਈ ਸਰਵੋਤਮ ਨਵੇਂ ਨਿਰਦੇਸ਼ਕ ਦਾ ਪੁਰਸਕਾਰ ਦਿੱਤਾ ਗਿਆ, ਜਦਕਿ ਰਾਜਕੁਮਾਰ ਪੇਰਿਆਸਾਮੀ ਨੂੰ ਤਾਮਿਲ ਫਿਲਮ ‘ਅਮਰਨ’ ਲਈ ਸਰਵੋਤਮ ਨਿਰਦੇਸ਼ਨ ਦਾ ਪੁਰਸਕਾਰ ਦਿੱਤਾ ਗਿਆ। ਯਾਮੀ ਗੌਤਮ ਨੂੰ ‘ਆਰਟੀਕਲ 370’ ਲਈ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ। ਜਦਕਿ ਮਮੂਟੀ ਨੇ ‘ਬ੍ਰਹਮਯੁਗਮ’ ਤੇ ਕਾਰਤਿਕ ਨੇ ‘ਚੰਦੂ ਚੈਂਪੀਅਨ’ ਵਿੱਚ ਦਮਦਾਰ ਅਦਾਕਾਰੀ ਲਈ ਪੁਰਸਕਾਰ ਸਾਂਝਾ ਕੀਤਾ।

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅਪੀਲ ਕੀਤੀ ਕਿ ਪ੍ਰਸਿੱਧ ਫਿਲਮੀ ਕਲਾਕਾਰ ਸਿਹਤ ਲਈ ਹਾਨੀਕਾਰਕ ਉਤਪਾਦਾਂ ਦਾ ਪ੍ਰਚਾਰ ਨਾ ਕਰਨ। ਉਨ੍ਹਾਂ ਕਿਹਾ ਕਿ ਇੱਕ ‘ਸੱਚਾ ਸਿਤਾਰਾ’ ਹਨੇਰਾ ਨਹੀਂ, ਸਗੋਂ ਰੌਸ਼ਨੀ ਫੈਲਾਉਂਦਾ ਹੈ। ਉਨ੍ਹਾਂ ਨੌਜਵਾਨਾਂ ਦੇ ਮਨਾਂ ’ਤੇ ਮਸ਼ਹੂਰ ਹਸਤੀਆਂ ਦੇ ਸ਼ਬਦਾਂ ਅਤੇ ਕੰਮਾਂ ਦੇ ਪ੍ਰਭਾਵ ਨੂੰ ਉਜਾਗਰ ਕੀਤਾ। ਮੁਰਮੂ ਨੇ ਕਿਹਾ, ‘‘ਜਦੋਂ ਸਫ਼ਲ ਕਲਾਕਾਰ ਅਨੁਸ਼ਾਸਿਤ ਜੀਵਨ ਸ਼ੈਲੀ ਦੇ ਲਾਭਾਂ ਬਾਰੇ ਗੱਲ ਕਰਦੇ ਹਨ, ਤਾਂ ਲੱਖਾਂ ਬੱਚੇ ਅਤੇ ਨੌਜਵਾਨ ਉਨ੍ਹਾਂ ਦੀ ਨਕਲ ਕਰਦੇ ਹਨ।’’

Share this content:

Post Comment