ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਸਹਿਯੋਗੀ ਸੁਮਿਤ ਰਾਏ ਗ੍ਰਿਫ਼ਤਾਰ
ਪੱਛਮੀ ਬੰਗਾਲ ਸੀ ਆਈ ਡੀ ਨੇ ਵੀਰਵਾਰ ਨੂੰ ਟੀ ਐੱਮ ਸੀ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਸਹਿਯੋਗੀ ਸੁਮਿਤ ਰਾਏ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਕਾਰਵਾਈ ਸੁਪਰੀਮ ਕੋਰਟ ਵੱਲੋਂ ਰਾਏ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰਨ ਅਤੇ ਉਸ ਦੀ ਗ੍ਰਿਫ਼ਤਾਰੀ ’ਤੇ ਲੱਗੀ ਰੋਕ ਹਟਾਉਣ ਤੋਂ ਤੁਰੰਤ ਬਾਅਦ ਹੋਈ ਹੈ। ਰਾਏ ਨੂੰ ਦੱਖਣੀ ਕੋਲਕਾਤਾ ਦੇ ਕਾਲੀਘਾਟ ਸਥਿਤ ਇੱਕ ਇਮਾਰਤ ਤੋਂ ਹਿਰਾਸਤ ਵਿੱਚ ਲਿਆ ਗਿਆ। ਸੂਬਾ ਸਰਕਾਰ ਮੁਤਾਬਕ ਇਹ ਥਾਂ ਅਭਿਸ਼ੇਕ ਬੈਨਰਜੀ ਦਾ ਦਫ਼ਤਰ-ਕਮ-ਰਿਹਾਇਸ਼ ਹੈ। ਰਾਏ ਨੂੰ ਪਹਿਲਾਂ ਮੈਡੀਕਲ ਲਈ ਐੱਸ ਐੱਸ ਕੇ ਐੱਮ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਸੀ ਆਈ ਡੀ ਦੇ ਮੁੱਖ ਦਫ਼ਤਰ ਲਿਆਇਆ ਗਿਆ।
ਇਹ ਮਾਮਲਾ ਪੱਛਮੀ ਮਿਦਨਾਪੁਰ ਦੇ ਸਾਲਬੋਨੀ ਵਿੱਚ ਸਰਕਾਰੀ ਜ਼ਮੀਨ ਨੂੰ ਜਾਅਲੀ ਦਸਤਾਵੇਜ਼ਾਂ ਰਾਹੀਂ ਕਥਿਤ ਤੌਰ ’ਤੇ ਤਬਦੀਲ ਕਰ ਕੇ ਵੇਚਣ ਨਾਲ ਸਬੰਧਤ ਹੈ। ਜਾਂਚ ਦੌਰਾਨ ਰਾਏ ਦੇ ਖਾਤੇ ਵਿੱਚ ਕਰੀਬ 71 ਲੱਖ ਰੁਪਏ ਜਮ੍ਹਾਂ ਹੋਣ ਅਤੇ ਲਗਪਗ 15 ਕਰੋੜ ਰੁਪਏ ਦੇ ਲੈਣ-ਦੇਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸੀ ਆਈ ਡੀ ਉਸ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁੱਛਗਿੱਛ ਲਈ ਹਿਰਾਸਤ ਮੰਗ ਸਕਦੀ ਹੈ। ਪੁਲੀਸ ਇਸ ਮਾਮਲੇ ਵਿੱਚ ਸਾਬਕਾ ਟੀ ਐੱਮ ਸੀ ਵਿਧਾਇਕ ਸੁਜੌਏ ਹਾਜ਼ਰਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।
Share this content:



Post Comment