ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ
ਟਾਂਡਾ ਉੜਮੁੜ : ਕੈਨੇਡਾ ਵਿਚ ਇਕ ਹੋਰ ਪੰਜਾਬੀ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਬ੍ਰਹਮਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਸੋਢੀ ਵਾਸੀ ਟਾਂਡਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਕੈਨੇਡਾ ਦੇ ਓਟਾਵਾ ਸ਼ਹਿਰ ‘ਚ 20 ਵਾਪਰੇ ਸੜਕ ਹਾਦਸੇ ‘ਚ ਬ੍ਰਹਮਜੋਤ ਦੀ ਮੌਤ ਹੋਈ ਹੈ। ਬ੍ਰਹਮਜੋਤ ਦੋ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ। ਜ਼ਿਕਰਯੋਗ ਹੈ ਕਿ ਬੁੱਧਵਾਰ-ਰਾਤ ਬ੍ਰਹਮਜੋਤ ਕਾਰ ‘ਚ ਕਿਤੇ ਜਾ ਰਿਹਾ ਸੀ। ਰਾਤ 12:45 ਵਜੇ ਓਲਡ ਰਿਚਮੰਡ ਰੋਡ ਨੇੜੇ ਫੈਲੋਫੀਲਡ ਰੋਡ ‘ਤੇ ਉਸ ਦੀ ਕਾਰ ਸਾਹਮਣੇ ਤੋਂ ਆ ਰਹੀ ਇਕ ਹੋਰ ਕਾਰ ਨਾਲ ਤਕਰਾਅ ਗਈ।
ਟੱਕਰ ਏਨੀ ਜ਼ਬਰਦਸਤ ਕਿ ਦੋਵਾਂ ਕਾਰਾਂ ਨੂੰ ਅੱਗ ਲੱਗ ਗਈ। ਹਾਦਸੇ ‘ਚ ਬ੍ਰਹਮਜੋਤ ਦੀ ਮੌਕੇ ‘ਤੇ ਮੌਤ ਹੋ ਗਈ। ਜਦਕਿ ਦੂਜੀ ਗੱਡੀ ਚਲਾ ਰਿਹਾ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ, ਜਿਸਨੂੰ ਗੰਭੀਰ ਜ਼ਖ਼ਮੀ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ।
Share this content:



Post Comment