Loading Now

ਜੀਓ ਦਿਖਾਈ ਨਹੀਂ ਦਿੰਦਾ, ਪਰ ਭਾਰਤ ਦੇ ਹਰ ਡਿਜੀਟਲ ਸੁਪਨੇ ’ਚ ਧੜਕਦਾ ਹੈ : ਅਨੰਤ ਅੰਬਾਨੀ

ਜੀਓ ਦਿਖਾਈ ਨਹੀਂ ਦਿੰਦਾ, ਪਰ ਭਾਰਤ ਦੇ ਹਰ ਡਿਜੀਟਲ ਸੁਪਨੇ ’ਚ ਧੜਕਦਾ ਹੈ : ਅਨੰਤ ਅੰਬਾਨੀ

ਨਵੀਂ ਦਿੱਲੀ, 29 ਅਕਤੂਬਰ – ਰਿਲਾਇੰਸ ਇੰਡਸਟਰੀਜ਼ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਜੀਓ ਪਲੇਟਫਾਰਮਜ਼ ਦੇ ਨਿਰਦੇਸ਼ਕ ਅਨੰਤ ਅੰਬਾਨੀ ਨੇ ਬੁੱਧਵਾਰ ਨੂੰ ਕਿਹਾ ਕਿ ਜੀਓ ਦਿਖਾਈ ਨਹੀਂ ਦਿੰਦਾ, ਪਰ ਭਾਰਤ ਦੇ ਹਰ ਡਿਜੀਟਲ ਸੁਪਨੇ ਵਿਚ ਧੜਕਦਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਵਿਚ ਕਰਵਾਏ ਜੀਓ ਪਲੇਟਫਾਰਮਜ਼ ਲਿਮਟਿਡ (ਜੇਪੀਐੱਲ) ਦੇ ਇਤਿਹਾਸਕ ਲਿਸਟਿੰਗ ਸਮਾਰੋਹ ਵਿਚ ਅਨੰਤ ਨੇ ਭਾਵੁਕ ਹੁੰਦਿਆਂ ਕਿਹਾ ਕਿ ਪੂਰੇ ਦੇਸ਼ ਨੇ ਜੀਓ ਨੂੰ ਅਸ਼ੀਰਵਾਦ ਦਿੱਤਾ। 53 ਕਰੋੜ ਗਾਹਕਾਂ ਵਾਲੇ ਜੀਓ ਨੇ ਮੀਲਾਂ ਦੂਰ ਸਰਹੱਦ ’ਤੇ ਖੜ੍ਹੇ ਜਵਾਨ ਨੂੰ ਵੀਡੀਓ ਕਾਲ ਰਾਹੀਂ ਮਾਂ-ਧੀ ਨਾਲ ਮਿਲਵਾਇਆ, ਮੁੰਬਈ ਦਾ ਵੱਡਾ ਡਾਕਟਰ ਰਾਜਸਥਾਨ ਦੇ ਛੋਟੇ ਜਿਹੇ ਸ਼ਹਿਰ ਦੀ ਕੁੜੀ ਦੀ ਜਾਨ ਬਚਾ ਸਕਿਆ, ਛੋਟੇ ਸ਼ਹਿਰ ਦੀ ਇਕ ਛੋਟੀ ਜਿਹੀ ਕੁੜੀ ਨੂੰ ਲੱਖਾਂ ਲੋਕ ਫੋਨ ’ਤੇ ਸੁਣਨ ਲੱਗੇ ਅਤੇ ਉਹ ਦੇਖਦੇ ਹੀ ਦੇਖਦੇ ਇਨਫਲੂਐਂਸਰ ਬਣ ਗਈ। ਉਦੋਂ ਹੀ, ‘ਮਾਂ ਨੇ ਕਿਹਾ-ਜੀਓ ਮੇਰੇ ਲਾਲ। ਦਾਦੀ ਨੇ ਕਿਹਾ-ਜੁਗ-ਜੁਗ ਜੀਓ। ਅਤੇ ਦੋਸਤਾਂ ਨੇ ਕਿਹਾ-ਜੀਓ ਯਾਰ!’ ਜੀਓ ਦੁਨੀਆ ਦਾ ਪਹਿਲਾ ਅਜਿਹਾ ਨਾਂ ਹੈ, ਜੋ ਖ਼ੁਦ ਇਕ ਅਸ਼ੀਰਵਾਦ ਹੈ। ਅਨੰਤ ਦੇ ਭਾਸ਼ਣ ਦੌਰਾਨ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਕਾਫ਼ੀ ਭਾਵੁਕ ਦਿਖਾਈ ਦਿੱਤੇ।

ਜੀਓ ਦੇ ਨਿਵੇਸ਼ਕਾਂ ਦੀ ਦੀਵਾਲੀ ਪਹਿਲਾਂ ਹੀ ਮਨ ਗਈ

ਦੀਵਾਲੀ ਆਉਣ ਵਿਚ ਅਜੇ 10 ਦਿਨ ਬਾਕੀ ਹਨ, ਪਰ ਜੀਓ ਦੇ ਨਿਵੇਸ਼ਕਾਂ ਦੀ ਦੀਵਾਲੀ ਬੁੱਧਵਾਰ ਨੂੰ ਹੀ ਮਨ ਗਈ। ਬੁੱਧਵਾਰ ਨੂੰ ਟ੍ਰੇਡਿੰਗ ਦੇ ਪਹਿਲੇ ਹੀ ਦਿਨ ਜੀਓ ਦੇ ਨਿਵੇਸ਼ਕਾਂ ਦੇ ਖਾਤਿਆਂ ਵਿਚ 2.76 ਲੱਖ ਕਰੋੜ ਰੁਪਏ ਜੁੜ ਗਏ। ਲਿਸਟਿੰਗ ਦੇ ਪਹਿਲੇ ਹੀ ਦਿਨ ਨਿਵੇਸ਼ਕਾਂ ਦੇ ਖਾਤਿਆਂ ਵਿਚ ਇੰਨੀ ਵੱਡੀ ਰਕਮ ਪਹਿਲੀ ਵਾਰ ਆਈ ਹੈ। ਬਾਜ਼ਾਰ ਬੰਦ ਹੋਣ ਸਮੇਂ ਜੀਓ ਦੇ ਸ਼ੇਅਰ ਦੀ ਕੀਮਤ 1,419 ਰੁਪਏ ਦੱਸੀ ਗਈ। ਜੀਓ ਪਲੇਟਫਾਰਮਜ਼ ਦਾ ਮਾਰਕੀਟ ਕੈਪ 13.06 ਲੱਖ ਕਰੋੜ ਰੁਪਏ ਹੋ ਗਿਆ, ਜੋ ਸੂਚੀਬੱਧ ਕੰਪਨੀਆਂ ਵਿਚ ਦੂਜੇ ਸਥਾਨ ’ਤੇ ਹੈ।

Share this content:

Post Comment