Loading Now

ਪੰਜਾਬ ਸਰਕਾਰ ਨੇ ਕਰਮਚਾਰੀਆਂ ਲਈ ਓਵਰਟਾਈਮ ਦੀ ਲਿਮਿਟ ‘ਚ ਕੀਤੀ ਸੋਧ

ਪੰਜਾਬ ਸਰਕਾਰ ਨੇ ਕਰਮਚਾਰੀਆਂ ਲਈ ਓਵਰਟਾਈਮ ਦੀ ਲਿਮਿਟ ‘ਚ ਕੀਤੀ ਸੋਧ

24 ਪੰਜਾਬ ਸਰਕਾਰ ਨੇ ਕਰਮਚਾਰੀਆਂ ਲਈ ਓਵਰਟਾਈਮ ਦੀ ਲਿਮਿਟ 'ਚ ਕੀਤੀ ਸੋਧ

ਚੰਡੀਗੜ੍ਹ, 4 ਜੂਨ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣੂ ਕਰਵਾਇਆ ਕਿ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟਸ ਐਕਟ, 1958 ਵਿੱਚ ਬਹੁਤ ਜਰੂਰੀ ਸੋਧ ਕੀਤੀ ਗਈ ਹੈ, ਜਿਸ ਨਾਲ ਛੋਟੇ ਦੁਕਾਨਦਾਰਾਂ ਨੂੰ ਬਹੁਤ ਫਾਇਦਾ ਹੋਵੇਗਾ।

ਛੋਟੇ ਦੁਕਾਨਦਾਰਾਂ ਨੂੰ ਮਿਲੇਗਾ ਲਾਭ

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਦੁਕਾਨਾਂ ਵਿੱਚ 20 ਜਾਂ ਇਸ ਤੋਂ ਘੱਟ ਕਰਮਚਾਰੀ/ਹੈਲਪਰ ਹੋਣ ਦੀ ਸਥਿਤੀ ਵਿੱਚ ਇੰਸਪੈਕਟਰਾਂ ਵੱਲੋਂ ਕਿਸੇ ਤਰ੍ਹਾਂ ਦੀ ਪੜਤਾਲ ਜਾਂ ਹਿਸਾਬ-ਕਿਤਾਬ ਦੇਣ ਦੀ ਲੋੜ ਨਹੀਂ ਰਹੇਗੀ, ਜਿਸ ਨਾਲ ਦੁਕਾਨਦਾਰਾਂ ਨੂੰ ਬੇਵਾਜ਼ੀ ਤੰਗ ਕਰਨ ਤੋਂ ਰਾਹਤ ਮਿਲੇਗੀ। ਇਸ ਕਦਮ ਨਾਲ ਲਗਭਗ 95 ਪ੍ਰਤੀਸ਼ਤ ਦੁਕਾਨਦਾਰਾਂ ਨੂੰ ਸਹੂਲਤ ਮਿਲੇਗੀ।

50 ਘੰਟਿਆ ਵਧਾ ਕੇ ਕੀਤਾ 144 ਘੰਟੇ

ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਕਰਮਚਾਰੀਆਂ ਲਈ ਓਵਰਟਾਈਮ ਦੀ ਮਿਆਦ 50 ਘੰਟਿਆਂ ਤੋਂ ਵਧਾ ਕੇ ਹੁਣ 144 ਘੰਟੇ ਕਰ ਦਿੱਤੀ ਗਈ ਹੈ, ਜਿਸ ਨਾਲ ਕਰਮਚਾਰੀਆਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਉਨ੍ਹਾਂ ਨੂੰ ਹੋਰ ਕੰਮ ਕਰਨ ਦੇ ਮੌਕੇ ਮਿਲਣਗੇ। ਕੰਮ ਦਾ ਕੁੱਲ ਸਮਾਂ ਹੁਣ 12 ਘੰਟੇ ਤੱਕ ਹੋ ਸਕੇਗਾ।

ਜੇਕਰ ਦੁਕਾਨ ਵਿੱਚ 20 ਤੋਂ ਵੱਧ ਕਰਮਚਾਰੀ ਹਨ, ਤਾਂ ਉਹ ਹੁਣ 24 ਘੰਟਿਆਂ ਵਿੱਚ ਕੰਮ ਕਰਨ ਦੀ ਲੈ ਸਕਣਗੇ ਇਜਾਜ਼ਤ

ਉਹਨਾਂ ਨੇ ਦੱਸਿਆ ਕਿ ਜੇਕਰ ਦੁਕਾਨ ਵਿੱਚ 20 ਤੋਂ ਵੱਧ ਕਰਮਚਾਰੀ ਹਨ, ਤਾਂ ਉਹ ਹੁਣ 24 ਘੰਟਿਆਂ ਵਿੱਚ ਕੰਮ ਕਰਨ ਦੀ ਇਜਾਜ਼ਤ ਲੈ ਸਕਣਗੇ। ਜੇ ਕਿਸੇ ਅਰਜ਼ੀ ਵਿੱਚ ਗਲਤੀ ਆਈ ਤਾਂ ਉਸ ਨੂੰ ਸੁਧਾਰਨ ਲਈ ਮੌਕਾ ਦਿੱਤਾ ਜਾਵੇਗਾ, ਜਿਸ ਨਾਲ ਕਾਨੂੰਨੀ ਕਾਰਵਾਈਆਂ ਘੱਟ ਹੋਣਗੀਆਂ।

Share this content:

Post Comment