ਰਾਘਵ ਚੱਡਾ ਅਤੇ ਸੰਦੀਪ ਪਾਠਕ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ
ਨਵੀਂ ਦਿੱਲੀ, 24 ਅਪ੍ਰੈਲ – ਰਾਘਵ ਚੱਢਾ ਨੇ ਆਮ ਆਦਮੀ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਦਿੱਲੀ ‘ਚ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਦੋ-ਤਿਹਾਈ ਸੰਸਦ ਮੈਂਬਰਾਂ ਨਾਲ ਭਾਜਪਾ ‘ਚ ਸ਼ਾਮਲ ਹੋ ਰਿਹਾ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨਾਲ ‘ਆਪ’ ਦੇ ਕੁਝ ਹੋਰ ਨੇਤਾ ਵੀ ਆਮ ਆਦਮੀ ਪਾਰਟੀ ਛੱਡ ਰਹੇ ਹਨ। ਰਾਘਵ ਚੱਢਾ ਨਾਲ ‘ਆਪ’ ਦੇ ਕੁਝ ਹੋਰ ਸੰਸਦ ਮੈਂਬਰ ਭਾਜਪਾ ‘ਚ ਜਾ ਰਹੇ ਹਨ।
ਰਾਘਵ ਨੇ ਕਿਹਾ,”ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਰਾਜ ਸਭਾ ‘ਚ ‘ਆਪ’ ਦੇ ਦੋ ਤਿਹਾਈ ਮੈਂਬਰ, ਭਾਰਤ ਦੇ ਸੰਵਿਧਾਨ ਦੇ ਪ੍ਰਬੰਧਾਂ ਦਾ ਇਸਤੇਮਾਲ ਕਰਦੇ ਹੋਏ ਖੁਦ ਨੂੰ ਭਾਜਪਾ ‘ਚ ਮਿਲਾ ਲਵਾਂਗੇ।’ ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ ‘ਚ ਦਾਅਵਾ ਕਿਹਾ ਕਿ ਦੋ ਤਿਹਾਈ ਤੋਂ ਵੱਧ ਸੰਸਦ ਮੈਂਬਰ ਇਸ ਮੁਹਿੰਮ ‘ਚ ਸਾਡੇ ਨਾਲ ਹਨ, ਉਨ੍ਹਾਂ ਨੇ ਹਸਤਾਖ਼ਰ ਕਰ ਦਿੱਤੇ ਹਨ, ਅੱਜ ਸਵੇਰੇ ਚੇਅਰਮੈਨ ਰਾਜ ਸਭਾ ਨੂੰ ਸਬਮਿਟ ਕਰ ਦਿੱਤੀ ਹੈ।
ਇਸ ਦੌਰਾਨ ਰਾਘਵ ਨੇ ਕਿਹਾ,”ਜਿਸ ਪਾਰਟੀ ਨੂੰ ਮੈਂ ਆਪਣੇ 15 ਸਾਲ ਦਿੱਤੇ, ਉਹ ਆਪਣੇ ਸਿਧਾਂਤਾਂ ਤੋਂ ਭਟਕ ਗਈ ਹੈ। ਹੁਣ ਇਹ ਪਾਰਟੀ ਦੇਸ਼ ਦੇ ਹਿੱਤ ‘ਚ ਨਹੀਂ ਹੈ, ਸਗੋਂ ਆਪਣੇ ਨਿੱਜੀ ਫਾਇਦੇ ਲਈ ਕੰਮ ਕਰਦੀ ਹੈ। ਪਿਛਲੇ ਕੁਝ ਸਾਲਾਂ ਤੋਂ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਮੈਂ ਗਲਤ ਪਾਰਟੀ ‘ਚ ਸਹੀ ਆਦਮੀ ਹਾਂ, ਇਸ ਲਈ ਅਸੀਂ ਇਹ ਐਲਾਨ ਕਰਦੇ ਹਾਂ ਕਿ ਮੈਂ ‘ਆਪ’ ਤੋਂ ਖੁਦ ਨੂੰ ਵੱਖ ਕਰ ਰਿਹਾ ਹਾਂ ਅਤੇ ਜਨਤਾ ਦੇ ਕਰੀਬ ਜਾ ਰਿਹਾ ਹਾਂ।
AAP ਦਾ ਅਮਿਤ ਸ਼ਾਹ ‘ਤੇ ਵੱਡਾ ਇਲਜ਼ਾਮ
ਇਸ ਤੋਂ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਭਾਜਪਾ ‘ਤੇ ਵੱਡਾ ਇਲਜ਼ਾਮ ਲਗਾਇਆ ਹੈ। ਆਮ ਆਦਮੀ ਪਾਰਟੀ ਦੇ ਸੂਬਾ ਬੁਲਾਰੇ ਬਲਤੇਜ ਪੰਨੂ ਨੇ ਅੱਜ ਇੱਕ ਹੰਗਾਮੀ ਪ੍ਰੈਸ ਕਾਨਫਰੰਸ ਕਰਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਪੰਨੂ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ (BJP) ਆਮ ਆਦਮੀ ਪਾਰਟੀ ਨੂੰ ਤੋੜਨ ਲਈ ਨਵੀਂ ਸਾਜ਼ਿਸ਼ ਰਚ ਰਹੀ ਹੈ ਅਤੇ ਇਸ ਕੰਮ ਲਈ ਪਾਰਟੀ ਦੇ ਹੀ ਸੀਨੀਅਰ ਆਗੂ ਰਾਘਵ ਚੱਢਾ ਨੂੰ ਮੋਹਰੇ ਵਜੋਂ ਵਰਤਿਆ ਜਾ ਰਿਹਾ ਹੈ।
ਬਲਤੇਜ ਪੰਨੂ ਨੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਮਿਤ ਸ਼ਾਹ, ਰਾਘਵ ਚੱਢਾ ਨੂੰ ਇੱਕ ‘ਟੂਲ’ (ਹਥਿਆਰ) ਵਾਂਗ ਵਰਤ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਮਿਤ ਸ਼ਾਹ ਨੇ ਰਾਘਵ ਚੱਢਾ ਨੂੰ ‘ਆਪ’ ਦੇ ਸੱਤ ਸੰਸਦ ਮੈਂਬਰਾਂ ਨੂੰ ਤੋੜ ਕੇ ਭਾਜਪਾ ਵਿੱਚ ਸ਼ਾਮਲ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ। ਪੰਨੂ ਅਨੁਸਾਰ, ਇਸ ਸਾਜ਼ਿਸ਼ ਦਾ ਮੁੱਖ ਮਕਸਦ ਆਮ ਆਦਮੀ ਪਾਰਟੀ ਦੀ ਤਾਕਤ ਨੂੰ ਕਮਜ਼ੋਰ ਕਰਨਾ ਅਤੇ ਸੰਸਦ ਵਿੱਚ ਪਾਰਟੀ ਦੀ ਆਵਾਜ਼ ਨੂੰ ਦਬਾਉਣਾ ਹੈ।
Share this content:



Post Comment