Loading Now

ਵਿਧਾਨ ਸਭਾ ਚੋਣਾਂ: ਇਸਤਰੀ ਅਕਾਲੀ ਦਲ ਦੇ 55 ਮਹਿਲਾ ਪ੍ਰਧਾਨ ਨਿਯੁਕਤ

ਵਿਧਾਨ ਸਭਾ ਚੋਣਾਂ: ਇਸਤਰੀ ਅਕਾਲੀ ਦਲ ਦੇ 55 ਮਹਿਲਾ ਪ੍ਰਧਾਨ ਨਿਯੁਕਤ

shiromany-akali-dal ਵਿਧਾਨ ਸਭਾ ਚੋਣਾਂ:  ਇਸਤਰੀ ਅਕਾਲੀ ਦਲ ਦੇ 55 ਮਹਿਲਾ ਪ੍ਰਧਾਨ ਨਿਯੁਕਤ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਜਥੇਬੰਧਕ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਸਤਰੀ ਅਕਾਲੀ ਦਲ ਦੇ 55 ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਮਹਿਲਾ ਪ੍ਰਧਾਨ ਨਿਯੁਕਤ ਕੀਤੇ ਹਨ। ਪਾਰਟੀ ਨੇ ਵਿਧਾਨ ਸਭਾ ਹਲਕਾ ਅਟਾਰੀ ਤੋਂ ਵਰਿੰਦਰ ਕੌਰ ਭਕਨਾ ਕਲਾਂ, ਬਾਬਾ ਬਕਾਲਾ ਤੋਂ ਰਣਜੀਤ ਕੌਰ ਰਈਆ, ਅੰਮ੍ਰਿਤਸਰ ਪੱਛਮੀ ਤੋਂ ਸੰਦੀਪ ਕੌਰ ਰੰਧਾਵਾ, ਰਾਮਪੁਰਾ ਫੂਲ ਤੋਂ ਗੁਰਵਿੰਦਰ ਕੌਰ ਭਗਤਾ, ਮੌੜ ਤੋਂ ਹਰਬੰਸ ਕੌਰ ਮੌੜ ਕਲਾਂ, ਭੁੱਚੋ ਮੰਡੀ ਤੋਂ ਸੁਖਜੀਤ ਕੌਰ ਲਹਿਰਾ ਧੂਰਕੋਟ, ਭਦੌੜ ਤੋਂ ਹਰਪ੍ਰੀਤ ਕੌਰ ਰੁੜੇਕੇ ਕਲਾਂ, ਮਹਿਲ ਕਲਾਂ ਤੋਂ ਬਲਜੀਤ ਕੌਰ ਮਾਂਗੇਵਾਲ, ਜਲਾਲਾਬਾਦ ਤੋਂ ਪਰਮਜੀਤ ਕੌਰ ਜੰਡਵਾਲਾ ਭੀਮੇਸ਼ਾਹ, ਬੱਲੂਆਣਾ ਤੋਂ ਵੀਰਪਾਲ ਕੌਰ ਗੋਬਿੰਦਗੜ੍ਹ, ਫ਼ਿਰੋਜ਼ਪੁਰ ਦਿਹਾਤੀ ਤੋਂ ਮਨਜਿੰਦਰ ਕੌਰ ਤਲਵੰਡੀ ਭਾਈ, ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਹਰਭਜਨ ਕੌਰ, ਬੱਸੀ ਪਠਾਣਾਂ ਤੋਂ ਕਰਮਜੀਤ ਕੌਰ ਖਮਾਣੋਂ, ਗੁਰਦਾਸਪੁਰ ਤੋਂ ਬਲਵਿੰਦਰ ਕੌਰ, ਕਾਦੀਆਂ ਤੋਂ ਸੰਤੋਸ਼ ਭਗਤ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ।

ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਬਟਾਲਾ ਤੋਂ ਰਣਬੀਰ ਕੌਰ, ਸ੍ਰੀ ਹਰਗੋਬਿੰਦਪੁਰ ਤੋਂ ਸੁਖਵਿੰਦਰ ਕੌਰ, ਦੀਨਾਨਗਰ ਤੋਂ ਮਨਜੀਤ ਕੌਰ, ਟਾਂਡਾ ਤੋਂ ਹਰਿੰਦਰ ਕੌਰ, ਹੁਸ਼ਿਆਰਪੁਰ ਤੋਂ ਪਰਮਜੀਤ ਕੌਰ ਸ਼ੇਰਗੜ੍ਹ, ਸ਼ਾਮਚੁਰਾਸੀ ਤੋਂ ਰਣਜੀਤ ਕੌਰ ਕੋਟਲਾ ਨੌਧ ਸਿੰਘ, ਫਿਲੌਰ ਤੋਂ ਰਣਜੀਤ ਕੌਰ ਰੁੜਕਾ ਖੁਰਦ, ਜਲੰਧਰ ਨੌਰਥ ਤੋਂ ਸਤਨਾਮ ਕੌਰ ਭੁੱਲਰ, ਜਲੰਧਰ ਪੱਛਮੀ ਤੋਂ ਪੂਜਾ ਛਾਬੜਾ, ਜਲੰਧਰ ਸੈਂਟਰਲ ਤੋਂ ਰੀਟਾ ਰਾਣੀ, ਜਲੰਧਰ ਕੈਂਟ ਤੋਂ ਰਾਜਬੀਰ ਕੌਰ ਓਲੰਪੀਅਨ, ਕਪੂਰਥਲਾ ਤੋਂ ਬਲਬੀਰ ਕੌਰ ਸਿਧਵਾਂ, ਫਗਵਾੜਾ ਦਿਹਾਤੀ ਤੋਂ ਵੀਨਾ ਰਾਣੀ ਰਾਵਲਪਿੰਡੀ ਅਤੇ ਫਗਵਾੜਾ ਸ਼ਹਿਰੀ ਤੋਂ ਸਰਬਜੀਤ ਕੌਰ, ਗਿੱਲ ਤੋਂ ਗੁਰਦੀਪ ਕੌਰ ਜੱਸੇਵਾਲ, ਦਾਖਾ ਤੋਂ ਸੁਖਮਿੰਦਰ ਕੌਰ ਗੁੱਜਰਵਾਲ, ਆਤਮ ਨਗਰ ਤੋਂ ਗੁਰਪ੍ਰੀਤ ਕੌਰ ਅਰੋੜਾ, ਪਾਇਲ ਤੋਂ ਕਰਮਜੀਤ ਕੌਰ ਕੱਦੋਂ, ਲੁਧਿਆਣਾ ਦੱਖਣੀ ਤੋਂ ਨੀਨਾ ਵਰਮਾ, ਲੁਧਿਆਣਾ ਸੈਂਟਰਲ ਤੋਂ ਗੁਰਪ੍ਰੀਤ ਕੌਰ ਸੀਬੀਆ, ਲੁਧਿਆਣਾ ਪੱਛਮੀ ਤੋਂ ਰਜਿੰਦਰ ਕੌਰ ਸੰਧੂ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ।

ਬਾਘਾਪੁਰਾਣਾ ਤੋਂ ਖੁਸ਼ਿਵੰਦਰ ਕੌਰ ਬੰਬੀਹਾ, ਨਿਹਾਲ ਸਿੰਘ ਵਾਲਾ ਤੋਂ ਸੁਖਦੀਪ ਕੌਰ ਸੈਦੋਕੇ, ਮਾਨਸਾ ਤੋਂ ਕਰਮਜੀਤ ਕੌਰ ਸਮਾਓ, ਬੁੱਢਲਾਡਾ ਤੋਂ ਸੁਖਵਿੰਦਰ ਕੌਰ ਸੁੱਖੀ, ਸਰਦੂਲਗੜ੍ਹ ਤੋਂ ਲਾਭ ਕੌਰ ਮੂਸਾ, ਲੰਬੀ ਤੋਂ ਰਜਿੰਦਰਪਾਲ ਕੌਰ ਬਾਦਲ, ਮਾਲੇਰਕੋਟਲਾ ਤੋਂ ਸੁਰੱਈਆ ਬੇਗਮ, ਰਾਜਪੁਰਾ ਤੋਂ ਕਰਮਜੀਤ ਕੌਰ, ਨਾਭਾ ਤੋਂ ਏਕਤਾ ਬਾਂਸਲ, ਪਠਾਨਕੋਟ ਤੋਂ ਨਰਿੰਦਰ ਕੌਰ, ਸੁਜਾਨਪੁਰ ਤੋਂ ਅਨਪੂਰਨਾ, ਭੋਆ ਤੋਂ ਅਮਨਦੀਪ ਕੌਰ, ਰੂਪਨਗਰ ਤੋਂ ਚਰਨਜੀਤ ਕੌਰ, ਚਮਕੌਰ ਸਾਹਿਬ ਤੋਂ ਰਣਦੀਪ ਕੌਰ, ਬਲਾਚੌਰ ਤੋਂ ਸੁਰਿੰਦਰ ਕੌਰ, ਸੰਗਰੂਰ ਤੋਂ ਜਸਵਿੰਦਰ ਕੌਰ ਨਕਟੇ, ਧੂਰੀ ਤੋਂ ਮਨਜੀਤ ਕੌਰ, ਦਿੜਬਾ ਤੋਂ ਹਰਜਿੰਦਰ ਕੌਰ ਨੰਗਲਾਂ, ਲਹਿਰਾਗਾਗਾ ਤੋਂ ਚਰਨਜੀਤ ਕੌਰ ਲਹਿਰਾ ਅਤੇ ਤਰਨਤਾਰਨ ਤੋਂ ਪਰਮਿੰਦਰ ਕੌਰ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ। ਜਾਣਕਾਰੀ ਅਨੁਸਾਰ ਬਾਕੀ ਹਲਕਿਆਂ ਦਾ ਐਲਾਨ ਜਲਦ ਕੀਤਾ ਜਾਵੇਗਾ।

Share this content:

Post Comment