ਪੰਜਾਬ ‘ਚ ਕੁੱਲ 2880 ਮੰਡੀਆਂ ਵਿਚੋਂ 2000 ਬੰਦ ਕੀਤੀਆਂ,
ਚੰਡੀਗੜ੍ਹ, 8 ਮਈ – ਪੰਜਾਬ ਵਿਚ ‘ਆਪ’ ਪਾਰਟੀ ਦੀ ਸਵਾ 4 ਸਾਲ ਪੁਰਾਣੀ ਸਰਕਾਰ ਨੇ ਝੋਨੇ ਅਤੇ ਕਣਕ ਦੀ ਖ਼ਰੀਦ ਦੀਆਂ 9 ਫ਼ਸਲਾਂ ਕੇਂਦਰੀ ਭੰਡਾਰ ਵਾਸਤੇ ਪੂਰੀਆਂ ਕਰ ਕੇ ਇਕ ਰਿਕਾਰਡ ਕਾਇਮ ਕਰ ਦਿਤਾ ਹੈ। ਇਸ ਸੀਜ਼ਨ ਲਈ 122 ਲੱਖ ਟਨ ਕਣਕ ਖ਼ਰੀਦ ਦਾ ਟੀਚਾ ਲਗਭਗ ਪੂਰਾ ਕਰ ਲਿਆ ਹੈ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਅਨਾਜ ਸਪਲਾਈ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਸੂਬੇ ਦੀ ਖ਼ਰੀਦ ਕੇਂਦਰਾਂ ਵਿਚ ਕੁਲ 123 ਲੱਖ ਟਨ ਤੋਂ ਉਪਰ ਕਣਕ ਆ ਚੁੱਕੀ ਹੈ ਜਿਸ ਵਿਚੋਂ 4 ਸਰਕਾਰੀ ਏਜੰਸੀਆਂ, ਪਨਗਰੇਨ, ਪਨਸਪ, ਮਾਰਕਫ਼ੈਡ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਕੁਲ ਮਿਲਾ ਕੇ 121 ਲੱਖ ਟਨ ਤੋਂ ਵੱਧ ਖ਼ਰੀਦ ਕਰ ਲਈ ਸੀ ਅਤੇ ਬਾਕੀ ਇਕ ਲੱਖ ਟਨ ਅਗਲੇ 2 ਦਿਨਾਂ ਵਿਚ ਕਰ ਲਈ ਜਾਵੇਗੀ।
ਸੀਨੀਅਰ ਅਧਿਕਾਰੀ ਨੇ ਦਸਿਆ ਕਿ ਪ੍ਰਾਈਵੇਟ ਵਿਉਪਾਰੀਆਂ ਨੇ ਕੇਵਲ 1.50 ਲੱਖ ਟਨ ਕਣਕ ਦੀ ਖ਼ਰੀਦ ਕੀਤੀ ਹੈ ਅਤੇ ਰੋਜ਼ਾਨਾ ਅਜੇ ਵੀ 70,000 ਟਨ ਕਣਕ ਦੀ ਖ਼ਰੀਦ ਹੋ ਰਹੀ ਹੈ। ਉਨ੍ਹਾਂ ਦਸਿਆ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਅਦਾਇਗੀ 30,050 ਕਰੋੜ ਤਕ ਕਰ ਦਿਤੀ ਗਈ ਹੈ। ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਕੁਲ 2880 ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿਚੋਂ 2000 ਮੱਡੀਆਂ ਬੰਦ ਕਰ ਦਿਤੀਆਂ ਹਨ ਤੇ ਬਾਕੀ 880 ਵਿਚ ਕਣਕ ਦੀ ਖ਼ਰੀਦ 15 ਮਈ ਤਕ ਚਲਦੀ ਰਹੇਗੀ।
Share this content:



Post Comment