ਮਹਾਰਾਸ਼ਟਰ ਸਰਕਾਰ ਨੇ ਨੌਕਰੀ ਤੇ ਸਿਖਿਆ ਵਿੱਚ 5 ਫੀਸਦ ਮੁਸਲਿਮ ਰਾਖਵਾਂਕਰਨ ਕੀਤਾ ਰੱਦ
ਮੁੰਬਈ, 18 ਫਰਵਰੀ – ਮਹਾਰਾਸ਼ਟਰ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਮੁਸਲਿਮ ਭਾਈਚਾਰੇ ਨੂੰ ਨੌਕਰੀਆਂ ਅਤੇ ਸਿੱਖਿਆ ਵਿੱਚ ਮਿਲਣ ਵਾਲੇ 5 ਫੀਸਦੀ ਰਾਖਵੇਂਕਰਨ ਨੂੰ ਰੱਦ ਕਰ ਦਿੱਤਾ ਹੈ। ਮੰਗਲਵਾਰ ਨੂੰ ਜਾਰੀ ਕੀਤੇ ਗਏ Government Resolution (GR) ਅਨੁਸਾਰ, ਪਿਛਲੀ ਕਾਂਗਰਸ-ਐਨਸੀਪੀ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਆਰਡੀਨੈਂਸ ਹੁਣ ਖ਼ਤਮ ਹੋ ਗਿਆ ਹੈ। ਸਰਕਾਰ ਨੇ 2014 ਤੋਂ ਚੱਲੇ ਆ ਰਹੇ ਸਾਰੇ ਪੁਰਾਣੇ ਸਰਕੂਲਰਾਂ ਨੂੰ ਰੱਦ ਕਰਦਿਆਂ ਮੁਸਲਮਾਨਾਂ ਨੂੰ ਵਿਸ਼ੇਸ਼ ਪਛੜੀ ਸ਼੍ਰੇਣੀ ਤਹਿਤ ਜਾਤੀ ਸਰਟੀਫਿਕੇਟ ਅਤੇ ਨੌਨ ਕਰੀਮੀ ਲੇਅਰ ਸਰਟੀਫਿਕੇਟ ਜਾਰੀ ਕਰਨ ’ਤੇ ਵੀ ਰੋਕ ਲਗਾ ਦਿੱਤੀ ਹੈ।
ਵਿਰੋਧੀ ਧਿਰ ਨੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਮਹਾਂਯੁਤੀ ਗਠਜੋੜ ਨੂੰ ‘ਘੱਟ ਗਿਣਤੀ ਵਿਰੋਧੀ’ ਕਰਾਰ ਦਿੱਤਾ ਹੈ। ਕਾਂਗਰਸ ਨੇਤਾ ਨਸੀਮ ਖਾਨ ਨੇ ਇਲਜ਼ਾਮ ਲਗਾਇਆ ਕਿ ਇਹ ਫੈਸਲਾ ਪਿਛੜੇ ਮੁਸਲਿਮ ਵਰਗਾਂ ਨੂੰ ਵਿਕਾਸ ਦੀ ਮੁੱਖ ਧਾਰਾ ਤੋਂ ਦੂਰ ਰੱਖਣ ਦੀ ਸਾਜ਼ਿਸ਼ ਹੈ। ਦੂਜੇ ਪਾਸੇ, NCP (SP) ਦੇ ਬੁਲਾਰੇ ਨੇ ਕਿਹਾ ਕਿ ਇਹ ਕਦਮ ਸਾਬਤ ਕਰਦਾ ਹੈ ਕਿ ਭਾਜਪਾ ਆਪਣੇ ਸਹਿਯੋਗੀ ਮੁਸਲਿਮ ਨੇਤਾਵਾਂ ਦੀ ਵੀ ਕਦਰ ਨਹੀਂ ਕਰਦੀ।
Share this content:


Post Comment