ਇੰਡੀਗੋ ਵੱਲੋਂ ਖਰਾਬ ਮੌਸਮ ਤੇ ਹੋਰ ਕਾਰਨਾਂ ਕਰਕੇ 128 ਉਡਾਣਾਂ ਰੱਦ
ਨਵੀਂ ਦਿੱਲੀ, 30 ਦਸੰਬਰ – ਇੰਡੀਗੋ ਨੇ ਅੱਜ ਖਰਾਬ ਮੌਸਮ ਅਤੇ ਸੰਚਾਲਨ ਕਾਰਨਾਂ ਕਰਕੇ ਆਪਣੀਆਂ 128 ਉਡਾਣਾਂ ਰੱਦ ਕਰ ਦਿੱਤੀਆਂ ਤੇ ਅੱਠ ਉਡਾਣਾਂ ਨੂੰ ਹੋਰ ਹਵਾਈ ਅੱਡਿਆਂ ਵੱਲ ਤਬਦੀਲ ਕਰ ਦਿੱਤਾ ਹੈ। ਇਹ ਜਾਣਕਾਰੀ ਏਅਰਲਾਈਨ ਨੇ ਆਪਣੀ ਵੈੱਬਸਾਈਟ ’ਤੇ ਨਸ਼ਰ ਕੀਤੀ ਹੈ। ਇਨ੍ਹਾਂ ਵਿੱਚੋਂ ਛੇ ਉਡਾਣ ਸੇਵਾਵਾਂ ਨੂੰ ਸੰਚਾਲਨ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਜਦੋਂ ਕਿ ਬਾਕੀਆਂ ਨੂੰ ਵੱਖ-ਵੱਖ ਹਵਾਈ ਅੱਡਿਆਂ ’ਤੇ ਖਰਾਬ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ ਹੈ।
ਇੰਡੀਗੋ ਵੈੱਬਸਾਈਟ ਅਨੁਸਾਰ, ਦਿੱਲੀ, ਮੁੰਬਈ, ਬੰਗਲੁਰੂ, ਕੋਚੀਨ, ਹੈਦਰਾਬਾਦ, ਕੋਲਕਾਤਾ, ਅੰਮ੍ਰਿਤਸਰ, ਚੰਡੀਗੜ੍ਹ, ਜੈਪੁਰ, ਦੇਹਰਾਦੂਨ, ਇੰਦੌਰ, ਪਟਨਾ ਅਤੇ ਭੋਪਾਲ ਸਮੇਤ ਹੋਰ ਥਾਵਾਂ ’ਤੇ ਉਡਾਣ ਸੇਵਾਵਾਂ ਰੱਦ ਕੀਤੀਆਂ ਗਈਆਂ ਹਨ। ਏਅਰਲਾਈਨ ਨੇ ਅੱਜ ਸਵੇਰੇ ਐਡਵਾਇਜ਼ਰੀ ਜਾਰੀ ਕਰਦਿਆਂ ਕਿਹਾ, ‘ਦਿੱਲੀ ਅਤੇ ਉੱਤਰੀ ਭਾਰਤ ਦੇ ਕਈ ਹਵਾਈ ਅੱਡਿਆਂ ’ਤੇ ਧੁੰਦ ਕਾਰਨ ਦਿਸਣ ਹੱਦ ਘੱਟ ਰਹੀ ਜਿਸ ਦੇ ਨਤੀਜੇ ਵਜੋਂ ਉਡਾਣਾਂ ਪ੍ਰਭਾਵਿਤ ਹੋਈਆਂ।’
Share this content:


Post Comment