Loading Now

21 ਮਈ ਅੱਤਵਾਦ ਦਿਵਸ ਤੇ ਵਿਸ਼ੇਸ ; ਅੱਤਵਾਦੀ ਵਿਰੋਧੀ ਦਿਵਸ

21 ਮਈ ਅੱਤਵਾਦ ਦਿਵਸ ਤੇ ਵਿਸ਼ੇਸ ; ਅੱਤਵਾਦੀ ਵਿਰੋਧੀ ਦਿਵਸ

*ਅੱਤਵਾਦ ਦਿਵਸ ਕੌਮਾਂਤਰੀ  ਪੱਧਰ ਤੇ ਮਨਾਏ ਜਾਣ ਦੀ ਲੋੜ
*ਅੱਤਵਾਦ ਦਾ ਰੂਪ ਗੈਗਸਟਰਾਂ ਵਿਚ ਬਦਲ ਚੁੱਕਾ
ਭਾਰਤ ਵਿਚ ਅੱਤਵਾਦੀ ਵਿਰੋਧੀ ਦਿਵਸ  ਹਰ ਸਾਲ 21 ਮਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ 1991 ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ *ਰਾਜੀਵ ਗਾਂਧੀ* ਦੀ ਅੱਤਵਾਦੀ ਹਮਲੇ ਵਿੱਚ ਹੋਈ ਮੌਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਦੇਸ਼ ਦੇ ਲੋਕਾਂ ਨੂੰ ਅੱਤਵਾਦ ਦੇ ਖਿਲਾਫ ਇੱਕਜੁੱਟ ਕਰਨਾ ਅਤੇ ਸ਼ਾਂਤੀ, ਏਕਤਾ ਤੇ ਸਦਭਾਵਨਾ ਦਾ ਸੰਦੇਸ਼ ਦੇਣਾ ਹੈ।
ਇਸ ਵੇਲੇ ਅੱਤਵਾਦ ਸਮਾਜ ਲਈ ਸਭ ਤੋਂ ਵੱਡਾ ਖ਼ਤਰਾ ਹੈ।ਇਸ ਦਾ ਦਾਇਰਾ ਹੁਣ ਭਾਰਤ ਤੱਕ ਸੀਮਤ ਨਹੀੰ ਇਹ ਸਾਰੀ ਦੁਨੀਆਂ ਵਿਚ ਫੈਲ ਚੁੱਕਾ ਹੈ ਤੇ ਇਸ ਨੇ ਰੂਪ ਗੈਗਸਟਰਾਂ ਦਾ ਧਾਰ ਲਿਆ ਹੈ। ਇਹ ਨਾ ਸਿਰਫ਼ ਬੇਕਸੂਰ ਲੋਕਾਂ ਦੀ ਜਾਨ ਲੈਂਦਾ ਹੈ, ਸਗੋਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਆਰਥਿਕ ਤਰੱਕੀ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਅੱਤਵਾਦੀ ਆਪਣੇ ਸਵਾਰਥ ਲਈ ਧਰਮ, ਜਾਤ ਅਤੇ ਖੇਤਰ ਦੇ ਨਾਂ ‘ਤੇ ਲੋਕਾਂ ਨੂੰ ਵੰਡਦੇ ਹਨ ਤੇ ਕਤਲ ਕਰਦੇ ਹਨ। ਇਸ ਲਈ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਅੱਤਵਾਦ ਦੇ ਖਿਲਾਫ ਅਵਾਜ਼ ਉਠਾਏ ਅਤੇ ਨਫ਼ਰਤ ਦੇ ਮਾਹੌਲ ਨੂੰ ਖਤਮ ਕਰਨ ਵਿਚ ਸਹਾਈ ਹੋਵੇ।
ਇਸ ਦਿਨ ਨੂੰ ਸਕੂਲਾਂ, ਕਾਲਜਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ *ਸੰਕਲਪ ਦਿਵਸ* ਵਜੋੰ ਮਨਾਇਆ ਜਾਂਦਾ ਹੈ। ਲੋਕ ਅੱਤਵਾਦ ਦਾ ਵਿਰੋਧ ਕਰਨ ਅਤੇ ਮਾਨਵਤਾ ਦੀ ਰੱਖਿਆ ਕਰਨ ਦੀ ਸਹੁੰ ਚੁੱਕਦੇ ਹਨ। ਸੈਮੀਨਾਰ, ਰੈਲੀਆਂ ਅਤੇ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਨੂੰ ਦੱਸਿਆ ਜਾਂਦਾ ਹੈ ਕਿ ਹਿੰਸਾ ਕਿਸੇ ਸਮੱਸਿਆ ਦਾ ਹੱਲ ਨਹੀਂ। ਸਿਰਫ਼ ਸੰਵਾਦ, ਸਿੱਖਿਆ ਅਤੇ ਸਹਿਣਸ਼ੀਲਤਾ ਨਾਲ ਹੀ ਸਮਾਜ ਵਿੱਚ ਸ਼ਾਂਤੀ ਲਿਆਂਦੀ ਜਾ ਸਕਦੀ ਹੈ।
ਪੰਜਾਬ ਨੇ ਅੱਤਵਾਦ ਦੇ ਦੌਰ ਵਿੱਚ ਬਹੁਤ ਕੁਝ ਸਹਿਆ ਹੈ, ਹਜ਼ਾਰਾਂ ਪਰਿਵਾਰ ਉਜੜੇ, ਪਰ ਪੰਜਾਬੀਆਂ ਨੇ ਹਿੰਮਤ ਨਹੀਂ ਹਾਰੀ। ਅੱਜ ਵੀ ਸਾਨੂੰ ਚੌਕਸ ਰਹਿਣ ਦੀ ਲੋੜ ਹੈ ਅਤੇ ਨੌਜਵਾਨਾਂ ਨੂੰ ਗਲਤ ਰਾਹਾਂ ਤੋਂ ਬਚਾਉਣਾ ਚਾਹੀਦਾ ਹੈ। ਇਹ ਅੱਤਵਾਦੀ ਵਿਰੋਧੀ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ *”ਏਕਤਾ ਵਿੱਚ ਹੀ ਤਾਕਤ ਹੈ”*। ਜਦੋਂ ਦੇਸ਼ ਦਾ ਹਰ ਨਾਗਰਿਕ ਅੱਤਵਾਦ ਦੇ ਖਿਲਾਫ ਖੜ੍ਹਾ ਹੋਵੇਗਾ, ਤਾਂ ਕੋਈ ਵੀ ਤਾਕਤ ਭਾਰਤ ਨੂੰ ਤੋੜ ਨਹੀਂ ਸਕਦੀ। ਆਓ, ਇਸ ਦਿਨ ਅਸੀਂ ਸੰਕਲਪ ਲਈਏ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਰਹਾਂਗੇ।
ਇਥੇ ਵਰਨਣਯੋਗ ਹੈ ਕਿ ਇਸ ਸਮੇੰ  ਅੱਤਵਾਦ ਦੀ ਸੀਮਾ ਭਾਰਤ ਤੱਕ ਹੀ ਸੀਮਤ ਨਹੀ ਸਗੋ ਸਾਰੀ ਦੁਨੀਆਂ ਵਿਚ ਪੈਰ ਪਸਾਰ ਚੁੱਕਾ ਹੈ। ਅੱਤਵਾਦ ਹੁਣ ਤੱਕ ਕਈ ਰੂਪ ਧਾਰਨ ਕਰ ਚੁੱਕਾ ਹੈ ਤੇ ਦੁਨੀਆ ਵਿਚ ਗੈਗਸਟਰਾਂ ਦਾ ਰੂਪ ਧਾਰਨ ਕਰ ਚੁੱਕਿਆ ਹੈ। ਇਹਨਾਂ ਲੋਕਾਂ ਦੀ ਵਰਤੋੰ ਕੌਣ ਕਰਦਾ ਤੇ ਕੌਣ ਪਨਾਹ ਦਿੰਦਾ ਹੈ? ਇਸ ਬਾਰੇ ਕੋਈ ਭੁਲੇਖਾ ਨਹੀ। ਜੇਕਰ ਇਹਨਾਂ ਲੋਕਾਂ ਨੂੰ ਸਿਆਸੀ ਲੋਕਾਂ ਦੀ ਸਰਪ੍ਰਸਤੀ  ਹਾਸਲ ਨਾ ਹੁੰਦੀ ਤਾਂ ਹੁਣ ਤੱਕ ਅੱਤਵਾਦ ਦੁਨੀਆਂ  ਭਰ ਵਿਚ ਨਾ ਫੈਲਦਾ। ਹਾਲਾਤਾਂ ਨੂੰ ਵੇਖਕੇ ਚਾਹੀਦਾ ਹੈ ਕਿ ਭਾਰਤ ਯੂ ਐਨ ਓ ਵਿਚ ਮੱਤਾ ਰੱਖੇ ਇਸ ਦਿਨ ਨੂੰ  *ਅੰਤਰਰਾਸ਼ਟਰੀ ਅੱਤਵਾਦ ਦਿਵਸ* ਐਲਾਨ ਕੀਤਾ ਜਾਵੇ।   ਸਰਕਾਰਾਂ ਇਸ ਦਿਨ ਨੂੰ ਕਿਸੇ ਸਿਆਸੀ ਪਾਰਟੀ ਨਾਲ ਜੋੜਕੇ ਨਾ ਵੇਖਣ ਸਗੋੰ ਇਸ ਦੀ ਅਹਿਮੀਅਤ  ਪਹਿਚਾਣ ਕਰਕੇ ਸਿਆਸੀ ਹਿੱਤਾਂ ਤੋ ਉਪਰ ਉਠਕੇ ਸਮਾਜਿਕ  ਜਿੰਮੇਵਾਰੀ ਨਿਭਾਉਣ  ਦੀ ਲੋੜ  ਹੈ। ਪੰਜਾਬ ਨੇ ਅੱਤਵਾਦ ਦੇ ਕਾਲੇ ਦੌਰ ਦਾ ਸਭ ਤੋੰ ਵੱਧ ਸੰਤਾਪ ਹੰਢਾਇਆ। ਆਓ ਸਾਰੇ ਮਿਲਕੇ ਅਰਦਾਸ ਕਰੀਏ ਕਿ ਸੰਸਾਰ ਵਿਚ ਸਾਂਤੀ ਹੋਵੇ ਤੇ ਲੋਕ ਸੁੱਖੀ ਜੀਵਨ ਜਿਓ ਸਕਣ।

Share this content:

Post Comment