Loading Now

09 ਤੋਂ 15 ਨਵੰਬਰ ਤੱਕ ਮਨਾਏ ਜਾ ਰਹੇ ਸੱਤਵੇਂ ਪੰਜਾਬੀ ਭਾਸ਼ਾ ਹਫ਼ਤੇ ਸਬੰਧੀ ਏਅਰਪੋਰਟ ਸਟਾਫ਼ ਵਾਸਤੇ ਦਿੱਤੇ ਗਏ ਫ੍ਰੀ ਕੌਫ਼ੀ ਵਾਊਚਰ।

09 ਤੋਂ 15 ਨਵੰਬਰ ਤੱਕ ਮਨਾਏ ਜਾ ਰਹੇ ਸੱਤਵੇਂ ਪੰਜਾਬੀ ਭਾਸ਼ਾ ਹਫ਼ਤੇ ਸਬੰਧੀ ਏਅਰਪੋਰਟ ਸਟਾਫ਼ ਵਾਸਤੇ ਦਿੱਤੇ ਗਏ ਫ੍ਰੀ ਕੌਫ਼ੀ ਵਾਊਚਰ।

ਵਾਹ! ਬੋਲੋ ਪੰਜਾਬੀ, ਲੈ ਲਓ ਕੌਫ਼ੀ!ਔਕਲੈਂਡ ਏਅਰਪੋਰਟ ਸਟਾਫ਼ ਲਈ ਅਨੋਖੀ ਪਹਿਲ

09 ਤੋਂ 15 ਨਵੰਬਰ ਤੱਕ ਮਨਾਏ ਜਾ ਰਹੇ ਸੱਤਵੇਂ ਪੰਜਾਬੀ ਭਾਸ਼ਾ ਹਫ਼ਤੇ ਸਬੰਧੀ ਏਅਰਪੋਰਟ ਸਟਾਫ਼ ਵਾਸਤੇ ਦਿੱਤੇ ਗਏ ਫ੍ਰੀ ਕੌਫ਼ੀ ਵਾਊਚਰ।

-ਸ. ਹਰਿੰਦਰ ਸਿੰਘ ਮਾਨ ਰਈਆ (ਡੋਮੀਨੋਜ਼) ਅਤੇ ਸ੍ਰੀਮਤੀ ਹਰਜੀਤ ਕੌਰ (ਪੰਜਾਬੀ ਹੈਰੀਟੇਜ਼ਰ) ਹੋਰਾਂ ਦਾ ਧੰਨਵਾਦ ਕਰਦੇ ਹਾਂ

-ਹਰਜਿੰਦਰ ਸਿੰਘ ਬਸਿਆਲਾ-

ਔਕਲੈਂਡ, 10 ਨਵੰਬਰ 2026-  ਨਿਊਜ਼ੀਲੈਂਡ ਦੇ ਵਿੱਚ ਇਸ ਸਾਲ 09 ਨਵੰਬਰ ਤੋਂ 15 ਨਵੰਬਰ ਤੱਕ ਸੱਤਵਾਂ ਪੰਜਾਬੀ ਭਾਸ਼ਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵੱਖ-ਵੱਖ ਥਾਵਾਂ ਉੱਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਸਮਾਗਮ ਹੋ ਰਹੇ ਹਨ। ਬੀਤੇ ਕੱਲ੍ਹ ਔਕਲੈਂਡ ਏਅਰਪੋਰਟ ਦੀ ਆਪਣੀ ਵੈੱਬਸਾਈਟ ਉੱਤੇ ਇਸ ਸਬੰਧੀ ਵਿਸ਼ੇਸ਼ ਲੇਖ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਸਟਮਰ ਸਰਵਿਸ ਵਿੱਚ ਕੰਮ ਕਰਦੇ ਲਗਪਗ 200 ਦੇ ਕਰੀਬ ਕਰਮਚਾਰੀਆਂ ਸਮੇਤ ਵਲੰਟੀਅਰਜ਼ ਨੂੰ ਸ. ਹਰਿੰਦਰ ਸਿੰਘ ਮਾਨ ਰਈਆ (ਡੋਮੀਨੋਜ਼ ਪੀਜ਼ਾ ਵਾਲੇ) ਅਤੇ ਸ੍ਰੀਮਤੀ ਹਰਜੀਤ ਕੌਰ (ਪੰਜਾਬੀ ਹੈਰੀਟੇਜ਼ਰ) ਵੱਲੋਂ ਫ੍ਰੀ ਕੌਫ਼ੀ ਕੱਪ ਸਪਾਂਸਰ ਕੀਤੇ ਗਏ ਹਨ।

ਫ੍ਰੀ ਕੌਫ਼ੀ ਕੱਪ ਲੈਣ ਵਾਸਤੇ ਡਿਪਾਰਚਰ ਗੇਟ ਦੇ ਲਗਪਗ ਸਾਹਮਣੇ ‘ਦ ਸੋਸ਼ਲ’ ਕੌਫ਼ੀ ਸ਼ਾਪ ਨੂੰ ਚੁਣਿਆ ਗਿਆ ਹੈ। ਇੱਥੇ ਫ੍ਰੀ ਕੌਫ਼ੀ ਲੈਣ ਵਾਸਤੇ ਕਰਮਚਾਰੀਆਂ ਲਈ ਆਪਣਾ ਕੌਫ਼ੀ ਆਰਡਰ ਪੰਜਾਬੀ ਵਿੱਚ ਦੇਣਾ ਲਾਜ਼ਮੀ ਕੀਤਾ ਗਿਆ ਹੈ। ਇਸ ਦਾ ਮੁੱਖ ਉਦੇਸ਼ ਵੱਖ-ਵੱਖ ਦੇਸ਼ਾਂ ਦੇ ਕੰਮ ਕਰਦੇ ਕਰਮਚਾਰੀਆਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਉਹ ਕੁਝ ਨਾ ਕੁਝ ਪੰਜਾਬੀ ਭਾਸ਼ਾ ਸਿੱਖ ਸਕਣ। ਇੱਥੋਂ ਚੜ੍ਹਦੇ-ਉੱਤਰਦੇ ਪੰਜਾਬੀਆਂ ਨਾਲ ਵਾਰਤਾਲਾਪ ਵਿੱਚ ਸਟਾਫ਼ ਜੇਕਰ ਥੋੜ੍ਹਾ-ਬਹੁਤਾ ਗ੍ਰੀਟਿੰਗ (ਜੀ ਆਇਆਂ ਨੂੰ ਕਹਿਣ ਜਾਂ ਸਤਿ ਸ੍ਰੀ ਅਕਾਲ ਬੁਲਾਉਣ) ਵਾਲੀਆਂ ਲਾਈਨਾਂ ਸਿੱਖ ਜਾਂਦਾ ਹੈ ਤਾਂ ਇਹ ਇੱਕ ਵਧੀਆ ਗੱਲ ਹੋਵੇਗੀ।

ਸਮੁੱਚੇ ਮੀਡੀਆ ਕਰਮੀਆਂ ਵੱਲੋਂ ਸ. ਹਰਿੰਦਰ ਸਿੰਘ ਮਾਨ ਰਈਆ ਵਾਲਿਆਂ ਦਾ ਅਤੇ ਸ੍ਰੀਮਤੀ ਹਰਜੀਤ ਕੌਰ ਹੋਰਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ… ਸਾਡੀ ਬੋਲੀ – ਸਾਡਾ ਮਾਣ, ਬਣਾਏ ਰੱਖੀਏ!

Share this content:

Post Comment