Loading Now

ਮੋਗਾ ਵਿਖੇ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋ   ਮਨਾਇਆ ਗਿਆ  ਵਿਸ਼ਵਕਰਮਾ ਦਿਵਸ  

ਮੋਗਾ ਵਿਖੇ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋ   ਮਨਾਇਆ ਗਿਆ  ਵਿਸ਼ਵਕਰਮਾ ਦਿਵਸ  

*ਮੋਗਾ ਵਿਖੇ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋ   ਮਨਾਇਆ ਗਿਆ  ਵਿਸ਼ਵਕਰਮਾ ਦਿਵਸ  
*ਸ੍ਰੀ ਗੁਰੂ ਗਰੰਥ ਸਾਹਿਬ ਦੇ ਭੋਗ ਉਪਰੰਤ ਸੱਜਿਆ  ਦੀਵਾਨ
ਮੋਗਾ , 10ਨਵੰਬਰ-  ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋਂ ਸ੍ਰਿਸ਼ਟੀ ਤੇ ਕਲਾ ਦੇ ਨਿਰਮਾਤਾ ਸ੍ਰੀ ਵਿਸ਼ਵਕਰਮਾ ਜੀ ਦਾ ਜਨਮ ਦਿਨ ਵੱਖ ਵੱਖ  ਜੱਥੇਬੰਦੀਆਂ ਦੇ ਸਹਿਯੋਗ ਨਾਲ   ਸ ਹਰਮੇਲ ਸਿੰਘ ਡਰੋਲੀ ਪ੍ਰਧਾਨਗੀ ਹੇਠ ਹੋਈ ਰਾਮਗੜ੍ਹੀਆ  ਵੈਲਫੇਅਰ ਸੁਸਾਇਟੀ  ਵਲੋ ਮਨਾਇਆ ਗਿਆ।  ਸ੍ਰੀ ਗੁਰੂ ਗਰੰਥ ਸਾਹਿਬ ਦੇ ਸਹਿਜ ਪਾਠ ਦੇ ਭੋਗ ਉਪਰੰਤ  ਬੀਬੀਆਂ ਦਾ ਜੱਥਾ ਵਿਸ਼ਵਕਰਮਾ ਭਵਨ ਸੁਖਮਨੀ ਸਾਹਿਬ  ਸੇਵਾ ਸੁਸਾਇਟੀ, ਭਾਈ ਪਰਮਜੀਤ ਸਿੰਘ ਹਜੂਰੀ ਰਾਗੀ ਦੇ ਜੱਥੇ ਵਲੋ ਕੀਰਤਨ ਕੀਤਾ ਗਿਆ । ਸ ਹਾਕਮ ਸਿੰਘ  ਚੀਮਾ ਵੈਹਣੀਵਾਲ ਦੇ ਢਾਡੀ ਜੱਥੇ ਵਲੋ ਵਿਸ਼ਵਕਰਮਾ ਜੀ ਜੀਵਨ ਅਤੇ ਰਾਮਗੜ੍ਹੀਆ  ਇਤਿਹਾਸ ਰਚਨਾਵਾਂ ਪੇਸ਼ ਕੀਤੀਆਂ ਗਈਆਂ।
 ਇਸ  ਸਮਾਗਮ ਵਿਚ ਡਾਕਟਰ  ਅਮਨਦੀਪ  ਕੌਰ ਅਰੋੜਾ ਐਮ ਐਲ ਏ ਮੋਗਾ ਮੁੱਖ ਮਹਿਮਾਨ ਵਜੋੰ ਸਾਮਲ ਹੋਏ ਉਹਨਾਂ  ਸੰਬੋਧਨ ਕਰਦਿਆਂ ਵਿਸਵਕਰਮਾ ਦਿਵਸ ਦੀ ਵਧਾਈ  ਦਿੱਤੀ ਤੇ ਕਿਹਾ ਮੋਗਾ ਟਰਾਂਪੋਰਟ ਨਗਰ ਅਤੇ ਜੱਸਾ ਸਿੰਘ  ਰਾਮਗੜ੍ਹੀਆ  ਚੌਕ ਦਾ ਮਸਲਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।  ਸ੍ਰੀਮਤੀ ਵਿਨੈਪਾਲ ਕੌਰ ਦੌਧਰੀਆ ਮੇਅਰ ਨਗਰ ਨਿਗਮ ਮੋਗਾ, ਡਾ ਹਰਜੋਤ ਕਮਲ ਸਾਬਕਾ ਵਿਧਾਇਕ, ਸ ਸੰਜੀਤ ਸਿੰਘ  ਸੰਨੀ ਗਿੱਲ ਹਲਕਾ ਇੰਨਚਾਰਜ ਸ੍ਰੋਮਣੀ ਅਕਾਲੀ ਦਲ, ਸ੍ਰੀਮਤੀ  ਮਾਲਵਿਕਾ ਸੂਦ ਸੱਚਰ ਹਲਕਾ ਇੰਨਚਾਰਜ ਕਾਂਗਰਸ , ਵਿਜੇ ਸਾਥੀ ਸਾਬਕਾ ਵਿਧਾਇਕ, ਐਡਵੋਕੇਟ ਪਰਮਪਾਲ ਸਿੰਘ  ਤਖਤੂਪਰਾ, ਲਾਭ ਸਿੰਘ  ਆਹਲੂਵਾਲੀਆ,  ਗੁਰਸੇਵਕ ਸਿੰਘ  ਚੀਮਾ, ਇੰਦਰਜੀਤ ਸਿੰਘ  ਤਲਵੰਡੀ ਭੰਗੇਰੀਆਂ ਸਾਬਕਾ ਚੇਅਰਮੈਨ ਜਿਲ੍ਹਾ  ਪ੍ਰੀਸ਼ਦ, ਵਿਨੋਦ ਬਾਂਸਲ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਤੇ ਪਰਮਜੀਤ ਸਿੰਘ  ਖਾਲਸਾ  ਨੇ ਵਧਾਈ  ਦੇਣ ਉਪਰੰਤ ਵਿਸ਼ਵਕਰਮਾ ਦੇ ਇਤਿਹਾਸ  ਤੇ ਚਾਨਣਾ ਪਾਉਦਿਆਂ ਕਿਹਾ ਕਿ ਅੱਜ ਹਰ ਖੇਤਰ ਵਿਚ ਜੋ ਤਰੱਕੀ ਵੇਖ ਰਹੇ ਹਾਂ ਇਹ ਸਭ ਵਿਸ਼ਵਕਰਮਾ ਦਾ ਅਸੀਰਵਾਦ ਹੈ। ਉਹਨਾਂ  ਕਿਹਾ ਸਾਨੂੰ ਨੌਜਵਾਨ ਬੱਚਿਆਂ ਨੂੰ ਤਕਨੀਕੀ ਤੌਰ ਤੇ ਸਿੱਖਿਅਤ ਕਰਕੇ ਆਤਮ ਨਿਰਭਰ ਬਣਾਉਣ  ਦੀ ਲੋੜ  ਹੈ।
ਨੌਜਵਾਨਾਂ  ਵਿਚ ਨਸ਼ਿਆਂ ਦਾ ਵੱਧ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਸ ਬਰਜਿੰਦਰ ਸਿੰਘ  ਮੱਖਣ ਬਰਾੜ, ਰਾਜਿੰਦਰ ਸਿੰਘ  ਡੱਲਾ, ਸ ਨਿਧੱੜਕ ਸਿੰਘ  ਬਰਾੜ ਸਾਬਕਾ ਸੂਚਨਾ ਕਮਿਸ਼ਨਰ, ਨਵਦੀਪ ਸਿੰਘ  ਸੰਘਾ, ਬਲਜੀਤ ਸਿੰਘ  ਚਾਨੀ ਸਾਬਕਾ ਮੇਅਰ ਤੇ ਮੁਖਤਿਆਰ ਸਿੰਘ  ਐਸ ਪੀ ਵੀ ਸਾਮਲ ਸਨ। ਸ ਕੁਲਵੰਤ ਸਿੰਘ  ਰਾਮਗੜ੍ਹੀਆ  ਮੈਬਰ ਰਾਮਗੜ੍ਹੀਆ  ਬੋਰਡ ਪੰਜਾਬ ਨੇ ਸੰਗਤਾਂ ਦਾ ਧੰਨਵਾਦ ਕੀਤਾ।ਮੰਚ ਦਾ ਸੰਚਾਲਨ ਕਰਦਿਆਂ  ਸ ਚਰਨਜੀਤ ਸਿੰਘ  ਝੰਡੇਆਣਾ ਨੇ    ਵਿਸ਼ਵਕਰਮਾ ਬੰਸੀਆਂ ਦੇ ਸੰਖੇਪ ਇਤਿਹਾਸ  ਅਤੇ ਤਰੱਕੀ ਦਾ ਜਿਕਰ ਕੀਤਾ।ਇਸ ਮੌਕੇ ਸ ਸੁਖਵਿੰਦਰ ਸਿੰਘ  ਅਜ਼ਾਦ ਚੇਅਰਮੈਨ ਰਾਮਗੜ੍ਹੀਆ  ਸੰਗਠਨ ਦੇ ਸੰਗਤਾਂ ਦਾ ਸਵਾਗਤ ਕਰਦਿਆਂ ਕਿਰਤੀਆਂ  ਨੂੰ ਦਰਪੇਸ ਮੁਸ਼ਕਿਲਾਂ ਦਾ ਜਿਕਰ ਕੀਤਾ। ਉਹਨਾਂ  ਕਿਹਾ ਕਿਰਤੀਆਂ  ਦੀਆਂ  ਸਰਕਾਰੀ ਤੌਰ ਤੇ ਉਜਰਤਾਂ ਵਧਾਉਣ ਵਲ ਕਿਸੇ ਸਰਕਾਰ ਨੇ ਧਿਆਨ  ਨਹੀ ਦਿੱਤਾ।
 ਰਾਮਗੜ੍ਹੀਆ  ਵੈਲਫੇਅਰ ਕਮੇਟੀ ਵਲੋ ਸਾਰੇ ਪ੍ਰਮੁੱਖ ਵਿਅਕਤੀਆਂ  ਦਾ ਸਨਮਾਨ ਕੀਤਾ।  ਸ ਹਰਮੇਲ ਸਿੰਘ  ਡਰੋਲੀ ਪ੍ਰਧਾਨ, ਸ ਸੋਹਣ ਸਿੰਘ  ਸੱਗੂ ਸਰਪ੍ਰਸਤ,ਰਾਜਾ ਸਿੰਘ ਭਾਰਤਵਾਲੇ, ਮਾਸਟਰ ਇੰਦਰਜੀਤ ਸਿੰਘ ਅਤੇ ਚੰਮਕੌਰ ਸਿੰਘ ਝੰਡੇਆਣਾ ਸਾਬਕਾ ਪ੍ਰਧਾਨ ਤੇ ਹੋਰ ਮੈਂਬਰਾਂ  ਨੇ ਸਮਾਗਮ  ਲਈ ਸਰਗਰਮੀ ਨਾਲ ਕੰਮ ਕੀਤੇ।
 ਇਸ ਸਮਾਗਮ  ਵਿਚ ਮਨਜੀਤ ਸਿੰਘ  ਧੰਮੂ, ਵਿਕਰਮਜੀਤ ਸਿੰਘ  ਘਾਤੀ, ਪ੍ਰੇਮ ਚੰਦ ਚੱਕੀਵਾਲੇ , ਜਗਦੀਸ ਛਾਬੜਾ ਤੇ  ਗਵਰਧਨ ਪੋਪਲੀ ਸਾਰੇ ਨਗਰ ਕੌਂਸਲਰ,ਜੋਗਿੰਦਰ  ਸਿੰਘ  ਲੋਹਾਮ, ਸੁਰਿੰਦਰ  ਸਿੰਘ  ਭੁਲਰ, ਕੁਲਦੀਪ ਸਿੰਘ  ਕਲਸੀ, ਗੁਰਨਾਮ ਸਿੰਘ  ਲਵਲੀ,  ਮਹਿੰਦਰ ਸਿੰਘ ਕਲਸੀ, ਮਨਜੀਤ ਸਿੰਘ  ਮਿੰਦੀ, ਸੁਰਿੰਦਰ  ਗੋਗੀ ਦੌਧਰੀਅ, ਮੱਖਣ ਸਿੰਘ, ਪ੍ਰਿੰਸੀਪਲ ਦਰਸਨ ਸਿੰਘ , ਪਿ੍ੰਸੀਪਲ ਰਣਜੀਤ ਸਿੰਘ  ਤੇ ਹੋਰ ਪਤਵੰਤੇ ਸੰਗਤ ਵਿਚ ਸਾਮਲ ਸਨ।  ਸਮਾਗਮ  ਨੂੰ ਸਫਲ ਬਣਾਉਣ ਲਈ ਸਾਰੀਆਂ  ਸਹਿਯੋਗੀ  ਸੰਸਥਾਵਾਂ  ਦੇ ਅਹੁੱਦੇਦਾਰਾਂ ਦਾ ਸੰਗਰਾਂਦ ਦੇ ਦਿਹਾੜੇ  ਸਨਮਾਨ ਕੀਤਾ ਜਾਵੇਗਾ। ਅਖੀਰ ਵਿਚ ਸੰਗਤਾਂ ਨੂੰ ਲੰਗਰ ਵਰਤਾਇਆ ਗਿਆ।

Share this content:

Post Comment