ਸੋਨੀਆ ਦੀ ਕਿਤਾਬ ‘ਬਿਲੌਂਗਿੰਗ’ ਦਾ ਸ਼ਾਨਦਾਰ ਰਿਲੀਜ਼ ਸਮਾਰੋਹ
ਨਵੀਂ ਦਿੱਲੀ , 10 ਨਵੰਬਰ- ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕਿਤਾਬ ‘ਬਿਲੌਂਗਿੰਗ : ਏ ਜਰਨੀ ਆਫ਼ ਲਵ’ ਅੱਜ ਰਿਲੀਜ਼ ਹੋ ਗਈ ਹੈ। ਬਿਨਾਂ ਕਿਸੇ ਲਾਂਚ ਸਮਾਗਮ ਦੇ ਇਹ ਕਿਤਾਬ ਸਿੱਧੀ ਬਾਜ਼ਾਰ ਵਿੱਚ ਵਿਕਰੀ ਲਈ ਉਪਲਬਧ ਹੋ ਗਈ ਹੈ। ਸੋਨੀਆ ਨੇ ਇਸ ਯਾਦਗਾਰੀ ਕਿਤਾਬ ਨੂੰ ਨਿੱਜੀ ਕਿਤਾਬ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੋਈ ਸਿਆਸੀ ਕਿਤਾਬ ਨਹੀਂ ਹੈ।
ਸੋਨੀਆ ਗਾਂਧੀ ਨੇ 24 ਅਕਤੂਬਰ ਨੂੰ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਕੀਤੀ ਸੀ। ਇਸ ਵਿੱਚ ਉਨ੍ਹਾਂ ਨੇ ਕਿਹਾ ਸੀ, “ਮੇਰੀ ਕਿਤਾਬ ਆਉਣ ’ਤੇ ਕੁਝ ‘ਤਮਾਸ਼ਾ’ ਜ਼ਰੂਰ ਹੋਵੇਗਾ। ਦਹਾਕਿਆਂ ਤੋਂ ਲੋਕ ਮੇਰੀ ਕਹਾਣੀ ਦੱਸਦੇ ਆ ਰਹੇ ਹਨ, ਹੁਣ ਆਪਣੀ ਕਹਾਣੀ ਦੱਸਣ ਦੀ ਵਾਰੀ ਮੇਰੀ ਹੈ।” ਹਾਰਪਰਕੋਲਿਨਜ਼ ਇੰਡੀਆ ਵੱਲੋਂ ਪ੍ਰਕਾਸ਼ਿਤ ਇਸ ਕਿਤਾਬ ਵਿੱਚ ਰਾਜੀਵ ਗਾਂਧੀ ਨਾਲ ਪਹਿਲੀ ਮੁਲਾਕਾਤ ਅਤੇ ਪ੍ਰਧਾਨ ਮੰਤਰੀ ਦਾ ਅਹੁਦਾ ਠੁਕਰਾਉਣ ਦੀ ਕਹਾਣੀ ਸਮੇਤ ਪਰਿਵਾਰ ਨਾਲ ਵਾਪਰੀਆਂ ਵੱਡੀਆਂ ਦੁਖਦਾਈ ਘਟਨਾਵਾਂ ਅਤੇ ਸਾਲ 2004 ਦੇ ਸਿਆਸੀ ਘਟਨਾਕ੍ਰਮ ਦਾ ਜ਼ਿਕਰ ਕੀਤਾ ਗਿਆ ਹੈ।
Share this content:



Post Comment