Loading Now

ਸੀ.ਬੀ.ਐੱਸ.ਈ. 10ਵੀਂ ਜਮਾਤ ਦੀ ਪ੍ਰੀਖਿਆ ਦਾ ਟਾਈਮ-ਟੇਬਲ ਜਾਰੀ

ਸੀ.ਬੀ.ਐੱਸ.ਈ. 10ਵੀਂ ਜਮਾਤ ਦੀ ਪ੍ਰੀਖਿਆ ਦਾ ਟਾਈਮ-ਟੇਬਲ ਜਾਰੀ

ਨਵੀਂ ਦਿੱਲੀ, 7 ਨਵੰਬਰ – ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ 10ਵੀਂ ਜਮਾਤ ਦੀ ਡੇਟ ਸ਼ੀਟ 2027 ਜਾਰੀ ਕਰ ਦਿੱਤੀ ਗਈ ਹੈ। 10ਵੀਂ ਜਮਾਤ ਦੀ ਬੋਰਡ ਪ੍ਰੀਖਿਆ 16 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸੀ.ਬੀ.ਐੱਸ.ਈ. 10ਵੀਂ ਜਮਾਤ ਦੀ ਪ੍ਰੀਖਿਆ 9 ਮਾਰਚ 2027 ਤੱਕ ਕਰਵਾਈ ਜਾਵੇਗੀ। ਅਜਿਹੇ ’ਚ ਜੋ ਵਿਦਿਆਰਥੀ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਹਨ, ਉਹ ਹੇਠਾਂ ਦਿੱਤੇ ਟਾਈਮ-ਟੇਬਲ ਦੇ ਆਧਾਰ ‘ਤੇ ਆਪਣੀ ਪ੍ਰੀਖਿਆ ਦੀ ਤਿਆਰੀ ਦੀ ਯੋਜਨਾ ਬਣਾ ਸਕਦੇ ਹਨ।

ਸੀ.ਬੀ.ਐੱਸ.ਈ. 10ਵੀਂ ਜਮਾਤ ਦੀ ਪ੍ਰੀਖਿਆ ਦੀ ਡੇਟਸ਼ੀਟ ਅਧਿਕਾਰਤ ਵੈੱਬਸਾਈਟ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਵਿਦਿਆਰਥੀ ਅਤੇ ਮਾਪੇ ਹੇਠਾਂ ਦਿੱਤੇ ਸਟੈੱਪਾਂ ਦੀ ਮਦਦ ਨਾਲ ਡੇਟਸ਼ੀਟ ਡਾਊਨਲੋਡ ਕਰ ਸਕਦੇ ਹਨ:
10ਵੀਂ ਜਮਾਤ ਦੀ ਪ੍ਰੀਖਿਆ ਦੀ ਡੇਟਸ਼ੀਟ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ cbse.gov.in ‘ਤੇ ਜਾਓ। ਵੈੱਬਸਾਈਟ ਦੇ ਹੋਮਪੇਜ ‘ਤੇ Latest CBSE ਸੈਕਸ਼ਨ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ Date Sheet for Class X and Class XII Board Examinations, 2027 ਲਿੰਕ ‘ਤੇ ਕਲਿੱਕ ਕਰੋ। ਇਸ ਲਿੰਕ ‘ਤੇ ਕਲਿੱਕ ਕਰਨ ਤੋਂ ਬਾਅਦ ਬੋਰਡ ਦੀ ਡੇਟਸ਼ੀਟ ਸਕ੍ਰੀਨ ‘ਤੇ ਖੁੱਲ੍ਹ ਜਾਵੇਗੀ। ਅੰਤ ਵਿੱਚ ਇਸ ਦਾ ਇੱਕ ਪ੍ਰਿੰਟ ਆਊਟ ਵੀ ਕੱਢ ਕੇ ਰੱਖ ਲਵੋ।

Share this content:

Post Comment