Vi ਨੇ ਲਾਂਚ ਕੀਤਾ 35 ਰੁਪਏ ਦਾ ਧਮਾਕੇਦਾਰ ਐਂਟਰਟੇਨਮੈਂਟ ਪੈਕ
ਨਵੀਂ ਦਿੱਲੀ, 7 ਨਵੰਬਰ – ਵੋਡਾਫੋਨ ਆਈਡੀਆ (Vi) ਨੇ ਭਾਰਤ ਵਿਚ 35 ਰੁਪਏ ਦਾ ਨਵਾਂ ਪ੍ਰੀਪੇਡ ਐਡ-ਆਨ ਪੈਕ ਲਾਂਚ ਕੀਤਾ ਹੈ। ਇਸ ਪਲਾਨ ਰਾਹੀਂ ਗਾਹਕਾਂ ਨੂੰ ਕੰਪਨੀ ਦੇ Vi Movies & TV ਐਪ ਜ਼ਰੀਏ ਦੋ ਖੇਤਰੀ ਓਵਰ-ਦਿ-ਟਾਪ (OTT) ਸਟ੍ਰੀਮਿੰਗ ਪਲੇਟਫਾਰਮਾਂ ਦਾ ਐਕਸੈੱਸ ਮਿਲੇਗਾ। ਇਹ ਪੈਕ ਉਨ੍ਹਾਂ ਗਾਹਕਾਂ ਲਈ ਤਿਆਰ ਕੀਤਾ ਗਿਆ ਹੈ, ਜੋ ਆਪਣੀ ਖੇਤਰੀ ਭਾਸ਼ਾ ਵਿਚ ਮਨੋਰੰਜਨ ਦੇਖਣਾ ਪਸੰਦ ਕਰਦੇ ਹਨ ਅਤੇ ਵੱਖ-ਵੱਖ ਸਬਸਕ੍ਰਿਪਸ਼ਨ ਖਰੀਦੇ ਬਿਨਾਂ ਕਈ ਸਟ੍ਰੀਮਿੰਗ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹਨ।
Vi ਦਾ 35 ਰੁਪਏ ਵਾਲਾ ਪ੍ਰੀਪੇਡ ਪਲਾਨ 9 ਭਾਰਤੀ ਭਾਸ਼ਾਵਾਂ ਵਿਚ ਕੰਟੈਂਟ ਮੁਹੱਈਆ ਕਰਵਾਉਣ ਵਾਲੀਆਂ 6 ਸੇਵਾਵਾਂ ਵਿਚੋਂ ਕਿਸੇ ਵੀ ਦੋ OTT ਪਲੇਟਫਾਰਮਾਂ ਦਾ ਐਕਸੈੱਸ ਦਿੰਦਾ ਹੈ। ਇਨ੍ਹਾਂ ਵਿਚ SonyLIV South, Chaupal, ManoramaMAX, KLiKK, AddaTimes ਅਤੇ Aao NXT ਸ਼ਾਮਲ ਹਨ। ਇਸ ਐਡ-ਆਨ ਪੈਕ ਵਿਚ 1GB ਡਾਟਾ ਵੀ ਮਿਲਦਾ ਹੈ। ਇਸ ਦੀ ਵੈਲਿਡਿਟੀ 7 ਦਿਨਾਂ ਦੀ ਹੈ, ਜਦਕਿ ਚੁਣੇ ਗਏ OTT ਪਲੇਟਫਾਰਮਾਂ ਦਾ ਐਕਸੈੱਸ 28 ਦਿਨਾਂ ਤੱਕ ਮਿਲਦਾ ਰਹੇਗਾ। ਇਹ ਪੈਕ ਉਨ੍ਹਾਂ ਯੋਗ Vi ਪ੍ਰੀਪੇਡ ਗਾਹਕਾਂ ਲਈ ਉਪਲਬਧ ਹੈ, ਜਿਨ੍ਹਾਂ ਕੋਲ ਪਹਿਲਾਂ ਤੋਂ ਐਕਟਿਵ ਸਰਵਿਸ ਵੈਲੀਡਿਟੀ ਵਾਲਾ ਪਲਾਨ ਹੈ। ਗਾਹਕ ਆਪਣੇ ਸਮਾਰਟਫੋਨ ’ਤੇ Vi Movies & TV ਐਪ ਰਾਹੀਂ ਕੰਟੈਂਟ ਦੇਖ ਸਕਦੇ ਹਨ। SonyLIV South ’ਤੇ ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾਵਾਂ ਦਾ ਕੰਟੈਂਟ ਉਪਲਬਧ ਹੈ, ਜਦਕਿ Chaupal ’ਤੇ ਪੰਜਾਬੀ, ਹਰਿਆਣਵੀ ਅਤੇ ਭੋਜਪੁਰੀ ਮਨੋਰੰਜਨ ਦੇਖਿਆ ਜਾ ਸਕਦਾ ਹੈ। ManoramaMAX ’ਤੇ ਮਲਿਆਲਮ ਫ਼ਿਲਮਾਂ ਅਤੇ ਟੈਲੀਵਿਜ਼ਨ ਕੰਟੈਂਟ ਮਿਲਦਾ ਹੈ।
ਇਸੇ ਤਰ੍ਹਾਂ KLiKK ਅਤੇ AddaTimes ’ਤੇ ਬੰਗਾਲੀ ਕੰਟੈਂਟ ਉਪਲਬਧ ਹੈ, ਜਦਕਿ Aao NXT ’ਤੇ ਉੜੀਆ ਭਾਸ਼ਾ ਦਾ ਕੰਟੈਂਟ ਦੇਖਿਆ ਜਾ ਸਕਦਾ ਹੈ। Vi ਗਾਹਕ ਆਪਣੀ ਪਸੰਦ ਅਤੇ ਖੇਤਰੀ ਭਾਸ਼ਾ ਦੇ ਆਧਾਰ ’ਤੇ ਉਪਲਬਧ ਸੂਚੀ ਵਿਚੋਂ ਕੋਈ ਵੀ ਦੋ ਸੇਵਾਵਾਂ ਚੁਣ ਸਕਦੇ ਹਨ। ਯੋਗ ਪ੍ਰੀਪੇਡ ਗਾਹਕ Vi ਮੋਬਾਈਲ ਐਪ ਜਾਂ ਸਮਰਥਿਤ ਥਰਡ-ਪਾਰਟੀ ਰੀਚਾਰਜ ਪਲੇਟਫਾਰਮਾਂ ਰਾਹੀਂ 35 ਰੁਪਏ ਦਾ ਰੀਚਾਰਜ ਕਰਵਾ ਸਕਦੇ ਹਨ। ਰੀਚਾਰਜ ਤੋਂ ਬਾਅਦ ਗਾਹਕਾਂ ਨੂੰ Vi Movies & TV ਐਪ ਖੋਲ੍ਹ ਕੇ ਆਪਣੇ Vi ਮੋਬਾਈਲ ਨੰਬਰ ਨਾਲ ਲੌਗਇਨ ਕਰਨਾ ਹੋਵੇਗਾ। ਇਸ ਤੋਂ ਬਾਅਦ ਮਨੋਰੰਜਨ ਸੇਵਾਵਾਂ ਦਾ ਲਾਭ ਲੈਣ ਲਈ ਆਪਣੀ ਪਸੰਦ ਦੇ ਦੋ OTT ਪਲੇਟਫਾਰਮ ਚੁਣ ਸਕਦੇ ਹਨ। ਜ਼ਿਕਰਯੋਗ ਹੈ ਕਿ 35 ਰੁਪਏ ਵਾਲੇ ਇਸ ਖੇਤਰੀ OTT ਐਡ-ਆਨ ਪੈਕ ਦੀ ਲਾਂਚਿੰਗ ਤੋਂ ਪਹਿਲਾਂ ਪਿਛਲੇ ਮਹੀਨੇ Vi ਨੇ ਭਾਰਤ ਵਿਚ ਸਿਰਫ਼ ਵੌਇਸ ਸੇਵਾਵਾਂ ਵਾਲੇ ਚਾਰ ਪ੍ਰੀਪੇਡ ਰੀਚਾਰਜ ਪਲਾਨ ਵੀ ਪੇਸ਼ ਕੀਤੇ ਸਨ। ਇਨ੍ਹਾਂ ਦੀਆਂ ਕੀਮਤਾਂ 179 ਰੁਪਏ, 189 ਰੁਪਏ, 203 ਰੁਪਏ ਅਤੇ 206 ਰੁਪਏ ਹਨ।
Share this content:



Post Comment