Loading Now

ਸਿੱਖਣ ਸਿਖਾਉਣ ਸਹਾਇਕ ਸਮੱਗਰੀ ਰੌਚਿਕਤਾ,ਸੁਖਾਲਾਪਣ ਅਤੇ ਗਿਆਨ ਸਥਿਰਤਾ ਦਾ ਮੁੱਖ ਸਰੋਤ

ਸਿੱਖਣ ਸਿਖਾਉਣ ਸਹਾਇਕ ਸਮੱਗਰੀ ਰੌਚਿਕਤਾ,ਸੁਖਾਲਾਪਣ ਅਤੇ ਗਿਆਨ ਸਥਿਰਤਾ ਦਾ ਮੁੱਖ ਸਰੋਤ

IMG-20260719-WA0024-751x1024 ਸਿੱਖਣ ਸਿਖਾਉਣ ਸਹਾਇਕ ਸਮੱਗਰੀ ਰੌਚਿਕਤਾ,ਸੁਖਾਲਾਪਣ ਅਤੇ ਗਿਆਨ ਸਥਿਰਤਾ ਦਾ ਮੁੱਖ ਸਰੋਤ

ਬੱਚੇ ਦਾ ਸਿੱਖਣਾ ਅਤੇ ਵੱਧਣਾ ਕੁਦਰਤੀ ਵਰਤਾਰਿਆਂ ਦਾ ਹਿੱਸਾ ਹਨ।ਕੁਦਰਤੀ ਵਰਤਾਰਿਆਂ ਦੇ ਉਚੇਰੇ ਪੱਧਰ ਸਿਰਜਣ ਲਈ ਮਾਪਿਆਂ ਅਤੇ ਅਧਿਆਪਕਾਂ ਦੀ ਸੁੱਘੜਤਾ ਭਰੀ ਸੂਝ, ਬਾਲ ਮਨੋਵਿiਗਆਨ ਅਤੇ ਵਿiਗਆਨਿਕਤਾ ਭਰੇ ਨੱਜਰੀਏ ਦਾ ਹੋਣਾ ਬੱਚਿਆਂ ਦੇ ਸ਼ੁਰੂਆਤੀ ਸਿੱਖਣ ਦੌਰ ਦੀ ਸਡੋਲ ਤੇ ਪਰਪੱਕ ਨੀਂਹ ਵਜੋਂ ਕੰਮ ਕਰਦਾ ਹੈ।ਅੱਗੇ ਜਾ ਕੇ ਇਹ ਮਨੋਵਿਗਆਨ ਅਤੇ ਵਿiਗਆਨਿਕਤਾ ਭਰੀ ਨੀਂਹ ਸਭਿਅਕ ਨਾਗਰਿਕ ਪੈਦਾ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ।ਸਡੋਲ ਤੇ ਪਰਪੱਕ ਨੀਂਹ ਵਾਲਾ ਵਿiਦਆਰਥੀ ਹੀ ਅੱਗੇ ਜਾ ਕੇ ਆਤਮ ਬਲ ਦਾ ਧਾਰਨੀ ਬਣਦਾ ਹੈ ਅਤੇ ਆਪਣੀ ਸੱਭਿਅਕ ਜੀਵਨ-ਸ਼ੈਲੀ ਸਿਰਜਦਾ ਹੈ ਜੋ ਸੱਭਿਅਕ ਸਮਾਜ ਸਿਰਜਣ ਲਈ ਬਹੁਤ ਵੱਡਾ ਹਿੱਸਾ ਬਣਦੀ ਹੈ।ਸਿੱਖਿਆ ਅਤੇ ਸਕੂਲ ਬੱਚੇ ਦੇ ਇਹਨਾਂ ਕੁਦਰਤੀ ਵਰਤਾਰਿਆਂ ਨੂੰ ਘੜਨ ਤੇ ਰਫਤਾਰ ਦੇਣ ਵਿੱਚ ਉੱਚਾ ਸਥਾਨ ਰੱਖਦੇ ਹਨ।

ਪ੍ਰੀ-ਪ੍ਰਾਇਮਰੀ ਜਮਾਤਾਂ ਤੋਂ ਲੈ ਕੇ ਅੱਪਰ-ਪ੍ਰਾਇਮਰੀ ਜਮਾਤਾਂ ਤੱਕ ਅਧਿਆਪਕ ਸਿੱਖਣ ਸਿਖਾਉਣ ਸਮੱਗਰੀ ਰਾਹੀਂ ਵਿiਦਆਰਥੀਆਂ ਦੀਆਂ ਰਚਨਾਤਮਿਕ ਅਤੇ ਸਿਰਜਣਾਤਮਿਕ ਪ੍ਰਵਿਰਤੀਆਂ ਦੇ ਵਿਕਾਸ ਦੀ ਸ਼ੁਰੂਆਤ ਕਰਦੇ ਹਨ।ਸਿੱਖਣ ਸਿਖਾਉਣ ਸਹਾਇਕ ਸਮੱਗਰੀ ਦੀ ਜਦੋਂ ਵਿiਦਆਰਥੀ ਖੁਦ ਵਰਤੋਂ ਕਰਨੀ ਸ਼ੁਰੂ ਕਰਦਾ ਹੈ ਤਾਂ ਵਿiਦਆਰਥੀ ਦੇ ਅੰਦਰ ਮਾਨਸਿਕ ਹੁਲਾਸ ਪਨਪਦਾ ਹੈ ਜੋ ਵਿiਦਆਰਥੀ ਨੂੰ ਸਾਥੀਆਂ,ਅਧਿਆਪਕਾਂ ਅਤੇ ਸਕੂਲ ਪ੍ਰਤੀ ਨਿਵੇਕਲੀ ਮਨੋਵਿਗਆਨਿਕ ਸਮਝ ਤੇ ਸਿੱਖਣ ਸਮੱਰਥਾ ਦੀ ਸ਼ੁਰੂਆਤ ਕਰਦਾ ਹੈ।ਹੌਲੀ ਹੌਲੀ ਇਹ ਸੂਝ ਤੇ ਸਿੱਖਣ-ਸਮੱਰਥਾ ਆਤਮ ਵਿਸ਼ਵਾਸ਼ ਵਿੱਚ ਬਦਲਣੀ ਸ਼ੁਰੂ ਹੁੰਦੀ ਹੈ।ਇਹ ਸੂਝ ਤੇ ਸਿੱਖਣ ਸਮੱਰਥਾ ਹੀ ਸਿੱਖਣ ਪ੍ਰਕਿਰਆ ਦਾ ਮੁੱਖ ਆਧਾਰ ਬਣਦੇ ਹਨ।ਅੱਜ ਵਿiਗਆਨ ਤੇ ਤਕਨਾਲੋਜੀ ਦਾ ਦੌਰ ਸਿਖਰਾਂ ਤੇ ਹੋਣ ਕਾਰਨ ਸਿੱਖਣ-ਸਿਖਾਉਣ ਸਹਾਇਕ ਸਮੱਗਰੀ ਵਿੱਚ ਵੀ ਵਿਗਆਨ ਤੇ ਤਕਨਾਲੋਜੀ ਦੀ ਵਰਤੋਂ ਸਿੱਧੇ ਰੂਪ ਵਿੱਚ ਨਜਰ ਆ ਰਹੀ ਹੈ।ਕਲਾਸ ਰੂਮ ਵਿੱਚ ਜਦੋਂ ਅਧਿਆਪਕ ਆਪਣੇ ਵਿiਦਆਰਥੀਆਂ ਨੂੰ ਸਿੱਖਣ-ਸਿਖਾਉਣ ਸਹਾਇਕ ਸਮੱਗਰੀ ਦੀ ਵਰਤੋਂ ਖੁਦ ਕਰਨ ਦਿੰਦਾ ਹੈ ਤਾਂ ਵਿiਦਆਰਥੀ ਆਪਣੀਆ ਗਿਆਨ ਇੰਦਰੀਆਂ ਰਾਹੀਂ ਛੂਹ ਕੇ,ਸੁੰਘ ਕੇ,ਚੱਟ ਕੇ, ਖੋਲ ਕੇ ਨਿੱਜੀ ਤਜਰਬਿਆਂ ਵਿੱਚੋਂ ਨਿੱਕਲਦਾ ਹੈ ਤਾਂ ਮਨੋਵਿਗਆਨਿਕ ਤੱਥਾਂ ਮੁਤਾਬਿਕ ਜਦੋ ਕੋਈ ਸਿਖਾਂਦਰੂ ਸਿੱਖਣ ਆਪਣੀਆਂ ਗਿਆਨ ਇੰਦਰੀਆਂ ਦੀ ਵਰਤੋਂ ਤਾਂ ਉਹ ਗਿਆਨ ਬਹੁਤ ਹੀ ਰੌਚਿਕ,ਸੁਖਾਲਾ ਅਤੇ ਚਿਰਸਥਾਈ ਹੋ ਜਾਂਦਾ ਹੈ। ਔਖੇ ਤੋਂ ਔਖੇ ਸੰਕਲਪ ਵੀ ਆਸਾਨੀ ਨਾਲ ਸਿੱਖਦੇ ਹਨ।ਅਜਿਹੇ ਢੰਗਾਂ ਨਾਲ ਸਿੱਖਿਆ ਗਿਆਨ ਸਦਾ ਲਈ ਜੀਵਨ-ਸ਼ੈਲੀ ਵਿੱਚ ਸਦਾ ਲਈ ਟਿੱਕ ਜਾਂਦੇ ਹਨ।

ਸਿੱਖਿਆ ਖੇਤਰ ਵਿੱਚ ਵਰਤੀ ਜਾਂਦੀ ਸਿੱਖਣ-ਸਿਖਾਉਣ ਸਹਾਇਕ ਸਮੱਗਰੀ ਜਿਵੇਂ ਪਾਠ ਪੁਸਤਕ, ਬਲੈਕ ਬੋਰਡ, ਚਾਰਟ,ਮਾਡਲ, ਪ੍ਰੋਜੈਕਟਰ,ਟੀ.ਵੀ.,ਫਲੈਸ਼ ਕਾਰਡ,ਰੇਡਿਉ,ਟੇਪ ਰਿਕਾਰਡਰ,ਕੰਪਿਊਟਰ,ਸਮਾਰਟ ਬੋਰਡ,ਵਾਇਟ ਬੋਰਡ, ਮਾਰਕਰ, ਮੈਗਜੀਨ, ਪੀ.ਪੀ.ਟੀ., ਗਲੋਬ, ਨਕਸ਼ਾ, ਚਾਕ, ਰੰਗਦਾਰ ਤਸਵੀਰਾਂ ਆਦਿ ਦੀ ਵਰਤੋਂ ਹਮੇਸ਼ਾਂ ਖੁੱਲ ਕੇ ਕੀਤੀ ਜਾ ਰਹੀ ਹੈ।ਜਿਹੜਾ ਅਧਿਆਪਕ ਜਿੰਨਾਂ ਜਿਆਦਾ ਸਿੱਖਣ-ਸਿਖਾਉਣ ਸਹਾਇਕ ਸਮੱਗਰੀ ਅਤੇ ਢੁੱਕਵੇਂ ਟੂਲਜ ਵਿਦਆਰਥੀਆਂ ਦੇ ਮਾਨਸਿਕ ਪੱਧਰ ਦੇ ਮੱਦੇਨਜਰ ਵਰਤੋਂ ਕਰੇਗਾ ਉਸਦੇ ਵਿiਦਆਰਥੀਆ ਦਾ ਗਿਣਾਤਮਿਕ ਅਤੇ ਗੁਣਾਤਮਿਕ ਪੱਧਰ ਆਮ ਸਕੂਲਾਂ ਦੇ ਵਿiਦਆਥੀਆਂ ਨਾਲੋਂ ਨਿਵੇਕਲਾ ਹੋਵੇਗਾ।ਸਿੱਖਣ ਸਿਖਾਉਣ ਸਹਾਇਕ ਸਮੱਗਰੀ ਵਿੱਚ ਕਈ ਵਾਰ ਵਿiਦਆਰਥੀ ਸੁਣ ਕੇ ਸਿੱਖਦੇ ਹਨ,ਕਈ ਵਾਰ ਦੇਖ ਕੇ ਸਿੱਖਦੇ ਹਨ,ਕਈ ਵਾਰ ਸੁਣਕੇ ਦੇਖਕੇ ਸਿੱਖਦੇ ਹਨ ਪਰ ਤਿੰਨਾਂ ਵਿਧਾਵਾਂ ਦਾ ਪ੍ਰਭਾਵ ਸਿੱਖਣ ਪ੍ਰਕਿਰਆ ਨੂੰ ਰੌਚਿਕ,ਸੁਖਾਲਾ ਅਤੇ ਗਿਆਨ ਨੂੰ ਸਥਿਰਤਾ ਬਖਸ਼ਦਾ ਹੈ।ਆਉ ਹੁਣ ਕੁੱਝ ਸਿੱਖਣ ਸਿਖਾਉਣ ਸਹਾਇਕ ਸਮਗਰੀ ਦੇ ਅਮਿੱਟ ਪ੍ਰਭਾਵਾਂ ਦੀ ਗੱਲ ਕਰੀਏ।

1.ਵਿiਦਆਰਥੀਆਂ ਅੰਦਰ ਖੁਦ ਕਰਨ ਦੀ ਜਿiਗਆਸਾ ਸਿਖਰ ਤੇ ਹੁੰਦੀ ਹੈ ਜਦੋਂ ਵਿiਦਆਰਥੀ ਸਹਾਇਕ ਸਮੱਗਰੀ ਖੁਦ ਵਰਤੋਂ ਕਰਦਾ ਹੈ ਤਾਂ ਉਸ ਦੀ ਖੁਦ ਕਰਕੇ ਸਿੱਖਣ ਦੀ ਜਿiਗਆਸਾ ਤ੍ਰਿਪਤ ਹੁੰਦੀ ਹੈ ਜੋ ਵਿਿਦਆਰਥੀ ਅੰਦਰ ਬਹੁਤ ਮਾਨਸਿਕ ਬਲ ਪੈਦਾ ਕਰਦਾ ਹੈ।

2. ਸਿੱਖਣ ਸਿਖਾਉਣ ਸਹਾਇਕ ਸਮਗਰੀ ਦੀ ਵਰਤੋਂ ਉਪਰੰਤ ਵਿiਦਆਰਥੀਆਂ ਅੰਦਰ ਗਿਆਨ ਤੇ ਸਕੰਲ਼ਪਾਂ ਦਾ ਸਹੀ ਅਕਸ ਸਦੀਵੀ ਹੋ ਜਾਂਦਾ ਹੈ।

3. ਸਿੱਖਣ ਸਿਖਾਉਣ ਸਹਾਇਕ ਸਮਗਰੀ ਦੀ ਲਗਾਤਾਰ ਵਰਤੋਂ ਕਰਦੇ ਰਹਿਣ ਨਾਲ ਜਿੱਥੇ ਵਿiਦਆਰਥੀਆ ਦੇ ਗਿਆਨ ਭੰਡਾਰ ਵਿੱਚ ਵਾਧਾ ਹੁੰਦਾ ਹੈ ਉੱਥੇ ਸਭਦ ਭੰਡਾਰ ਵਿੱਚ ਵੀ ਆਥਾਹ ਵਾਧਾ ਹੁੰਦਾ ਹੈ।

4.ਪੜਨ ਪ੍ਰਕਿiਰਆ ਦੀਆਂ ਵਿਧਾਵਾਂ ਅਧੀਨ ਵਿiਦਆਰਥੀ ਅਕਸਰ ਪੜ੍ਹੇ ਗਏ ਸਿਲੇਬਸ ਦਾ ਬੁਹਤਾ ਹਿੱਸਾ ਭੁੱਲ ਜਾਂਦੇ ਹਨ ਪਰ ਸਹਾਇਕ ਸਮੱਗਰੀ ਭੁੱਲਣ ਪ੍ਰਤੀਸ਼ਤ ਦਰ ਨੂੰ ਬਹੁਤ ਘਟਾ ਕੇ ਗਿਆਨ ਨੂੰ ਪਕੇਰਾ ਕਰਨ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੀ ਹੈ।

5. ਸਿੱਖਣ ਸਿਖਾਉਣ ਸਹਾਇਕ ਸਮਗਰੀ ਦੀ ਵਰਤੋਂ ਨਾਲ ਪੜਾਏ ਗਏ ਵਿiਸ਼ਆਂ ਨੂੰ ਹੁਸ਼ਿਆਰ ਵਿਿਦਆਰਥੀ.ਔਸਤ ਵਿਿਦਆਰਥੀ, ਮੰਦ ਬੁੱਧੀ ਵਿiਦਆਰਥੀ ਭਾਵ ਹਰ ਬੁੱਧੀ ਅਵਸਥਾ ਵਾਲੇ ਵਿiਦਆਰਥੀ ਗਿਆਨ ਤੇ ਆਪਣੀ ਪਕੜ ਬਣਾ ਲ਼ੂਂਦੇ ਹਨ।

6. ਸਿੱਖਣ ਸਿਖਾਉਣ ਸਹਾਇਕ ਸਮਗਰੀ ਦੀ ਵਰਤੋਂ ਸਮੇਂ ਜਮਾਤ ਵਿੱਚ ਵਿiਦਆਰਥੀਆਂ ਦੀ ਭਾਗੀਦਾਰੀ ਸਿੱਧੇ ਰੂਪ ਵਿੱਚ ਬਹੁਤ ਵੱਧ ਜਾਂਦੀ ਹੈ ਜੋ ਵਿiਦਆਰਥੀਆਂ ਵਿੱਚ ਹੌਸਲਾ ਅਤੇ ਜੁੰਮੇਵਾਰੀ ਨੂੰ ਵਧਾਉਂਦੀ ਹੇ|

7. ਸਿੱਖਣ ਸਿਖਾਉਣ ਸਹਾਇਕ ਸਮਗਰੀ ਪਚੀਦਾ ਤੋਂ ਪਚੀਦਾ ਸਕੰਲਪਾਂ ਨੂੰ ਸਪਸ਼ਟ ਅਤੇ ਆਸਾਨ ਲਹਿਜੇ ਵਿੱਚ ਪੇਸ਼ ਕਰਕੇ ਵਿਿਦਆਰਥੀਆਂ ਦੇ ਗਿਆਨ ਦਾ ਹਿੱਸਾ ਬਣਾਉਂਦੀ ਹੈ।

8. ਸਿੱਖਣ ਸਿਖਾਉਣ ਸਹਾਇਕ ਸਮਗਰੀ ਦੀ ਵਰਤੋਂ ਸਮੇਂ ਅਧਿਆਪਕ ਤੇ ਵਿiਦਆਰਥੀ ਰੁੱਝੇ ਹੋਣ ਕਾਰਨ ਅਨੁਸ਼ਾਸ਼ਨ ਆਪ-ਮੁਹਾਰੇ ਸਿਖਰ ਛੋਹ ਜਾਂਦਾ ਹੈ।

9. ਸਿੱਖਣ ਸਿਖਾਉਣ ਸਹਾਇਕ ਸਮਗਰੀ ਦੀ ਵਰਤੋਂ ਉਪਰੰਤ ਜਦੋਂ ਹਰ ਤਰਾਂ ਦੇ ਵਿiਦਆਰਥੀ ਦਾ ਪੜ੍ਹਨ ਪੱਧਰ ਤੇ ਮਾਨਸਿਕ ਪੱਧਰ ਸਿਖਰ ਵੱਲ ਵੱਧਦਾ ਹੈ ਤਾਂ ਮਾਪਿਆ ਅਤੇ ਸਮਾਜ ਵਿੱਚ ਅਧਿਆਪਕ ਦਾ ਸਤਿਕਾਰ ਅਤੇ ਨੇੜਤਾ ਵੱਧਦੀ ਹੈ।

10. ਸਿੱਖਣ ਸਿਖਾਉਣ ਸਹਾਇਕ ਸਮਗਰੀ ਦੀ ਵਰਤੋਂ ਅਧਿਆਪਕ ਤੇ ਵਿiਦਆਰਥੀਆਂ ਦੇ ਸਮੇਂ ਅਤੇ ਊਰਜਾ ਦੀ ਵਰਤੋਂ ਕਰਦੀ ਹੈ।

11. ਸਿੱਖਣ ਸਿਖਾਉਣ ਸਹਾਇਕ ਸਮਗਰੀ ਦੀ ਵਰਤੋਂ ਅਧਿਆਪਕ ਵਿiਦਆਰਥੀ ਸਬੰਧਾਂ ਵਿੱਚ ਨੇੜਤਾ ਪੈਦਾ ਕਰਦੀ ਹੈ।

12. ਸਿੱਖਣ ਸਿਖਾਉਣ ਸਹਾਇਕ ਸਮਗਰੀ ਦੀ ਵਿiਦਆਰਥੀਆ ਅੰਦਰ ਸਵੈ-ਪੜ੍ਹਨ ਪ੍ਰਕਿiਰਆ ਨੂੰ ਉਭਾਰ ਦਿੰਦੀ ਹੈ।

 

ਬਲਦੇਵ ਰਾਮ

ਸੈਂਟਰ ਹੈਡ ਟੀਚਰ

ਸਰਕਾਰੀ ਪ੍ਰਾਇਮਰੀ ਸਕੂਲ

ਖੋਸਾ ਰਣਧੀਰ (ਮੋਗਾ)

ਮੋਬਾਈਲ ਨੰ: 88472-49278

Share this content:

Previous post

ਆ ਗਈਆਂ ਜੀ! ਆ ਗਈਆਂ; 8ਵੀਂਆਂ ‘ਨਿਊਜ਼ੀਲੈਂਡ ਸਿੱਖ ਖੇਡਾਂ’ 28 ਅਤੇ 29 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋਣਗੀਆਂ

Next post

ਆਪਣੇ ਸਮਕਾਲੀ ਵਿਦਿਆਰਥੀ ਆਗੂ ਪਿਰਥੀ ਪਾਲ ਸਿੰਘ ਰੰਧਾਵਾ ਨੂੰ 47ਵੀਂ ਬਰਸੀ ਦੇ ਮੌਕੇ ਤੇ ਮੁੜ ਯਾਦ ਕਰਦਿਆਂ……. ਲਹਿੰਬਰ ਸਿੰਘ ਤੱਗੜ

Post Comment