ਆ ਗਈਆਂ ਜੀ! ਆ ਗਈਆਂ; 8ਵੀਂਆਂ ‘ਨਿਊਜ਼ੀਲੈਂਡ ਸਿੱਖ ਖੇਡਾਂ’ 28 ਅਤੇ 29 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋਣਗੀਆਂ
-ਸਪਾਂਸਰਜ਼ ਦੇ ਸਨਮਾਨ ਵਿਚ ਹੋਏ ਸਮਾਗਮ ਵਿਚ ਕੀਤਾ ਗਿਆ ਐਲਾਨ
ਔਕਲੈਂਡ, 18 ਜੁਲਾਈ 2026 (ਹਰਜਿੰਦਰ ਸਿੰਘ ਬਸਿਆਲਾ) – ਸਾਲ 2026 ਦੇ ਲਈ ‘ਨਿਊਜ਼ੀਲੈਂਡ ਸਿੱਖ ਖੇਡਾਂ’ ਦੀਆਂ ਤਰੀਕਾਂ ਦਾ ਐਲਾਨ ਅੱਜ ਕਨਵੈਨਸ਼ਨ ਹਾਲ, ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਕਰ ਦਿੱਤਾ ਗਿਆ। ਅੱਜ ਸਾਰੇ ਸਪਾਂਸਰਜ਼ ਅਤੇ ਹੋਰ ਸਹਿਯੋਗੀਆਂ ਦੇ ਇਕ ਵੱਡੇ ਇਕੱਠ ਦੇ ਵਿਚ ਜਿੱਥੇ ਹੁਣ ਤੱਕ ਦੀਆਂ 07 ਸਾਲਾਂ ਦੀਆਂ ਹੋਈਆਂ ਅਤਿ ਮਹੱਤਵਪੂਰਨ ਗਤੀਵਿਧੀਆਂ ਦੇ ਉਤੇ ਝਾਤ ਪਵਾਈ ਗਈ, ਉਥੇ ਸਾਲ 2026 ਦੇ ਵਿਚ ਹੋਣ ਵਾਲੀਆਂ 8ਵੀਂਆਂ ਨਿਊਜ਼ੀਲੈਂਡ ਸਿੱਖ ਖੇਡਾਂ 28 ਅਤੇ 29 ਨਵੰਬਰ (ਦਿਨ ਸ਼ਨੀਵਾਰ ਅਤੇ ਐਤਵਾਰ) ਨੂੰ ਕਰਾਉਣ ਦਾ ਐਲਾਨ ਕਰ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਖੇਡ ਕਮੇਟੀ ਦੇ ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ ਨੇ ਆਏ ਸਾਰੇ ਪਤਵੰਤਿਆ ਨੂੰ ਜੀ ਆਇਆਂ ਆਖਿਆ ਅਤੇ ਦਿੱਤੇ ਜਾ ਰਹੇ ਨਿਰੰਤਰ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਖੇਡ ਕਮੇਟੀ ਦੇ ਬਾਕੀ ਅਹੁਦੇਦਾਰ ਵੀ ਹਾਜ਼ਿਰ ਸਨ ਅਤੇ ਸੰਬੋਧਨ ਕੀਤਾ। ਸ. ਪਿ੍ਰਥੀਪਾਲ ਸਿੰਘ ਬਸਰਾ, ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਬੁਲਾਰੇ, ਸ.ਜਰਨੈਲ ਸਿੰਘ ਰਾਹੋਂ, ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਤੋਂ ਬੁਲਾਰੇ ਅਤੇ ਖੋ-ਖੋ ਟੀਮ ਤੋਂ ਅਮਨਦੀਪ ਕੌਰ ਅਤੇ ਕਚਲਰਲ ਪ੍ਰੋਗਰਾਮ ਸਬੰਧੀ ਗੁਰਪ੍ਰੀਤ ਕੌਰ ਹੋਰਾਂ ਨੇ ਵੀ ਆਪਣੇ-ਵਿਚਾਰ ਰੱਖੇ। ਸ. ਤਾਰਾ ਸਿੰਘ ਬੈਂਸ ਅਤੇ ਸ. ਨਵ ਪੱਡਾ ਹੋਰਾਂ ਨੇ ਸਟੇਜ ਸੰਭਾਲੀ। ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਸਪਾਂਸਰਜ਼ ਦਾ ਸਨਮਾਨ ਕਰਨ ਵੇਲੇ ਸਟੇਜ ਸੰਚਾਲਨ ਕਰਦਿਆਂ ਵਾਰੋ-ਵਾਰੀ ਸਾਰੇ ਸਪਾਂਸਰਜ਼, ਪਲੈਟੀਨਮ, ਡਾਇਮੰਡ, ਗੋਲਡ, ਸਿਲਵਰ ਅਤੇ ਵਲੰਟੀਅਰਜ਼ ਦਾ ਨੂੰ ਸਟੇਜ ਉਤੇ ਬੁਲਾਇਆ। ਸਾਰੇ ਸਪਾਂਸਰਾਂ ਨੂੰ ਪ੍ਰਸ਼ੰਸਾ ਟਰਾਫੀਆਂ (Sponsor 1ppreciation “rophies) ਦੇ ਕੇ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਇਨ੍ਹਾਂ ਸਪਾਂਸਰਦਜ਼ ਦੀ ਸਹਾਇਤਾ ਦੇ ਨਾਲ ਹੀ ਇਹ ਵੱਡਾ ਕਾਰਜ ਅੱਜ ਰਾਸ਼ਟਰੀ ਖੇਡ ਮੇਲੇ ਦੇ ਵਿਚ ਵਿਕਸਤ ਹੋ ਰਿਹਾ ਹੈ। ਮਾਲਵਾ ਕਲੱਬ ਤੋਂ ਸ. ਜਗਦੀਪ ਸਿੰਘ ਵੜੈਚ, ਬੇਅ ਆਫ ਪਲੈਂਟੀ ਤੋਂ ਸ. ਚਰਨਜੀਤ ਸਿੰਘ ਦੁੱਲਾ, ਨੈਸ਼ਨਲ ਪਾਰਟੀ ਤੋਂ ਐਮਾ, ਰੀਮਾ ਨਾਖਲੇ, ਲੇਬਰ ਪਾਰਟੀ ਤੋਂ ਸ. ਖੜਗ ਸਿੰਘ, ਸ੍ਰੀ ਪਰਮਜੀਤ ਮਾਹਿਮੀ ਸਮੇਤ ਬਹੁਤ ਸਾਰੇ ਹੋਰ ਪਤਵੰਤਿਆਂ ਨੇ ਆ ਰਹੀਆਂ ਸਿੱਖ ਖੇਡਾਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
ਨਿਊਜ਼ੀਲੈਂਡ ਸਿੱਖ ਗੇਮਜ਼ ਦਾ ਸੰਖੇਪ ਇਤਿਹਾਸ
ਨਿਊਜ਼ੀਲੈਂਡ ਸਿੱਖ ਗੇਮਜ਼ ਦੀ ਸਥਾਪਨਾ ਸਾਲ 2019 ਵਿੱਚ ਕੀਤੀ ਗਈ ਸੀ. ਪ੍ਰਬੰਧਕਾਂ ਨੂੰ ਇਹ ਖੇਡਾਂ ਸ਼ੁਰੂ ਕਰਨ ਦੀ ਪ੍ਰੇਰਣਾ ਗੁਆਂਢੀ ਦੇਸ਼ ਆਸਟਰੇਲੀਆ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸਫਲਤਾਪੂਰਵਕ ਚੱਲ ਰਹੀਆਂ ‘ਆਸਟਰੇਲੀਆਈ ਸਿੱਖ ਗੇਮਜ਼’ ਤੋਂ ਮਿਲੀ ਸੀ।
ਮੁੱਖ ਉਦੇਸ਼: ਇਸ ਖੇਡ ਮੇਲੇ ਦਾ ਮੁੱਖ ਮਨੋਰਥ ਨਿਊਜ਼ੀਲੈਂਡ ਵਿੱਚ ਵਸਦੇ ਪ੍ਰਵਾਸੀ ਭਾਰਤੀ ਭਾਈਚਾਰੇ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਲਈ ਇੱਕ ਮਜ਼ਬੂਤ ਪਲੇਟਫਾਰਮ ਪ੍ਰਦਾਨ ਕਰਨਾ ਹੈ.
ਖੇਡਾਂ ਅਤੇ ਸੱਭਿਆਚਾਰ: ਆਪਣੇ ਪਹਿਲੇ ਐਡੀਸ਼ਨ ਤੋਂ ਲੈ ਕੇ ਹੁਣ ਤੱਕ ਇਹ ਗੇਮਜ਼ ਬਹੁਤ ਵੱਡੇ ਪੱਧਰ ’ਤੇ ਵਿਕਸਿਤ ਹੋ ਚੁੱਕੀਆਂ ਹਨ. ਇਸ ਵਿੱਚ ਰਵਾਇਤੀ ਪੰਜਾਬੀ ਖੇਡਾਂ ਜਿਵੇਂ ਕਿ ਕਬੱਡੀ, ਗਤਕਾ (ਸਿੱਖ ਜੰਗੀ ਕਲਾ) ਅਤੇ ਦਸਤਾਰਬੰਦੀ ਦੇ ਮੁਕਾਬਲਿਆਂ ਦੇ ਨਾਲ-ਨਾਲ ਹਾਕੀ, ਕ੍ਰਿਕਟ, ਫੁੱਟਬਾਲ, ਵਾਲੀਬਾਲ ਅਤੇ ਐਥਲੈਟਿਕਸ ਵਰਗੀਆਂ ਕਈ ਹੋਰ ਖੇਡਾਂ ਸ਼ਾਮਲ ਹੁੰਦੀਆਂ ਹਨ. ਇਸ ਤੋਂ ਇਲਾਵਾ ਭੰਗੜਾ ਅਤੇ ਗਿੱਧਾ ਵਰਗੇ ਸੱਭਿਆਚਾਰਕ ਰੰਗ ਵੀ ਇਸ ਦਾ ਅਹਿਮ ਹਿੱਸਾ ਹਨ.
ਵੱਧਦੀ ਲੋਕਪ੍ਰਿਯਤਾ: ਅੱਜ ਇਹ ਖੇਡਾਂ ਨਿਊਜ਼ੀਲੈਂਡ ਦੇ ਖੇਡ ਕੈਲੰਡਰ ਦਾ ਇੱਕ ਅਹਿਮ ਹਿੱਸਾ ਬਣ ਚੁੱਕੀਆਂ ਹਨ, ਜਿੱਥੇ ਦੇਸ਼-ਵਿਦੇਸ਼ (ਖਾਸ ਕਰਕੇ ਆਸਟਰੇਲੀਆ) ਤੋਂ ਸੈਂਕੜੇ ਖਿਡਾਰੀ ਹਿੱਸਾ ਲੈਣ ਪਹੁੰਚਦੇ ਹਨ. ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਸਮੇਤ ਕਈ ਪ੍ਰਮੁੱਖ ਰਾਜਨੀਤਿਕ ਸ਼ਖਸੀਅਤਾਂ ਵੀ ਇਹਨਾਂ ਖੇਡਾਂ ਵਿੱਚ ਸ਼ਿਰਕਤ ਕਰਕੇ ਭਾਈਚਾਰੇ ਦੀ ਹੌਸਲਾ ਅਫਜ਼ਾਈ ਕਰ ਚੁੱਕੀਆਂ ਹਨ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਇਨ੍ਹਾਂ ਖੇਡਾਂ ਦਰਮਿਆਨ ਕਬੱਡੀ ਮੈਚਾਂ ਦੀ ਦੇਖ-ਰੇਖ ਕੀਤੀ ਜਾਂਦੀ ਹੈ।
Share this content:



Post Comment