Loading Now

ਆਪਣੇ ਸਮਕਾਲੀ ਵਿਦਿਆਰਥੀ ਆਗੂ ਪਿਰਥੀ ਪਾਲ ਸਿੰਘ ਰੰਧਾਵਾ ਨੂੰ 47ਵੀਂ ਬਰਸੀ ਦੇ ਮੌਕੇ ਤੇ ਮੁੜ ਯਾਦ ਕਰਦਿਆਂ……. ਲਹਿੰਬਰ ਸਿੰਘ ਤੱਗੜ

ਆਪਣੇ ਸਮਕਾਲੀ ਵਿਦਿਆਰਥੀ ਆਗੂ ਪਿਰਥੀ ਪਾਲ ਸਿੰਘ ਰੰਧਾਵਾ ਨੂੰ 47ਵੀਂ ਬਰਸੀ ਦੇ ਮੌਕੇ ਤੇ ਮੁੜ ਯਾਦ ਕਰਦਿਆਂ……. ਲਹਿੰਬਰ ਸਿੰਘ ਤੱਗੜ

IMG-20260719-WA00231 ਆਪਣੇ ਸਮਕਾਲੀ ਵਿਦਿਆਰਥੀ ਆਗੂ ਪਿਰਥੀ ਪਾਲ ਸਿੰਘ ਰੰਧਾਵਾ ਨੂੰ 47ਵੀਂ ਬਰਸੀ ਦੇ ਮੌਕੇ ਤੇ ਮੁੜ ਯਾਦ ਕਰਦਿਆਂ....... ਲਹਿੰਬਰ ਸਿੰਘ ਤੱਗੜ

ਆਪਣੇ ਸਮਕਾਲੀ ਵਿਦਿਆਰਥੀ ਆਗੂ ਪਿਰਥੀ ਪਾਲ ਸਿੰਘ ਰੰਧਾਵਾ ਨੂੰ 47ਵੀਂ ਬਰਸੀ ਦੇ ਮੌਕੇ ਤੇ ਮੁੜ ਯਾਦ ਕਰਦਿਆਂ…………
———————- ਲਹਿੰਬਰ ਸਿੰਘ ਤੱਗੜ —————–
ਅੱਜ ਤੋਂ ਪੂਰੇ 47 ਸਾਲ ਪਹਿਲਾਂ 18-19 ਜੁਲਾਈ 1979 ਦੀ ਕਾਲੀ ਬੋਲੀ ਮਨਹੂਸ ਰਾਤ ਦੇ ਹਨੇਰੇ ਵਿਚ ਪੰਜਾਬ ਦੇ ਪ੍ਰਸਿੱਧ ਵਿਦਿਆਰਥੀ ਆਗੂ ਅਤੇ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦੇ 1970ਵਿਆਂ ਵਿਚ ਲੰਬਾ ਸਮਾਂ ਜਨਰਲ ਸਕੱਤਰ ਰਹੇ ਪਿਰਥੀਪਾਲ ਸਿੰਘ ਰੰਧਾਵਾ ਦਾ ਸਮਾਜ ਵਿਰੋਧੀ ਅਨਸਰਾਂ ਵੱਲੋਂ ਅਗਵਾ ਕਰ ਕੇ ਵਹਿਸ਼ੀਆਨਾ ਢੰਗ ਨਾਲ ਕਤਲ ਕਰ ਦਿਤਾ ਗਿਆ ਸੀ। ਪੰਜਾਬ ਦੀ ਜਮਹੂਰੀ ਵਿਦਿਆਰਥੀ ਲਹਿਰ ਦੌਰਾਨ ਪਿਰਥੀਪਾਲ ਸਿੰਘ ਰੰਧਾਵਾ ਮੇਰੇ ਸਮਕਾਲੀ ਸਨ।20ਵੀਂ ਸਦੀ ਦੇ ਸੱਤਵੇਂ ਦਹਾਕੇ ਦੌਰਾਨ ਮੈਂ ਪੰਜਾਬ ਐਸ ਐਫ਼ ਆਈ ਦਾ ਸੂਬਾ ਸਕੱਤਰ ਸਾਂ ਅਤੇ ਪਿਰਥੀਪਾਲ ਸਿੰਘ ਰੰਧਾਵਾ ਪੰਜਾਬ ਸਟੂਡੈਂਟਸ ਯੂਨੀਅਨ ਦਾ ।

IMG-20260719-WA0021 ਆਪਣੇ ਸਮਕਾਲੀ ਵਿਦਿਆਰਥੀ ਆਗੂ ਪਿਰਥੀ ਪਾਲ ਸਿੰਘ ਰੰਧਾਵਾ ਨੂੰ 47ਵੀਂ ਬਰਸੀ ਦੇ ਮੌਕੇ ਤੇ ਮੁੜ ਯਾਦ ਕਰਦਿਆਂ....... ਲਹਿੰਬਰ ਸਿੰਘ ਤੱਗੜ

ਇਸ ਸਾਰੇ ਸਮੇਂ ਦੌਰਾਨ ਅਸੀਂ ਆਪੋ ਆਪਣੀਆਂ ਜਥੇਬੰਦੀਆਂ ਵੱਲੋਂ ਵਿਦਿਆਰਥੀਆਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਵਾਸਤੇ ਸੰਘਰਸ਼ਸ਼ੀਲ ਰਹੇ । ਇਹੀ ਸਾਡੀ ਵੱਡੀ ਸਾਂਝ ਸੀ। ਦੇਸ਼ ਭਰ ਵਿੱਚ ਲੋਕ ਜਮਹੂਰੀ ਇਨਕਲਾਬ ਲਈ ਸੰਘਰਸ਼ ਕਰਨਾ, ਇਹ ਵੀ ਮੇਰੀ ਅਤੇ ਰੰਧਾਵੇ ਦੀ ਵੱਡੀ ਸਾਂਝ ਸੀ।ਪਰ ਇਨ੍ਹਾਂ ਮਸਲਿਆਂ ਬਾਰੇ ਸੰਘਰਸ਼ਾਂ ਵਾਸਤੇ ਢੰਗਾਂ, ਤਰੀਕਿਆਂ, ਨੀਤੀਆਂ, ਦਾਅ ਪੇਚਾਂ ਆਦਿ ਬਾਰੇ ਵੱਡੇ ਮੱਤਭੇਦ ਸਨ।ਕਈ ਵਾਰ ਮਿਲ਼ਣ ਅਤੇ ਇਕੋ ਸਟੇਜ ਤੋਂ ਬੋਲਣ ਦੇ ਮੌਕੇ ਵੀ ਬਣਦੇ ਰਹੇ। ਅਸੀਂ ਇੱਕ ਦੂਸਰੇ ਵਿਰੁੱਧ ਬੋਲਦੇ ਅਤੇ ਲਿਖਦੇ ਵੀ ਰਹੇ।ਕਈ ਵਾਰ ਵੱਧ ਘੱਟ ਗੱਲ ਬਾਤ ਵੀ ਹੋ ਜਾਂਦੀ। ਅਸੀਂ ਸਾਂਝੇ ਸ਼ੰਘਰਸ਼ਾਂ ਦੇ ਦੇ ਹੱਕ ਵਿੱਚ ਸਾਂ ਪਰ ਪਿਰਥੀਪਾਲ ਦੀ ਅਗਵਾਈ ਵਾਲੀ ਜਥੇਬੰਦੀ ਕਦੇ ਸਾਂਝੇ ਸ਼ੰਘਰਸ਼ਾਂ ਲਈ ਰਾਜ਼ੀ ਨਹੀਂ ਸੀ ਹੁੰਦੀ।ਪਰ ਵੱਡੇ ਉਦੇਸ਼ਾਂ ਦੀ ਸਾਂਝ ਕਰਕੇ ਇਕ ਦੂਸਰੇ ਪ੍ਰਤੀ ਸਤਿਕਾਰ ਅਤੇ ਪਿਆਰ ਵੀ ਸੀ।ਇਹੋ ਕਾਰਨ ਸੀ ਕਿ ਜਿਸ ਦਿਨ ਇਸ ਨਿਧੱੜਕ ਯੋਧੇ ਦੀ ਵਹਿਸ਼ੀਆਨਾ ਹੱਤਿਆ ਦੀ ਸੂਚਨਾ ਮਿਲੀ ਉਸੇ ਦਿਨ ਮੈਂ ਪ੍ਰੈਸ ਸਟੇਟਮੈਂਟ ਰਾਹੀਂ ਐਸ ਐਫ਼ ਆਈ ਵਲੋਂ ਇਸ ਦੀ ਘੋਰ ਨਿੰਦਾ ਕੀਤੀ ਅਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਚੌਥੇ ਪੰਜਵੇਂ ਦਿਨ ਮੈਂ ਅਤੇ ਮੇਰੀ ਜੀਵਨ ਸਾਥੀ ਗੁਰਪਰਮਜੀਤ ਕੌਰ ਅਫ਼ਸੋਸ ਕਰਨ ਲਈ ਲੁਧਿਆਣਾ ਰੰਧਾਵਾ ਜੀ ਦੇ ਸਹੁਰਾ ਪਰਿਵਾਰ ਦੇ ਘਰ ਗਏ। ਉਨ੍ਹਾਂ ਦੀ ਪਤਨੀ ਕੁਲਦੀਪ ਕੌਰ, ਸਹੁਰਾ ਸਾਹਿਬ ਅਤੇ ਮਾਤਾ ਜੀ ਨਾਲ ਦੁੱਖ ਸਾਂਝਾ ਕੀਤਾ। ਅਤੇ ਸਭ ਤੋਂ ਵੱਧ ਉਨ੍ਹਾਂ ਦੀ ਸਾਲ ਡੇਢ ਸਾਲ ਦੀ ਮਾਸੂਮ ਬੇਟੀ ਪਿਕੂ ਨੂੰ ਵੀ ਪਹਿਲੀ ਵਾਰ ਵੇਖਿਆ, ਮਿਲੇ ਅਤੇ ਪਿਆਰ ਕੀਤਾ। ਬਾਅਦ ਵਿੱਚ ਕਦੇ ਵੀ ਬੇਟੀ ਪਿਕੂ ਨੂੰ ਮਿਲਣ ਜਾਂ ਵੇਖਣ ਦਾ ਸਮਾਂ ਨਹੀਂ ਬਣਿਆਂ। ਅੱਜ ਕਲ ਤਾਂ ਪਿਕੂ 47-48 ਸਾਲ ਦੀ ਜ਼ਿਮੇਵਾਰ ਔਰਤ ਬਣ ਚੁੱਕੀ ਹੋਵੇਗੀ। ਜਿਥੇ ਵੀ ਹੋਵੇ ਸਦਾ ਖੁਸ਼ ਰਹੇ !

IMG-20260719-WA0020 ਆਪਣੇ ਸਮਕਾਲੀ ਵਿਦਿਆਰਥੀ ਆਗੂ ਪਿਰਥੀ ਪਾਲ ਸਿੰਘ ਰੰਧਾਵਾ ਨੂੰ 47ਵੀਂ ਬਰਸੀ ਦੇ ਮੌਕੇ ਤੇ ਮੁੜ ਯਾਦ ਕਰਦਿਆਂ....... ਲਹਿੰਬਰ ਸਿੰਘ ਤੱਗੜ
ਮੇਰੀ ਜੀਵਨ ਸਾਥੀ ਗੁਰਪਰਮਜੀਤ ਕੌਰ ਐਸ ਐਫ਼ ਆਈ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਪਿਰਥੀਪਾਲ ਰੰਧਾਵਾ ਦੇ ਸੰਪਰਕ ਵਿਚ ਸੀ। ਪਿਰਥੀਪਾਲ ਵਲੋਂ 1973 ਵਿਚ ਗੁਰਪਰਮਜੀਤ ਨੂੰ ਲਿਖੀਆਂ ਦੋ ਚਿੱਠੀਆਂ ਅੱਜ ਵੀ ਸਾਡੇ ਕੋਲ ਸਾਂਭੀਆਂ ਪਈਆਂ ਹਨ ਜਿਨ੍ਹਾਂ ਵਿਚ ਉਸਨੇ “ਮੇਰੀ ਪਿਆਰੀ ਭੈਣ ਗੁਰਪਰਮਜੀਤ!” ਲਿਖ ਕੇ ਆਰੰਭ ਅਤੇ “ਤੁਹਾਡਾ ਵੀਰ ਪਿਰਥੀ ਪਾਲ ਸਿੰਘ ਰੰਧਾਵਾ ” ਲਿਖ ਕੇ ਅੰਤ ਕੀਤਾ ਹੈ। ਜਿਸ ਦਿਨ ਪਿਰਥੀ ਪਾਲ ਰੰਧਾਵਾ ਨੂੰ ਅਗਵਾ ਕਰਨ ਦੀ ਖ਼ਬਰ ਆਈ ਗੁਰਪਰਮਜੀਤ ਸਾਰੀ ਰਾਤ ਸੁੱਤੀ ਨਹੀਂ ਸੀ ਅਤੇ ਆਪਣੇ ਵਿਚਾਰਾਂ ਅਨੁਸਾਰ ਪਿਰਥੀ ਪਾਲ ਦੀ ਸਲਾਮਤੀ ਲਈ ਪਾਠ , ਅਰਦਾਸਾਂ , ਅਰਜ਼ੋਈਆਂ ਕਰਦੀ ਰਹੀ ਸੀ। ਰੰਧਾਵਾ ਦੇ ਘਿਨਾਉਣੇ ਅਤੇ ਵਹਿਸ਼ੀਆਨਾ ਕਤਲ ਤੋਂ ਕੁਝ ਦਿਨ ਬਾਅਦ ਦਸੂਹਾ ਵਿਖੇ ਵਿਸ਼ਾਲ ਸ਼ਰਧਾਂਜਲੀ ਸਮਾਗਮ ਵਿੱਚ ਮੈਂ ਆਪਣੇ ਸਾਥੀਆਂ ਸਮੇਤ ਗਿਆ ਸਾਂ ਅਤੇ ਐਸ ਐਫ਼ ਆਈ ਵਲੋਂ ਸਟੇਜ ਤੋਂ ਬੋਲ ਕੇ ਸ਼ਰਧਾਂਜਲੀ ਅਰਪਣ ਕੀਤੀ ਸੀ।

IMG-20260719-WA0022 ਆਪਣੇ ਸਮਕਾਲੀ ਵਿਦਿਆਰਥੀ ਆਗੂ ਪਿਰਥੀ ਪਾਲ ਸਿੰਘ ਰੰਧਾਵਾ ਨੂੰ 47ਵੀਂ ਬਰਸੀ ਦੇ ਮੌਕੇ ਤੇ ਮੁੜ ਯਾਦ ਕਰਦਿਆਂ....... ਲਹਿੰਬਰ ਸਿੰਘ ਤੱਗੜ

ਪੀ ਐਸ ਯੂ ਦੇ ਰੰਧਾਵਾ ਦੇ ਕਤਲ ਤੋਂ ਦਸ ਕੁ ਦਿਨ ਪਹਿਲਾਂ ਹੀ ਬਣੇ ਜਨਰਲ ਸਕੱਤਰ ਮਾਲਵਿੰਦਰ ਸਿੰਘ ਮਾਲੀ ਸ਼ਾਇਦ ਸਟੇਜ ਚਲਾ ਰਹੇ ਸਨ। ਅੱਜ ਮੁੜ ਸਾਰਾ ਕੁਝ ਅੱਖਾਂ ਸਾਹਮਣੇ ਘੁੰਮ ਰਿਹਾ ਹੈ। ਇਤਨੇ ਕੁ ਸ਼ਬਦਾਂ ਨਾਲ ਮੈਂ ਆਪਣੇ ਸਮਕਾਲੀ ਸੂਰਮੇਂ ਨੂੰ 47ਵੀਂ ਬਰਸੀ ਦੇ ਮੌਕੇ ਤੇ ਮੁੜ ਯਾਦ ਕਰਦਾ ਹਾਂ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ।

– ਲਹਿੰਬਰ ਸਿੰਘ ਤੱਗੜ
-ਸੰਪਰਕ:- 9463542023

Share this content:

Post Comment