Loading Now

ਪੰਜਾਬ ਵਿੱਚ ਮਨਜ਼ੂਰਸ਼ੁਦਾ ਲੋਡ ਤੋਂ ਵੱਧ ਬਿਜਲੀ ਖਰਚਣ ਉਤੇ ਭਾਰੀ ਜੁਰਮਾਨਾ

ਪੰਜਾਬ ਵਿੱਚ ਮਨਜ਼ੂਰਸ਼ੁਦਾ ਲੋਡ ਤੋਂ ਵੱਧ ਬਿਜਲੀ ਖਰਚਣ ਉਤੇ ਭਾਰੀ ਜੁਰਮਾਨਾ

ਚੰਡੀਗੜ੍ਹ, 8 ਮਈ – ਪੰਜਾਬ ਵਿੱਚ ਬਿਜਲੀ ਦੀ ਵੱਧਦੀ ਮੰਗ ਵਿਚਾਲੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਲੋਡ ਤੋਂ ਵੱਧ ਬਿਜਲੀ ਖਰਚ ਕਰਨ ਵਾਲੇ ਖਪਤਕਾਰਾਂ ‘ਤੇ ਸਖਤੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਖਪਤਕਾਰ ਆਪਣੇ ਲੋਡ ਤੋਂ 10 ਫੀਸਦੀ ਵੱਧ ਬਿਜਲੀ ਖਰਚ ਕੀਤੀ ਤਾਂ 7 ਦਿਨ ਦੇ ਅੰਦਰ ਨੋਟਿਸ ਮਿਲ ਜਾਏਗਾ। ਜੇ ਖਪਤਕਾਰ ਆਪਣੇ ਲੋਡ ਦਾ 10% ਤੋਂ ਵੱਧ ਵਰਤੋਂ ਕਰਦੇ ਹਨ, ਤਾਂ ਉਨ੍ਹਾਂ ‘ਤੇ ਜੁਰਮਾਨੇ ਅਤੇ ਹੋਰ ਖਰਚੇ ਲਗਾਏ ਜਾਣਗੇ।

ਤੀਜੀ ਵਾਰ PSPCL ਖਪਤਕਾਰਾਂ ਵਿਰੁੱਧ ਬਿਜਲੀ ਚੋਰੀ ਦਾ ਕੇਸ ਦਰਜ ਕਰੇਗਾ ਅਤੇ FIR ਦਰਜ ਕਰੇਗਾ। PSPCL ਮੈਨੇਜਰ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜੇ ਲਗਾਤਾਰ 10% ਵੱਧ ਬਿਜਲੀ ਖਰਚ ਕਰਨ ਵਾਲੇ ਖਪਤਕਾਰਾਂ ‘ਤੇ ਕਾਰਵਾਈ ਨਹੀਂ ਕੀਤੀ ਤਾਂ ਉਨ੍ਹਾਂ ਦੇ ਖਿਲਾਫ ਹੀ ਐਕਸ਼ਨ ਲਿਆ ਜਾਵੇਗਾ। ਪੰਜਾਬ ਵਿੱਚ ਬਿਜਲੀ ਸਪਲਾਈ ਪ੍ਰਣਾਲੀ ਨੂੰ ਬਹਾਲ ਕਰਨ ਅਤੇ ਮਾਲੀਏ ਦੇ ਨੁਕਸਾਨ ਨੂੰ ਰੋਕਣ ਲਈ, PSPCL ਨੇ ਸਪਲਾਈ ਕੋਡ 2024 ਵਿੱਚ ਸੋਧ ਕੀਤੀ ਹੈ। PSPCL ਪ੍ਰਬੰਧਨ ਨੇ ਸਾਰੇ ਮੁੱਖ ਇੰਜੀਨੀਅਰਾਂ ਨੂੰ ਨਵੀਆਂ ਸੋਧਾਂ ਨੂੰ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

Share this content:

Post Comment