ਪੰਜਾਬ ਡੀ.ਪੀ.ਐਡ. ਕੋਰਸ 2026- 28 ਲਈ ਦਾਖਲਾ ਪ੍ਰਕਿਰਿਆ ਸ਼ੁਰੂ
ਹੁਸ਼ਿਆਰਪੁਰ, 25 ਮਈ – ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਸ.ਸੀ.ਈ.ਆਰ.ਟੀ.), ਪੰਜਾਬ ਵੱਲੋਂ ਦੋ ਸਾਲਾ ਡਿਪਲੋਮਾ ਇਨ ਫਿਜ਼ੀਕਲ ਐਜੂਕੇਸ਼ਨ (ਡੀ.ਪੀ.ਐਡ.) ਕੋਰਸ ਦੇ ਸੈਸ਼ਨ 2026-28 ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰਤ ਸੂਤਰਾਂ ਅਨੁਸਾਰ, ਸਰੀਰਕ ਸਿੱਖਿਆ ਦੇ ਖੇਤਰ ਵਿੱਚ ਕਰੀਅਰ ਬਣਾਉਣ ਦੇ ਇੱਛੁਕ ਉਮੀਦਵਾਰ ਪੰਜਾਬ ਦੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਨਿੱਜੀ ਸੰਸਥਾਨਾਂ ਵਿੱਚ ਦਾਖਲੇ ਲਈ ਅਰਜ਼ੀ ਦੇ ਸਕਦੇ ਹਨ।
ਵਿਦਿਅਕ ਯੋਗਤਾ ਅਤੇ ਅਰਜ਼ੀ ਫੀਸ
ਇਸ ਕੋਰਸ ਲਈ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10+2 ਜਾਂ ਇਸਦੇ ਸਮਕੱਖ ਪਰੀਖਿਆ ਪਾਸ ਹੋਣਾ ਲਾਜ਼ਮੀ ਹੈ। ਅਰਜ਼ੀਆਂ ਸਿਰਫ਼ ਆਨਲਾਈਨ ਮਾਧਿਅਮ ਰਾਹੀਂ ਹੀ ਸਵੀਕਾਰ ਕੀਤੀਆਂ ਜਾਣਗੀਆਂ। ਜਨਰਲ ਅਤੇ ਬੀ.ਸੀ. ਵਰਗ ਲਈ ਰਜਿਸਟ੍ਰੇਸ਼ਨ ਫੀਸ 600 ਰੁਪਏ ਹੈ, ਜਦਕਿ ਐਸ.ਸੀ., ਐਸ.ਟੀ. ਅਤੇ ਦਿਵਿਆੰਗ ਵਰਗ ਲਈ ਇਹ ਫੀਸ 300 ਰੁਪਏ ਨਿਰਧਾਰਿਤ ਕੀਤੀ ਗਈ ਹੈ। ਭੂਤਪੂਰਵ ਸੈਨਿਕਾਂ ਲਈ ਕੋਈ ਫੀਸ ਨਹੀਂ ਰੱਖੀ ਗਈ।
ਮਹੱਤਵਪੂਰਨ ਤਾਰੀਖਾਂ
* ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ: 25 ਮਈ 2026
* ਫਾਰਮ ਭਰਨ ਅਤੇ ਫੀਸ ਜਮ੍ਹਾ ਕਰਵਾਉਣ ਦੀ ਮਿਆਦ: 28 ਮਈ ਤੋਂ 8 ਜੂਨ 2026
* ਸਰੀਰਕ ਯੋਗਤਾ ਟੈਸਟ (ਲੜਕੇ): 11 ਜੂਨ 2026
* ਸਰੀਰਕ ਯੋਗਤਾ ਟੈਸਟ (ਲੜਕੀਆਂ): 12 ਜੂਨ 2026
* ਅਸਥਾਈ ਮੇਰਿਟ ਸੂਚੀ: 19 ਜੂਨ 2026
* ਪਹਿਲੀ ਕਾਉਂਸਲਿੰਗ ਅਤੇ ਕਾਲਜ ਅਲਾਟਮੈਂਟ: 22 ਜੂਨ 2026
* ਸੰਸਥਾ ਵਿੱਚ ਰਿਪੋਰਟਿੰਗ: 24 ਜੂਨ 2026
* ਕਲਾਸਾਂ ਦੀ ਸ਼ੁਰੂਆਤ: 1 ਜੁਲਾਈ 2026
ਮੁੱਖ ਦਿਸ਼ਾ-ਨਿਰਦੇਸ਼
ਕੌਂਸਲ ਮੁਤਾਬਕ ਸਰੀਰਕ ਯੋਗਤਾ ਟੈਸਟ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਮਸਤੂਆਣਾ ਸਾਹਿਬ (ਸੰਗਰੂਰ) ਵੱਲੋਂ ਕਰਵਾਇਆ ਜਾਵੇਗਾ। ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਅੰਤਿਮ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਅਰਜ਼ੀ ਫਾਰਮ ਦੀ ਪੂਰੀ ਜਾਂਚ ਕਰ ਲੈਣ, ਕਿਉਂਕਿ ਬਾਅਦ ਵਿੱਚ ਸੋਧ ਦਾ ਕੋਈ ਮੌਕਾ ਨਹੀਂ ਮਿਲੇਗਾ। ਗਲਤ ਜਾਣਕਾਰੀ ਮਿਲਣ ਦੀ ਸੂਰਤ ਵਿੱਚ ਅਰਜ਼ੀ ਰੱਦ ਕੀਤੀ ਜਾ ਸਕਦੀ ਹੈ।
Share this content:



Post Comment