Loading Now

ਕਿਰਤ ਦਾ ਸਨਮਾਨ

ਕਿਰਤ ਦਾ ਸਨਮਾਨ

ਦੇਸ਼ ਦੁਨੀਆ ਦਾ ਕੋਈ ਵੀ ਢਾਂਚਾਗਤ ਵਿਕਾਸ ਬਿਨਾਂ ਮਜ਼ਬੂਤ ਮਨੁੱਖੀ ਕਿਰਤ ਦੇ ਰਫ਼ਤਾਰ ਨਹੀਂ ਫੜ ਸਕਦਾ। ਬੇਸ਼ੱਕ ਇਹ ਦੌਰ ਆਰਟੀਫੀਸ਼ੀਅਲ ਇੰਟੈਲੀਜੈਂਸੀ ਦਾ ਹੈ ਪਰ ਫਿਰ ਵੀ ਮਨੁੱਖੀ ਹੱਥਾਂ ਦੀ ਹਿੱਲਜੁਲ ਤੋਂ ਬਗ਼ੈਰ ਇਸ ਤੋਂ ਕਿਸੇ ਵੀ ਤਰ੍ਹਾਂ ਦੇ ਨਤੀਜੇ ਹਾਸਲ ਨਹੀਂ ਕੀਤੇ ਜਾ ਸਕਦੇ। ਜਿੱਥੋਂ ਤੱਕ ਕਿਰਤ ਤੇ ਕਿਰਤੀਆਂ ਦੀ ਗੱਲ ਹੈ, ਪਿਛਲੇ ਲੰਬੇ ਸਮੇਂ ਤੋਂ ਇਹ ਵਰਗ ਆਪਣੇ ਹੱਕਾਂ ਅਤੇ ਮਿਹਨਤ ਦੇ ਸਹੀ ਮੁੱਲ ਲਈ ਲੰਬੀ ਲੜਾਈ ਲੜ ਰਿਹਾ ਹੈ। ਬਹੁਤ ਸਾਰੀਆਂ ਜਥੇਬੰਦੀਆਂ ਕਿਰਤ ਨਾਲ ਜੁੜੇ ਰਵਾਇਤੀ ਕਾਨੂੰਨਾਂ ’ਚ ਸੋਧਾਂ ਕਰਨ ਲਈ ਆਪਣੇ ਹੱਕਾਂ ਦੀ ਵਕਾਲਤ ਕਰ ਰਹੀਆਂ ਹਨ। ਕੇਂਦਰ ਸਰਕਾਰ ਨੇ ਕੰਮਕਾਜ ਦੇ ਘੰਟਿਆਂ ਨੂੰ ਲੈ ਕੇ ਚੱਲ ਰਹੀ ਲੰਬੀ ਬਹਿਸ ਦਰਮਿਆਨ ਨਵੇਂ ਕਿਰਤ ਕਾਨੂੰਨਾਂ ਤਹਿਤ ਹਫ਼ਤਾਵਾਰੀ ਕੰਮ ਦੀ ਸਮਾਂ ਹੱਦ 48 ਘੰਟੇ ਤੈਅ ਕੀਤੀ ਹੈ। ਇਸ ਹੱਦ ਤੋਂ ਅੱਗੇ ਕੰਮ ਲੈਣ ਵਾਲੇ ਅਦਾਰਿਆਂ ਅਤੇ ਫਰਮਾਂ ਨੂੰ ਹੁਣ ਆਪਣੇ ਮਜ਼ਦੂਰਾਂ ਨੂੰ ਓਵਰਟਾਈਮ ਦੇਣਾ ਪਵੇਗਾ। ਇਸ ਨਵੀਂ ਪਹਿਲ ਨੂੰ ਪਹਿਲੀ ਨਜ਼ਰੇ ਕਿਰਤੀਆਂ ਦੇ ਹੱਕ ’ਚ ਦੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਜੇਕਰ ਕਿਰਤੀਆਂ ਤੋਂ ਤੈਅ ਸਮਾਂ ਹੱਦ ਤੋਂ ਵੱਧ ਕੰਮ ਲਿਆ ਜਾਵੇਗਾ ਤਾਂ ਉਨ੍ਹਾਂ ਨੂੰ ਪ੍ਰਤੀ ਘੰਟੇ ਦੇ ਹਿਸਾਬ ਨਾਲ ਭੁਗਤਾਨ ਹੋਵੇਗਾ। ਇਸ ਨਾਲ ਉਨ੍ਹਾਂ ਨੂੰ ਕੀਤੀ ਗਈ ਵਾਧੂ ਮਿਹਨਤ ਦਾ ਮੁੱਲ ਹਾਸਲ ਹੋਵੇਗਾ। ਇਸ ਨਾਲ ਇਕ ਤਾਂ ਘੱਟੋ-ਘੱਟ ਮਜ਼ਦੂਰੀ ਤੈਅ ਹੋਵੇਗੀ ਤੇ ਦੂਜਾ ਕਿਰਤੀਆਂ ਨੂੰ ਆਰਥਿਕ ਪੱਖੋਂ ਸਮਾਜਿਕ ਸੁਰੱਖਿਆ ਵੀ ਮਿਲੇਗੀ।

ਉਂਝ ਵੀ ਮਜ਼ਦੂਰਾਂ ਨੂੰ ਉਨ੍ਹਾਂ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਨ੍ਹਾਂ ਦੀ ਉਜਰਤ ਮਿਲਣੀ ਚਾਹੀਦੀ ਹੈ। ਜੇਕਰ ਸਰਕਾਰ ਨੇ ਕਿਰਤੀਆਂ ਦੀ ਮਿਹਨਤ ਦੇ ਸਨਮਾਨ ਵਾਲੇ ਪਾਸੇ ਕਦਮ ਵਧਾਇਆ ਹੈ ਤਾਂ ਇਸ ਕਾਨੂੰਨ ਦੀ ਪਾਰਦਰਸ਼ਤਾ ਤੇ ਨਿਰਪੱਖਤਾ ਵੱਲ ਤਿੱਖੀ ਨਜ਼ਰ ਰੱਖਣੀ ਚਾਹੀਦੀ ਹੈ। ਕਿਰਤੀਆਂ ਤੋਂ ਵਾਧੂ ਮਿਹਨਤ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਓਵਰਟਾਈਮ ਦੇਣ ਦਾ ਕੰਮ ਦੁਨੀਆ ਦੇ ਬਾਕੀ ਮੁਲਕ ਵੀ ਕਰ ਰਹੇ ਹਨ। ਉਨ੍ਹਾਂ ਵੱਲੋਂ ਕਿਰਤੀ ਵਰਗ ਦੇ ਹੱਕਾਂ ਦਾ ਉਚੇਚਾ ਧਿਆਨ ਰੱਖਿਆ ਜਾਂਦਾ ਹੈ। ਇਕ ਮੁਲਕ ਤੋਂ ਦੂਜੇ ਮੁਲਕ ਪਰਵਾਸ ਕਰਨ ਪਿੱਛੇ ਇਕ ਕਾਰਨ ਇਹ ਵੀ ਹੈ। ਉਦਾਹਰਨ ਵਜੋਂ ਭਾਰਤ ’ਚ ਕਿਸੇ ਕੰਮ ਦੀ ਉਜਰਤ ਹੋਰ ਮੁਲਕਾਂ ਨਾਲੋਂ ਜੇਕਰ ਘੱਟ ਹੈ ਤਾਂ ਕਿਰਤੀ ਹੋਰ ਮੁਲਕਾਂ ’ਚ ਜਾਣਾ ਪਸੰਦ ਕਰਨਗੇ। ਕਿਰਤ ਮੁਲਕ ਦਰ ਮੁਲਕ ਵੱਖੋ-ਵੱਖ ਹੋ ਸਕਦੀ ਹੈ। ਇਸੇ ਦੇ ਆਧਾਰ ’ਤੇ ਕਿਰਤੀਆਂ ਦੀ ਖ਼ੁਸ਼ਹਾਲੀ ਦਾ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਭਾਰਤ ਵਿਚ ਇਸ ਨਵੇਂ ਕਾਨੂੰਨ ਤਹਿਤ ਜਿੱਥੇ ਕੰਮ ਕਰਨ ਦੇ ਹਫ਼ਤਾਵਾਰੀ ਘੰਟੇ 48 ਹਨ, ਉੱਥੇ ਹੀ ਦੂਜੇ ਮੁਲਕਾਂ ’ਚ ਇਹ ਸਮਾਂ ਵੱਖੋ-ਵੱਖ ਹੈ।

ਯੂਕੇ ’ਚ 40 ਘੰਟੇ, ਕੈਨੇਡਾ ’ਚ 40-44, ਇੰਗਲੈਂਡ ’ਚ 48, ਫਰਾਂਸ ’ਚ 35 ਅਤੇ ਜਪਾਨ ’ਚ 40 ਘੰਟੇ ਤੈਅ ਕੀਤੇ ਗਏ ਹਨ। ਤਕਰੀਬਨ ਸਾਰੇ ਮੁਲਕਾਂ ’ਚ ਆਪਣੇ ਕਿਰਤੀਆਂ ਨੂੰ ਛੁੱਟੀਆਂ ਅਤੇ ਵਾਧੂ ਘੰਟੇ ਕੰਮ ਲੈਣ ਲਈ ਦਿੱਤੀ ਜਾਣ ਵਾਲੀ ਤਨਖ਼ਾਹ ਦੀ ਦਰ ਵੀ ਵੱਖੋ-ਵੱਖ ਹੈ। ਹਾਲਾਂਕਿ ਇਹ ਆਲਮੀ ਸਮੱਸਿਆ ਹੈ ਕਿ ਕਿਰਤੀਆਂ ਨੂੰ ਉਨ੍ਹਾਂ ਦੇ ਕੰਮ ਦੇ ਘੰਟਿਆਂ ਦੀ ਵੀ ਸਹੀ ਉਜਰਤ ਨਹੀਂ ਮਿਲਦੀ। ਅਜਿਹੀਆਂ ਵੀ ਸ਼ਿਕਾਇਤਾਂ ਨਸ਼ਰ ਹੋਈਆਂ ਹਨ, ਜਿਨ੍ਹਾਂ ’ਚ ਕਿਰਤੀਆਂ ਤੋਂ ਗ਼ੈਰਕਾਨੂੰਨੀ ਤਰੀਕਿਆਂ ਨਾਲ ਜ਼ਬਰਦਸਤੀ ਕੰਮ ਲਿਆ ਜਾਂਦਾ ਹੈ। ਬਹੁਤੇ ਮਾਮਲਿਆਂ ਓਵਰਟਾਈਮ ਲਗਵਾਉਣ ਤੋਂ ਬਾਅਦ ਪੂਰੀ ਤਨਖ਼ਾਹ ਵੀ ਨਹੀਂ ਦਿੱਤੀ ਜਾਂਦੀ। ਹਾਲਾਂਕਿ ਅੰਤਰਰਾਸ਼ਟਰੀ ਲੇਬਰ ਸਿਧਾਂਤ ਕੰਮ ਦੇ ਸੀਮਤ ਘੰਟਿਆਂ, ਹਫ਼ਤਾਵਾਰੀ ਆਰਾਮ, ਓਵਰਟਾਈਮ ਲਗਵਾਉਣ ਤੋਂ ਬਾਅਦ ਸਪੱਸ਼ਟ ਮੁਆਵਜ਼ਾ ਦੇਣ ਤੇ ਕੰਮ ਲੈਂਦਿਆਂ ਸੁਰੱਖਿਅਤ ਮਾਹੌਲ ਦੀ ਵਕਾਲਤ ਕਰਦੇ ਹਨ। ਦੇਸ਼ ’ਚ ਕਿਰਤੀਆਂ ਦੇ ਹੱਕਾਂ ਲਈ ਤਿਆਰ ਕੀਤੇ ਗਏ।

Share this content:

Post Comment