Loading Now

ਏਸ਼ੀਅਨ ਖੇਡਾਂ : ਵੇਟਲਿਫ਼ਟਰ ਮੀਰਾਬਾਈ ਚਾਨੂ ਨੇ ਚਾਂਦੀ ਦਾ ਤਗਮਾ ਜਿੱਤਿਆ

ਏਸ਼ੀਅਨ ਖੇਡਾਂ : ਵੇਟਲਿਫ਼ਟਰ ਮੀਰਾਬਾਈ ਚਾਨੂ ਨੇ ਚਾਂਦੀ ਦਾ ਤਗਮਾ ਜਿੱਤਿਆ

 

ਨਵੀਂ ਦਿੱਲੀ : ਭਾਰਤੀ ਭਾਰਤੋਲਕ ਮੀਰਾਬਾਈ ਚਾਨੂ ਨੇ ਏਸ਼ੀਅਨ ਖੇਡਾਂ ਵਿੱਚ ਭਾਰਤ ਨੂੰ ਚਾਂਦੀ ਦਾ ਤਗਮਾ ਦਿਵਾਇਆ। ਉਹ ਔਰਤਾਂ ਦੀ 49 ਕਿੱਲੋ ਕੈਟਾਗਰੀ ਵਿੱਚ 198 ਕਿੱਲੋ ਭਾਰ ਨਾਲ ਦੂਜੇ ਸਥਾਨ ‘ਤੇ ਰਹੀ। ਮੀਰਾਬਾਈ ਨੇ ਸਨੈਚ ਵਿੱਚ 87 ਕਿੱਲੋ ਅਤੇ ਕਲੀਨ ਐਂਡ ਜਰਕ ਵਿੱਚ 111 ਕਿੱਲੋ ਦਾ ਭਾਰ ਚੁੱਕਿਆ।

ਬੁੱਧਵਾਰ ਨੂੰ ਖੇਡਾਂ ਦੇ ਚੌਥੇ ਦਿਨ ਭਾਰਤ ਨੂੰ 4 ਮੈਡਲ ਮਿਲੇ। ਇਹਨਾਂ ਵਿੱਚੋਂ 2 ਮੈਡਲ ਸ਼ਾਟਗਨ ਸ਼ੂਟਿੰਗ ਦੇ ਸਕੀਟ ਈਵੈਂਟ ਵਿੱਚ ਆਏ, ਜਦਕਿ ਇੱਕ ਮੈਡਲ ਸੌਫ਼ਟ ਟੈਨਿਸ ਵਿੱਚ ਮਿਲਿਆ। ਇਸ ਵਿੱਚ ਜੈ ਮੀਣਾ ਨੇ ਕਾਂਸੀ ਦਾ ਤਗਮਾ ਜਿੱਤਿਆ। ਸ਼ਾਟਗਨ ਸ਼ੂਟਿੰਗ ਦੇ ਵੂਮੈਂਸ ਸਕੀਟ ਟੀਮ ਈਵੈਂਟ ਵਿੱਚ ਰਾਇਜ਼ਾ ਢਿੱਲੋਂ, ਪਰਿਨਾਜ਼ ਧਾਲੀਵਾਲ ਅਤੇ ਮਾਹੇਸ਼ਵਰੀ ਚੌਹਾਨ ਦੀ ਤਿਕੜੀ 331 ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੀ। ਪੁਰਸ਼ ਈਵੈਂਟ ਵਿੱਚ ਅਨੰਤਜੀਤ ਸਿੰਘ ਨਾਰੂਕਾ, ਮੈਰਾਜ ਅਹਿਮਦ ਖਾਨ ਅਤੇ ਭਵਤੇਗ ਸਿੰਘ ਗਿੱਲ ਨੇ ਸ਼ੂਟ-ਆਫ਼ ਵਿੱਚ ਕਜ਼ਾਖਸਤਾਨ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ।

Share this content:

Post Comment