Loading Now

ਆਸਟਰੇਲੀਆ ‘ਚ ਬੇਰੁਜ਼ਗਾਰੀ ਵੱਧ ‘ਤੇ ਹੁਨਰਮੰਦ ਕਾਮਿਆਂ ਦੀ ਘਾਟ ਜ਼ਿਆਦਾ

ਆਸਟਰੇਲੀਆ ‘ਚ ਬੇਰੁਜ਼ਗਾਰੀ ਵੱਧ ‘ਤੇ ਹੁਨਰਮੰਦ ਕਾਮਿਆਂ ਦੀ ਘਾਟ ਜ਼ਿਆਦਾ

ਸਿਡਨੀ, 26 ਨਵੰਬਰ – ਆਸਟਰੇਲੀਆ ਦੇ ਰੁਜ਼ਗਾਰ ਬਾਜ਼ਾਰ ਵਿੱਚ ਅਜੀਬ ਸਥਿਤੀ ਪੈਦਾ ਹੋ ਰਹੀ ਹੈ। ਇੱਕ ਪਾਸੇ ਬੇਰੁਜ਼ਗਾਰੀ ਵਧ ਰਹੀ ਹੈ ਅਤੇ ਦੂਜੇ ਪਾਸੇ ਹਸਪਤਾਲਾਂ, ਉਸਾਰੀ ਤੇ ਤਕਨੀਕੀ ਖੇਤਰਾਂ ਵਿੱਚ ਹੁਨਰਮੰਦ ਕਾਮਿਆਂ ਦੀ ਭਾਰੀ ਘਾਟ ਹੈ। ਆਸਟਰੇਲੀਆਈ ਅੰਕੜਾ ਵਿਭਾਗ ਅਨੁਸਾਰ ਅਕਤੂਬਰ 2026 ਵਿੱਚ ਬੇਰੁਜ਼ਗਾਰੀ ਦਰ ਵਧ ਕੇ 4.9 ਫ਼ੀਸਦੀ ਹੋ ਗਈ, ਜੋ ਅਕਤੂਬਰ 2021 ਤੋਂ ਬਾਅਦ ਸਭ ਤੋਂ ਉੱਚੀ ਹੈ। ਦੇਸ਼ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ 7,53,700 ਤੱਕ ਪਹੁੰਚ ਗਈ ਹੈ, ਜਦਕਿ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਰ 11.3 ਫ਼ੀਸਦੀ ਰਹੀ। ਦੂਜੇ ਪਾਸੇ ‘ਜੌਬਜ਼ ਐਂਡ ਸਕਿੱਲਜ਼ ਆਸਟਰੇਲੀਆ’ ਦੀ 2026 ਦੀ ਰਿਪੋਰਟ ਮੁਤਾਬਕ 279 ਕਿੱਤੇ ਅਜੇ ਵੀ ਕੌਮੀ ਪੱਧਰ ’ਤੇ ਕਾਮਿਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ, ਜੋ ਮੁਲਾਂਕਣ ਕੀਤੇ ਗਏ ਕੁੱਲ ਕਿੱਤਿਆਂ ਦਾ 27 ਫ਼ੀਸਦੀ ਬਣਦੇ ਹਨ।

ਨਰਸਾਂ, ਇਲੈਕਟ੍ਰੀਸ਼ੀਅਨਾਂ, ਇੰਜੀਨੀਅਰਾਂ, ਅਧਿਆਪਕਾਂ ਅਤੇ ਉਸਾਰੀ ਖੇਤਰ ਦੇ ਮਾਹਿਰਾਂ ਦੀ ਮੰਗ ਲਗਾਤਾਰ ਬਣੀ ਹੋਈ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਬੇਰੁਜ਼ਗਾਰਾਂ ਕੋਲ ਹਰ ਖੇਤਰ ਲਈ ਲੋੜੀਂਦੀਆਂ ਯੋਗਤਾਵਾਂ, ਤਜਰਬਾ ਜਾਂ ਲਾਇਸੈਂਸ ਨਹੀਂ ਹਨ। ਨਰਸਿੰਗ ਵਿੱਚ ਸਿਖਲਾਈ ਅਤੇ ਪੇਸ਼ੇਵਰ ਮਿਆਰ ਵੱਡੀ ਰੁਕਾਵਟ ਹਨ, ਜਦਕਿ ਇਲੈਕਟ੍ਰੀਸ਼ੀਅਨ ਬਣਨ ਲਈ ਵਿਸ਼ੇਸ਼ ਤਕਨੀਕੀ ਸਿਖਲਾਈ ਲਾਜ਼ਮੀ ਹੈ। ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂ ਐਂਗਸ ਟੇਲਰ ਨੇ ਕਿਹਾ ਕਿ ਆਸਟਰੇਲੀਆ ਦੀ ਅਸਲ ਚੁਣੌਤੀ ਸਿਰਫ਼ ਨੌਕਰੀਆਂ ਪੈਦਾ ਕਰਨਾ ਨਹੀਂ, ਸਗੋਂ ਸਥਾਨਕ ਬੇਰੁਜ਼ਗਾਰਾਂ ਨੂੰ ਲੋੜੀਂਦੇ ਹੁਨਰਾਂ ਨਾਲ ਜੋੜਨਾ ਵੀ ਹੈ।

Share this content:

Post Comment