ਮਿਸਰ ‘ਚ ਤੇਲ ਟੈਂਕਰ ਧਮਾਕੇ, ਜਿਊਂਦਾ ਸੜੇ 31 ਲੋਕ, 21 ਤੋਂ ਵੱਧ ਜ਼ਖ਼ਮੀ
ਕਾਹਿਰਾ, 26 ਨਵੰਬਰ – ਮਿਸਰ ਦੀ ਰਾਜਧਾਨੀ ਕਾਹਿਰਾ ਦੇ ਰਿੰਗ ਰੋਡ ‘ਤੇ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਇੱਕ ਤੇਲ ਟੈਂਕਰ ਨੂੰ ਅੱਗ ਲੱਗਣ ਕਾਰਨ 31 ਲੋਕਾਂ ਦੀ ਮੌਤ ਹੋ ਗਈ ਅਤੇ 21 ਤੋਂ ਵੱਧ ਹੋਰ ਜ਼ਖਮੀ ਹੋ ਗਏ। ਤੇਲ ਟੈਂਕਰ ਵਿੱਚ ਬਲਾਸਟ ਹੋਣ ਤੋਂ ਬਾਅਦ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਨੇੜਲੇ ਵਾਹਨਾਂ ਅੱਗ ਦੀ ਲਪੇਟ ਵਿੱਚ ਆ ਗਏ। ਜਾਣਕਾਰੀ ਮੁਤਾਬਕ ਕਿ ਤੇਜ਼ ਰਫ਼ਤਾਰ ਤੇਲ ਟੈਂਕਰ ਕੰਟਰੋਲ ਗੁਆ ਬੈਠਾ ਅਤੇ ਹਾਈਵੇਅ ‘ਤੇ ਪਲਟ ਗਿਆ, ਜਿਸ ਕਾਰਨ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ, ਮਿਸਰ ਦੀ ਰਾਜਧਾਨੀ ਨੂੰ ਘੇਰਨ ਵਾਲੀ ਮੁੱਖ ਸੜਕ, ਰਿੰਗ ਰੋਡ ‘ਤੇ ਅੱਗ ਲੱਗਣ ਕਾਰਨ ਘੱਟੋ-ਘੱਟ 21 ਲੋਕ ਜ਼ਖਮੀ ਹੋ ਗਏ ਅਤੇ ਦੋ ਦਰਜਨ ਤੋਂ ਵੱਧ ਕਾਰਾਂ ਅਤੇ ਮੋਟਰਸਾਈਕਲ ਤਬਾਹ ਹੋ ਗਏ। ਸਿਹਤ ਮੰਤਰਾਲੇ ਦੇ ਅਨੁਸਾਰ, ਹਾਈਵੇਅ ਦਾ ਉਹ ਹਿੱਸਾ ਜਿੱਥੇ ਹਾਦਸਾ ਹੋਇਆ ਹੈ, ਗੀਜ਼ਾ ਦੇ ਵਾਰਕ ਖੇਤਰ ਵਿੱਚ ਪੈਂਦਾ ਹੈ। ਇਹ ਖੇਤਰ ਸੰਘਣੀ ਆਬਾਦੀ ਵਾਲਾ ਹੈ ਅਤੇ ਗ੍ਰੇਟਰ ਕਾਹਿਰਾ ਖੇਤਰ ਦਾ ਹਿੱਸਾ ਹੈ।
Share this content:


Post Comment